ਪ੍ਰਿੰਸੀਪਲ ਡਾ.ਜਗਰੂਪ ਸਿੰਘ ਨੇ ਕਾਲਜ ਦੇ ਮਿਹਨਤੀ, ਸਿਰੜੀ ਤੇ ਅਨੁਸ਼ਾਸਨ ਪਸੰਦ ਸਟਾਫ ਅਤੇ ਵਿਦਿਆਰਥੀਆਂ ਨੂੰ ਦਿੱਤਾ ਇਸ ਪ੍ਰਾਪਤੀ ਦਾ ਸਿਹਰਾ
टाकिंग पंजाब
ਜਲੰਧਰ। 1954 ਵਿੱਚ ਸਥਾਪਿਤ ਉੱਤਰ ਭਾਰਤ ਦੇ ਉੱਘੇ ਤਕਨੀਕੀ ਸੰਸਥਾਨ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਮੁੰਬਈ ਵਿਖੇ ‘ਬੈਸਟ ਕੁਆਲਿਟੀ ਪੋਲੀਟੈਕਨਿਕ ਕਾਲਜ ਵਜੋਂ ਨਿਵਾਜਿਆ ਗਿਆ। ਇਹ ਐਵਾਰਡ ਕਾਲਜ ਦੇ ਪ੍ਰਿਸੀਪਲ ਡਾ. ਜਗਰੂਪ ਸਿੰਘ ਨੇ ਬਾਲੀਵੁਡ ਦੀ ਪ੍ਰਸਿੱਧ ਅਭਿਨੇਤਰੀ ਪਦਮਿਨੀ ਕੋਲਹਾਪੁਰੇ ਤੋਂ ਪ੍ਰਾਪਤ ਕੀਤਾ। ਇਹ ਐਵਾਰਡ ਅੇਮੀਨੈਂਟ ਰਿਸਰਚ ਟੀਮ ਵਲੋਂ ਐਜੂਕੇਸ਼ਨਲ ਬਰਾਂਡ ਆਈਕਨ ਐਵਾਰਡ ਦੀ ਲੜੀ ਅਧੀਨ 2022-23 ਦੀਆਂ ਪ੍ਰਾਪਤੀਆਂ ਸਦਕਾ ਮੇਹਰਚੰਦ ਪੋਲੀਟੈਕਨਿਕ ਨੂੰ ਦਿੱਤਾ ਗਿਆ। ਜਿਨ੍ਹਾਂ ਵਿੱਚ ਅਕਾਡਮਿਕ, ਸਪੋਰਟਸ, ਪਲੇਸਮੈਂਟ, ਰਿਸਰਚ, ਪਬਲੀਕੇਸ਼ਨਜ, ਸਭਿਆਚਾਰਕ, ਕੋ-ਕਰੀਕੁਲਰ ਤੇ ਹੋਰ ਅਤਿਰਿਕਤ ਗਤੀਵਿਧੀਆਂ ਸ਼ਾਮਿਲ ਹਨ।ਪ੍ਰਿੰਸੀਪਲ ਡਾ.ਜਗਰੂਪ ਸਿੰਘ ਨੇ ਸਭ ਨੂੰ ਸਬੋਧਨ ਕਰਦਿਆਂ ਕਾਲਜ ਦੀਆਂ ਬੀਤੇ ਸਾਲ ਦੀ ਕਾਰਗੁਜਾਰੀਆਂ ਦੀ ਚਰਚਾ ਕੀਤੀ, ਜਿਨ੍ਹਾਂ ਨੂੰ ਬਹੁਤ ਸਲਾਹਿਆ ਗਿਆ। ਚੇਤੇ ਰਹੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੂੰ ਪੰਜ ਵਾਰ ਕੇਂਦਰ ਸਰਕਾਰ ਅਧੀਨ ਚਲ ਰਹੇ ਰਿਸਰਚ ਸੰਸਥਾਨ ਨਿੱਟਰ, ਚੰਡੀਗੜ੍ਹ ਵਲੋਂ ਵੀ ਪੰਜ ਵਾਰ ਉੱਤਰ ਭਾਰਤ ਦੇ ਬੈਸਟ ਪੋਲੀਟੈਕਨਿਕ ਵਜੋਂ ਸਨਮਾਨ ਪ੍ਰਾਪਤ ਹੋ ਚੁੱਕਾ ਹੈ। ਕਾਲਜ ਪਹੁੰਚਣ ਤੇ ਸਮੂਹ ਵਿਭਾਗ ਮੁਖੀਆਂ ਅਤੇ ਟੀਚਰਾਂ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ। ਪ੍ਰਿੰਸੀਪਲ ਡਾ.ਜਗਰੂਪ ਸਿੰਘ ਨੇ ਇਸ ਪ੍ਰਾਪਤੀ ਦਾ ਸਿਹਰਾ ਕਾਲਜ ਦੇ ਮਿਹਨਤੀ, ਸਿਰੜੀ ਤੇ ਅਨੁਸ਼ਾਸਨ ਪਸੰਦ ਸਟਾਫ ਅਤੇ ਵਿਦਿਆਰਥੀਆਂ ਨੂੰ ਦਿੱਤਾ।
