ਮੇਹਰ ਚੰਦ ਪੋਲੀਟੈਕਨਿਕ ਕਾਲਜ ਵਲੌਂ ਰਾਜ ਨਗਰ ਵਿਖੇ ਲਗਾਇਆ ਗਿਆ ਸਵੈ- ਰੁਜ਼ਗਾਰ ਕੈਂਪ

शिक्षा

ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਲੜਕੀਆਂ ਨੂੰ ਸਿੱਖਿਅਤ ਕਰਕੇ ਉਨ੍ਹਾਂ ਨੂੰ ਸਮਾਜ ਵਿੱਚ ਬਣਦਾ ਮਾਣ-ਸਨਮਾਨ ਦੇਣ ਦੀ ਕਹੀ ਗੱਲ

टाकिंग पंजाब

ਜਲੰਧਰ । ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ ਸਿੱਖਿਆਂ ਰਾਹੀਂ ਬੇਰਜੁਗਾਰੀ ਨੂੰ ਖਤਮ ਕਰਨ ਅਤੇ ਨੋਜਵਾਨਾਂ ਦਾ ਜੀਵਨ ਪੱਧਰ ਉੱਚਾ ਉਠਾਉਣ ਲਈ ਚਲਾਈ ਜਾ ਰਹੀ ਸੀਡੀਟੀਪੀ ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ ਅਗਵਾਈ ਹੇਠ ਕਾਲਜ ਦੇ ਸੀਡੀਟੀਪੀ ਵਿਭਾਗ ਵਲੌਂ ਆਪਣੇ ਪ੍ਰਸਾਰ ਕੇਂਦਰ ਰਾਜ ਨਗਰ, ਜਲੰਧਰ ਵਿਖੇ ਸਵੈ-ਸੇਵੀ ਸੰਸਥਾ ‘ਕੰਨਿਅਂਾ ਸਿਕਸ਼ਾ ਪ੍ਰਸਾਰ ਸੰਗਠਨ’ ਦੇ ਸਹਿਯੋਗ ਨਾਲ ਅੱਜ ਸਵੈ-ਰੁਜ਼ਗਾਰ ਕੈਂਪ ਲਗਾਇਆ ਗਿਆ।

   ਮਿਸ ਗੁਰਮੀਤ ਕੌਰ (ਸੀਨੀਅਰ ਇੰਡਸਟ੍ਰੀਅਲ ਪ੍ਰਮੋਸ਼ਨ ਅਫ਼ਸਰ) ਡਿਸਟ੍ਰਿਕ ਇੰਡਸਟ੍ਰੀਅਲ ਸੈਂਟਰ, ਫੋਕਲ ਪੁਆਇੰਟ ਜਲੰਧਰ ਵਲੌਂ ਸਕੂਲ ਬੈਗ ਤਿਆਰ ਕਰਨ ਵਾਲੇ ਸਿੱਖਆਰਥੀਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਸਰਕਾਰ ਵਲੌਂ ਬੈਂਕਾ ਰਾਹੀਂ ਵੱਖ-ਵੱਖ ਸਕੀਮਾਂ ਤਹਿਤ ਮਿਲਣ ਵਾਲੇ ਕਰਜ਼ੇ ਤੇ ਸਬਸਿੱਡੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਾਣਕਾਰੀ ਦੌਰਾਨ ਉਨ੍ਹਾਂ ਦੱਸਿਆ ਕਿ ਮੁੱਦਰਾ ਸਕੀਮ ਅਤੇ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜੰਣ ਸਕੀਮ ਤਹਿਤ ਕਰਜ਼ੇ ਲਈ ਕਿਸੇ ਤਰ੍ਹਾਂ ਦੀ ਜ਼ਮੀਨ, ਦੁਕਾਨ ਅਤੇ ਘਰ ਆਦਿ ਦੀ ਗਾਰੰਟੀ ਦੇਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਗਰੁਪ ਬਣਾ ਕੇ ਕੰਮ ਚਲਾਉਣ ਅਤੇ ਉਸ ਲਈ ਕਰਜ਼ਾ ਪ੍ਰਾਪਤ ਕਰਨ ਸਬੰਧੀ ਵੀ ਵਿਸਥਾਰ ਪੂਰਵਕ ਚਾਨ੍ਹਣਾਂ ਪਾਇਆ।   ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਲੜਕੀਆਂ ਨੂੰ ਸਿੱਖਿਅਤ ਕਰਕੇ ਉਨ੍ਹਾਂ ਨੂੰ ਸਮਾਜ ਵਿੱਚ ਬਣਦਾ ਮਾਣ-ਸਨਮਾਨ ਦੇਣ ਦੀ ਗੱਲ ਕਹੀ। ਕਸ਼ਮੀਰ ਕੁਮਾਰ ਇੰਟ੍ਰਨਲ ਕੁਆਰਡੀਨੇਟਰ ਵਲੋਂ ਤਕਨੀਕੀ ਅਤੇ ਕਿੱਤਾ ਮੁੱਖੀ ਸਿੱਖਿਆ ਨਾਲ ਬੱਚਿਆਂ ਨੂੰ ਜੋੜਨ ਦੀ ਗੱਲ ਕੀਤੀ। ਉਨ੍ਹਾਂ ਸਿੱਖਆਰਥੀਆਂ ਨੂੰ ਪੇਸ਼ੇਵਰ ਢੰਗ ਨਾਲ ਕੰਮ ਕਰਨ ਦੀ ਨਸੀਅਤ ਕੀਤੀ। ਐਸਐਸ ਚੋਹਾਨ (ਪ੍ਰਧਾਨ ਕੇਐਸਪੀਐਸ) ਨੇ ਲੜਕੀਆਂ ਨੂੰ ਉਚੇਰੀ ਸਿੱਖਿਆ ਦੇਣ, ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਬਚਣ ਦੀ ਗੱਲ ਕਰਦੇ ਹੋਏ ਆਵਾਜਾਈ ਸੰਬੰਧੀ ਅਨੁਸਾਸ਼ਿਤ ਰਹਿਣ ਦਾ ਸੁਨੇਹਾ ਦਿੱਤਾ। ਮੈਡਮ ਨੇਹਾ (ਸੀਡੀ ਕੰਸਲਟੈਂਟ) ਅਤੇ ਟ੍ਰੇਨਰ ਮੈਡਮ ਬਲਜੀਤ ਕੌਰ ਦੇ ਅਥਾਹ ਯਤਨਾਂ ਸਦਕਾ ਇਹ ਸੈਮੀਨਾਰ ਨੇਪਰੇ ਚੜਿਆ। ਇਹ ਸੈਮੀਨਾਰ ਬੇਰੁਜ਼ਗਾਰ ਨੋਜ਼ਵਾਨਾਂ ਲਈ ਬਹੁਤ ਸਹਾਇਕ ਸਿੱਧ ਹੋਵੇਗਾ।

Leave a Reply

Your email address will not be published. Required fields are marked *