ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ
ਟਾਕਿਂਗ ਪੰਜਾਬ
ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਦੇ ਆਟੋਮੋਬਾਇਲ ਵਿਭਾਗ ਦੇ ਵਿਦਿਆਰਥੀਆਂ ਨੇ ਗੱਡੀਆ ਅਤੇ ਮੋਟਰਸਾਈਕਲਾਂ ਦੀ ਚੋਰੀਆਂ ਰੋਕਣ ਲਈ ਚੋਰੀ ਵਿਰੋਧੀ ਤਕਨਾਲੋਜੀ ਦਾ ਇਸਤੇਮਾਲ ਕਰਦਿਆਂ ਮੋਟਰ ਬਾਇਕ ਤਿਆਰ ਕੀਤੀ, ਜਿਸ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿੱਖੇ ਇਨੋ-ਟੈਕ (2023) ਮੁਕਾਬਲੇ ਵਿੱਚ ਦੂਜਾ ਇਨਾਮ ਹਾਸਿਲ ਹੋਇਆ। ਇਸ ਟੀਮ ਨੂੰ 5000 ਰੁਪਏ ਦਾ ਨਕਦ ਇਨਾਮ ਵੀ ਮਿਲਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਸਨਮਾਨਿਤ ਵੀ ਕੀਤਾ। ਉਹਨਾਂ ਆਟੋਮੋਬਾਇਲ ਵਿਭਾਗ ਦੇ ਮੁੱਖੀ ਹੀਰਾ ਮਹਾਜਨ ਅਤੇ ਸਟਾਫ਼ ੳਮਪ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਡਾ. ਰਾਜੀਵ ਭਾਟੀਆ (ਅਡਵਾਈਜ਼ਰ ਸਟੂਡੈਂਟ ਚੈਪਟਰ), ਤਨਵੀਰ ਸਿੰਘ ਅਤੇ ਮੁਨੀਸ਼ ਸਚਦੇਵਾ ਵੀ ਹਾਜਿਰ ਸਨ।