ਪ੍ਰਿੰਸੀਪਲ ਡਾ. ਜਗਰੂਪ ਸਿੰੰਘ ਤੇ ਸਟਾਫ ਨੂੰ ਡੀ.ਏ.ਵੀ. ਮੈਨੇਜਮੈਂਟ ਦੇ ਵਾਈਸ ਪ੍ਰੈਸੀਡੈਂਟ ਜਸਟਿਸ ਐਨ.ਕੇ.ਸੂਦ, ਸੈਕਟਰੀ ਸ੍ਰੀ ਅਰਵਿੰਦ ਘਈ, ਸੈਕਟਰੀ ਸ੍ਰੀ ਅਜੇ ਗੋਸਵਾਮੀ ਨੇ ਮੁਬਾਰਕਬਾਦ ਦਿੱਤੀ। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਅਕਾਡਮਿਕ, ਸਭਿਆਚਾਰਕ ਪਲੇਸਮੈਂਟ, ਰਿਸਰਚ, ਪਬਲਿਕੇਸ਼ਨਜ ਅਤੇ ਹੋਰ ਅਤਿਰਿਕਤ ਗਤੀਵਿਧੀਆਂ ਕਰਕੇ ਐਮੀਨੈਂਟ ਰਿਸਰਚ ਸੰਸਥਾ ਵਲੋਂ ਐਜੁਕੇਸ਼ਨ ਬਰਾਂਡ ਆਇਕਨ ਐਵਾਰਡ 2023 ਅਧੀਨ ‘ਸਰਵੋਤਮ ਕੁਆਲਿਟੀ ਪੋਲੀਟੈਕਨਿਕ’ ਐਵਾਰਡ ਨਾਲ ਮੁੰਬਈ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਅਵਾਰਡ ਕਾਲਜ ਵਲੋਂ ਪਿੰ੍ਰਸੀਪਲ ਡਾ. ਜਗਰੂਪ ਸਿੰਘ 26 ਮਾਰਚ, 2023 ਨੂੰ ਮੁੰਬਈ ਵਿੱਖੇ ਉੱਘੇ ਸਨਅਤਕਾਰਾਂ ਅਤੇ ਫਿਲਮਕਾਰਾਂ ਵਲੋ ਪ੍ਰਾਪਤ ਕਰਨਗੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਸੰਸਥਾ ਨਿੱਟਰ, ਚੰਡੀਗੜ੍ਹ ਵਲੋਂ ਵੀ ਪੰਜ ਵਾਰ ਮੇਹਰਚੰਦ ਪੋਲੀਟੈਕਨਿਕ ਕਾਲਜ ਨੂੰ ਉੱਤਰ ਭਾਰਤ ਦੇ ਸਰਵੋਤਮ ਮੇਹਰਚੰਦ ਪੋਲੀਟੈਕਨਿਕ ਕਾਲਜ ਵਲੋਂ ਐਵਾਰਡ ਮਿਲ ਚੁੱਕਾ ਹੈ। ਇਸ ਪ੍ਰਾਪਤੀ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਜਸਟਿਸ ਐਨ.ਕੇ ਸੂਦ, ਸ਼੍ਰੀ ਅਰਵਿੰਦ ਘਈ, ਸ਼੍ਰੀ ਅਜੇ ਗੋਸਵਾਮੀ ਅਤੇ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਨੇ ਵਧਾਈ ਦਿੱਤੀ।