ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜੇਤੂਆਂ ਨੂੰ ਦਿੱਤੀ ਵਧਾਈ
टाकिंग पंजाब
जालंधर। ਮੁੱਖ ਚੋਣ ਅਫ਼ੳਮਪ;ਸਰ ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਵਿੱਚ ਪ੍ਰਣਾਲੀਗਤ ਵੋਟਰਾਂ ਦੀ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਅਧੀਨ ਐਚਐਮਵੀ ਕਾਲਜ ਵਿੱਖੇ ਜਿਲ੍ਹਾਂ ਪੱਧਰੀ ਮੁੱਕਾਬਲਿਆਂ ਵਿੱਚ ਵਿੱਦਿਆਰਥੀਆਂ ਦੀ ਟੀਮ ਭੇਜੀ ਗਈ। ਇਨ੍ਹਾਂ ਮੁਕਾਬਲਿਆ ਦਾ ਮੁੱਖ ਵਿਸ਼ਾ ਨੋਜਵਾਨ ਵੋਟਰਾ ਦੀ ਵੋਟਾ ਵਿੱਚ ਭਾਗੇਦਾਰੀ ਵਧਾਉਣਾ ਹੈ। ਇਨ੍ਹਾਂ ਮੁਕਾਬਲਿਆ ਵਿੱਚ ਹਿੱਸਾ ਲੈਣ ਲਈ ਸਵੀਪ ਨੋਢਲ ਅਫ਼ੳਮਪ; ਸਰ ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਬੱਚਿਆਂ ਦੀ ਤਿਆਰੀ ਕਰਵਾਈ। ਕਾਲਜ ਦੀ ਤਰਫੋਂ ਇਨ੍ਹਾਂ ਮੁਕਾਬਲਿਆਂ ਵਿੱਚ 15 ਵਿੱਦਿਆਰਥੀਆਂ ਨੇ ਸ਼ਿੱਕਤ ਕੀਤੀ। ਜਿੱਥੇ ਕਵਿਤਾ ਮੁਕਾਬਲਿਆਂ ਵਿੱਚ ਪ੍ਰੀਤਮ ਸ਼ੁਕਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਉੱਥੇ ਗੀਤ ਮੁਕਾਬਲੇ ਵਿੱਚ ਪ੍ਰਭਨੂਰ ਸਿੰਘ ਦੂਸਰੇ ਸਥਾਨ ਤੇ ਰਿਹਾ। ਰੰਗੋਲੀ ਮੁਕਾਬਲੇ ਵਿੱਚ ਜੋਹਰ ਦਿਖਾਉਦਿਆਂ ਰਿਆ ਅਤੇ ਨਵਨੀਤ ਕੌਰ ਦੂਸਰੇ ਸਥਾਨ ਤੇ ਰਹੀਆਂ। ਪ੍ਰਿੰਸੀਪਲ ਸਾਹਿਬ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਭਾਗੀਦਾਰਾਂ ਨੂੰ ਅਸ਼ੀਰਵਾਦ ਦਿੰਦਿਆਂ ਵੱਧ ਤੋਂ ਵੱਧ ਵੋਂਟਰ ਪ੍ਰਣਾਲੀ ਵਿੱਚ ਯੋਗਦਾਨ ਕਰਨ ਦੀ ਨਸੀਹਤ ਕੀਤੀ। ਮਿਸ ਪ੍ਰੀਤ ਕੰਵਲ ਅਤੇ ਰਾਜੀਵ ਸ਼ਰਮਾ ਦੇ ਪ੍ਰੇਰਨਾ ਸਦਕਾ ਵਿੱਦਿਆਰਥੀਆਂ ਨੇ ਇਹ ਮੁਕਾਮ ਹਾਸਿਲ ਕੀਤਾ। ਯੁਵਰਾਜ ਅਤੇ ਮਿਸ ਇਤਿਸ਼ਾ ਨੇ ਕੈਂਪਸ ਅੰਬੈਸਡਰ ਦੀ ਭੂਮੀਕਾ ਨਿਭਾਈ।ਮੈਡਮ ਨੇਹਾ (ਸੀਡੀ ਕੰਸਲਟੈਂਟ) ਦੇ ਅਥਾਹ ਯਤਨਾਂ ਸਦਕਾ ਨੋਜਵਾਨ ਵੋਟਰਾ ਵਿੱਚ ਉਤਸ਼ਾਹ ਦੀ ਲਹਿਰ ਹੈ।