ਕੰਮਪਿਉਟਰ ਵਿਭਾਗ ਨੇ ਜਿੱਤਿਆ ਬੈਸਟ ਡਿਪਾਰਮੈਂਟ ਦਾ ਐਵਾਰਡ

आज की ताजा खबर शिक्षा
Spread the love

ਇਸ ਤਰ੍ਹਾਂ ਦੇ ਐਵਾਰਡ ਵਿਦਿਆਰਥੀਆਂ ਅਤੇ ਸਟਾਫ ਵਿੱਚ ਆਤਮਵਿਸ਼ਵਾਸ਼ ਦੀ ਭਾਵਨਾ ਕਰਦੇ ਹਨ ਪੈਦਾ- ਪ੍ਰਿੰਸੀਪਲ ਡਾ. ਜਗਰੂਪ ਸਿੰਘ

टाकिंग पंजाब

जालंधर। ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਕੰਮਪਿਉਟਰ ਵਿਭਾਗ ਨੇ ਆਪਣੀ ਸਮੁੱਚੀ ਕਾਰਗੁਜਾਰੀ ਲਈ ਲਾਲਾ ਮੇਹਰ ਚੰਦ ਬੈਸਟ ਡਿਪਾਰਟਮੈਂਟ ਟਰਾਫੀ- 2023 ਤੇ ਕਬਜ਼ਾ ਕੀਤਾ। ਕਿਸੇ ਇੱਕ ਡਿਪਾਰਮੈਂਟ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਅਕੈਡਮਿਕ, ਪਲੇਸਮੈਂਟ, ਸਪੋਰਟਸ, ਰਿਸਰਚ, ਸਾਫ ਸਫਾਈ, ਵਾਤਾਵਰਣ ਤੇ ਵਿਸ਼ੇਸ਼ ਸਰਗਰਮੀਆਂ ਵਿੱਚ ਵਧੀਆ ਪ੍ਰਦਰਸ਼ਨ ਅਤੇ ਕਾਰਗੁਜ਼ਾਰੀ ਲਈ ਇਹ ਐਵਾਰਡ ਹਰ ਸਾਲ ਦਿੱਤਾ ਜਾਦਾ ਹੈ।        ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ 2023 ਲਈ ਕੰਮਪਿਉਟਰ ਵਿਭਾਗ ਨੂੰ ਬੈਸਟ ਡਿਪਾਰਟਮੈਂਟ ਐਵਾਰਡ ਮਿਲਿਆ ਅਤੇ ਆਟੋਮੋਬਾਇਲ ਵਿਭਾਗ ਨੂੰ ਵੀ 2023 ਲਈ ਰੱਨਰਅਪ ਐਵਾਰਡ ਦਿੱਤਾ ਗਿਆ। ਬੈਸਟ ਡਿਪਾਰਟਮੈਂਟ ਟਰਾਫੀ ਅਤੇ 5100 ਰੁਪਏ ਕੈਸ਼ ਇਨਾਮ ਪ੍ਰਿਸ ਮੰਦਾਨ ਅਤੇ ਸਟਾਫ ਨੇ ਡਾ. ਜਗਰੂਪ ਸਿੰਘ ਪ੍ਰਿੰਸੀਪਲ ਪਾਸੋਂ ਰਿਸੀਵ ਕੀਤਾ। ਇਸੇ ਤਰ੍ਹਾਂ ਰੱਨਰਅਪ ਐਵਾਰਡ ਤੇ 2100 ਰੁਪਏ ਕੈਸ਼ ਇਨਾਮ ਗੋਰਵ ਸ਼ਰਮਾ, ਸੁੰਦਾਸ਼ੂ ਨਾਗਪਾਲ, ਸਾਹਿਲ ਸ਼ਰਮਾ ਤੇ ਸਟਾਫ ਨੇ ਹਾਸਿਲ ਕੀਤਾ।        ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਐਵਾਰਡ ਵਿਦਿਆਰਥੀਆਂ ਅਤੇ ਸਟਾਫ ਵਿੱਚ ਆਤਮਵਿਸ਼ਵਾਸ਼ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਉਤਸਾਹਜਨਕ ਮੁਕਾਬਲਾ ਬਣਾਉਂਦੇ ਹਨ। ਡੀਏਵੀ ਮੈਨੇਜਿਮੈਂਟ ਵਲੋਂ ਸਥਾਪਿਤ ਇਹ ਐਵਾਰਡ ਸਾਲ ਭਰ ਵਿੱਚ ਸਰਵਉਤਮ ਪਰਦਰਸ਼ਨ ਲਈ ਕਿਸੇ ਇੱਕ ਜਾਂ ਇੱਕ ਤੋਂ ਵੱਧ ਵਿਭਾਗਾਂ ਨੂੰ ਦਿੱਤਾ ਜਾਂਦਾ ਹੈ। ਇਸ ਵਿੱਚ ਸਬੰਧਤ ਵਿਭਾਗ ਨੂੰ ਟ੍ਰਾਫੀ ਅਤੇ ਨਗਦ ਇਨਾਮ ਵੀ ਦਿੱਤਾ ਜਾਂਦਾ ਹੈ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਮੰਜੂ, ਰਿਚਾ, ਪ੍ਰਿੰਸ ਮਦਾਨ, ਤਰਲੋਕ ਸਿੰਘ, ਮੈਡਮ ਪ੍ਰੀਤ ਕੰਵਲ, ਵਿਕਰਮਜੀਤ ਸਿੰਘ, ਸੁਸ਼ੀਲ ਕੁਮਾਰ ਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *