ਆਨੰਦ ਮੈਰਿਜ ਐਕਟ ਤੇ ਸੁਪਰੀਮ ਕੋਰਟ ਦਾ ਫੈਸਲਾ ਸਿੱਖ ਕੌਮ ਦੀ ਅਲੱਗ ਹੋਂਦ ਦਾ ਪ੍ਰਗਟਾਵਾ – ਸਿੱਖ ਤਾਲਮੇਲ ਕਮੇਟੀ

आज की ताजा खबर धर्म
Spread the love

ਅਸੀਂ ਸਮੁੱਚੇ ਸਿੱਖ ਪਰਿਵਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਵਿਆਹ ਸਿਰਫ ਆਨੰਦ ਮੈਰਿਜ ਐਕਟ ਅਧੀਨ ਰਜਿਸਟਰ ਕਰਾਉਣ

टाकिंग पंजाब

ਜਲੰਧਰ। ਸੁਪਰੀਮ ਕੋਰਟ ਵੱਲੋਂ ਆਨੰਦ ਮੈਰਿਜ ਐਕਟ ਬਾਰੇ ਇਤਿਹਾਸਿਕ ਫੈਸਲੇ ਨਾਲ ਸਿੱਖ ਕੌਮ ਦੀ ਕਾਫੀ ਸਮੇਂ ਤੋਂ ਲਟਕ ਰਹੀ ਮੰਗ ਪੂਰੀ ਹੋਈ ਹੈ। ਸੁਪਰੀਮ ਕੋਰਟ ਨੇ ਸਾਰੇ ਰਾਜਾਂ ਨੂੰ ਆਦੇਸ਼ ਦਿੱਤੇ ਹਨ ਕਿ ਚਾਰ ਮਹੀਨਿਆਂ ਵਿੱਚ ਇਸ ਫੈਸਲੇ ਤੇ ਅਮਲ ਕੀਤਾ ਜਾਵੇ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਹਰਜੋਤ ਸਿੰਘ ਲੱਕੀ, ਰਵਿੰਦਰ ਸਿੰਘ ਚੀਮਾ ਅਤੇ ਹਰਪ੍ਰੀਤ ਸਿੰਘ ਸੋਨੂ ਨੇ ਸਾਂਝੇ ਬਿਆਨ ਵਿੱਚ ਕਿਹਾ।  ਉਨ੍ਹਾਂ ਕਿਹਾ ਕਿ ਇੱਕ ਇਤਿਹਾਸਿਕ ਫੈਸਲੇ ਨਾਲ ਸਿੱਖ ਕੌਮ ਦਾ ਬਾਕੀ ਧਰਮਾਂ ਨਾਲੋਂ ਨਿਆਰਾਪਣ ਸਾਬਤ ਹੁੰਦਾ ਹੈ, ਉੱਥੇ ਸਿੱਖ ਕੌਮ ਦੀ ਪਛਾਣ ਅਤੇ ਮਾਨ ਸਨਮਾਨ ਨੂੰ ਬਹਾਲ ਕਰਨ ਵਾਲਾ ਹੈ।   ਆਗੂਆਂ ਨੇ ਕਿਹਾ ਕਿ ਇਸ ਫੈਸਲੇ ਨੇ ਹਰ ਸਿੱਖ ਆਪਣੇ ਵਿਆਹ ਨੂੰ ਆਨੰਦ ਮੈਰਿਜ ਐਕਟ ਅਧੀਨ ਰਜਿਸਟਰ ਕਰਵਾ ਸਕਦਾ ਹੈ। ਕੁਛ ਰਾਜਾਂ ਵਿੱਚ ਇਹ ਐਕਟ ਪਹਿਲਾਂ ਮੌਜੂਦ ਸੀ ਪਰ ਹੁਣ ਸੁਪਰੀਮ ਕੋਰਟ ਦੇ ਫੈਸਲੇ ਨਾਲ ਇਹ ਕਾਨੂੰਨ ਸਾਰੇ ਦੇਸ਼ ਵਿੱਚ ਲਾਗੂ ਹੋ ਗਿਆ ਉਹਨਾਂ ਕਿਹਾ ਜਿਨਾਂ ਰਾਜਾਂ ਵਿੱਚ ਐਕਟ ਲਾਗੂ ਨਹੀਂ ਸੀ, ਉੱਥੇ ਸਿੱਖ ਪਰਿਵਾਰਾਂ ਨੂੰ ਕਿਸੇ ਹੋਰ ਧਰਮ ਦੇ ਐਕਟ ਅਧੀਨ ਆਪਣਾ ਵਿਵਾਹ ਰਜਿਸਟਰ ਕਰਵਾਉਣਾ ਪੈਂਦਾ ਸੀ। ਹੁਣ ਆਨੰਦ ਮੈਰਿਜ ਐਕਟ ਲਾਗੂ ਹੋਣ ਨਾਲ ਜਿੱਥੇ ਸਿੱਖ ਲਈ ਵੀ ਰਜਿਸਟਰ ਕਰਵਾਉਣਾ ਅਸਾਨ ਹੋ ਜਾਵੇਗਾ।    ਸਾਡੇ ਗੁਰੂ ਸਾਹਿਬਾਨ ਸਾਨੂੰ ਅਲੱਗ ਪਹਿਚਾਨ ਦੇ ਕੇ ਗਏ ਸਨ, ਪਰ ਕੁਝ ਆਗੂਆਂ ਨੂੰ ਸਾਡੀ ਅਲਗ ਪਹਿਚਾਣ ਪਸੰਦ ਨਹੀਂ ਹੈ। ਅਸੀਂ ਸਮੁੱਚੇ ਸਿੱਖ ਪਰਿਵਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਵਿਆਹ ਸਿਰਫ ਆਨੰਦ ਮੈਰਿਜ ਐਕਟ ਅਧੀਨ ਰਜਿਸਟਰ ਕਰਾਉਣ। ਇਸ ਮੌਕੇ ਤੇ ਗੁਰਦੀਪ ਸਿੰਘ ਕਾਲੀਆ ਕਲੋਨੀ, ਤਜਿੰਦਰ ਸਿੰਘ ਸੰਤ ਨਗਰ, ਹਰਪਾਲ ਸਿੰਘ ਪਾਲੀ, ਪ੍ਰਭਜੋਤ ਸਿੰਘ ਖਾਲਸਾ, ਅਮਨਦੀਪ ਸਿੰਘ ਬੱਗਾ, ਗੁਰਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਨਾਗੀ, ਹਰਵਿੰਦਰ ਸਿੰਘ ਚਿਤਕਾਰਾ, ਜਸਬੀਰ ਸਿੰਘ ਬੱਗਾ, ਮਨਵੀਰ ਸਿੰਘ ਐਡਵੋਕੇਟ, ਅਰਵਿੰਦਰ ਪਾਲ ਸਿੰਘ ਬੱਬਲੂ, ਲਖਬੀਰ ਸਿੰਘ ਲੱਕੀ ਹਾਜਰ ਸਨ।

Leave a Reply

Your email address will not be published. Required fields are marked *