ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਖਸਹਟਿਜ਼ਿ-2023 ਈਵੇਂਟ ਵਿੱਚ ਪੁਜ਼ੀਸ਼ਨਾ ਕੀਤੀਆਂ ਹਾਸਲ

शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਦਿਤੀ ਵਧਾਈ

टाकिंग पंजाब

जालंधर। ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾੱਲਜ ਦੇ ਵਦਿਆਰਥੀਆਂ ਨੇ ਜੀਐਨਏ ਯੂਨੀਵਰਸਿਟੀ ਦੇ ਸਮਾਰੋਹ ਖਸ਼੍ਹੀਠੀਗ਼-2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ- ਵੱਖ ਪੁਜੀਸ਼ਨਾ ਤੇ ਆਪਣਾ ਕਬਜ਼ਾ ਜਮਾਇਆ। ਜਿਸ ਵਿੱਚ ਈਸੀਈ ਵਿਭਾਗ ਦੇ ਕਰਨਪ੍ਰੀਤ ਸਿੰਘ ਨੇ ਫਲਾਈਟ ਸਿਮੂਲੇਸ਼ਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 5100 /- ਰੁਪਏ ਦਾ ਇਨਾਮ ਜਿਤਿਆ, ਜਗਮੀਤ ਸਿੰਘ ਨੇ ਫੋਟੋਗਰਾਫੀ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ 3100 /- ਰੁਪਏ ਦਾ ਇਨਾਮ ਜਿਤਿਆ ਅਤੇ ਸ਼ਿਵਮ ਸੋਨੀ ਨੇ ਫਲਾਈਟ ਸਿਮੂਲੇਸ਼ਨ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ 2100 /- ਰੁਪਏ ਦਾ ਇਨਾਮ ਜਿਤਿਆ।      ਸੀਐਸਈ ਵਿਭਾਗ ਦੇ ਜਪਨੂਰ ਸਿੰਘ, ਸਾਹਿਲ, ਹਰਜੋਤ ਸਿੰਘ, ਗੁਰਲੀਨ ਸਿੰਘ, ਕਰਨਪ੍ਰੀਤ ਸਿੰਘ ਅਤੇ ਵਿਸ਼ਾਲ ਨੇ ਫੋਲਕ ਡਾਂਸ (ਗਰੁੱਪ) ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ 2100 /- ਰੁਪਏ ਦਾ ਇਨਾਮ ਜਿਤਿਆ। ਮੇਕੈਨੀਕਲ ਵਿਭਾਗ ਦੇ ਹਰਸ਼ਵੀਰ ਸਿੰਘ ਅਤੇ ਮਨਸੈਹਜ਼ ਸਿੰਘ ਨੇ ਸੀ.ਐਨ.ਸੀ.ਸੀਮੂਲੇਸ਼ਨ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ 2100 /- ਰੁਪਏ ਦਾ ਇਨਾਮ ਜਿਤਿਆ। ਇਥੇ ਇਹ ਵੀ ਦਸਣਯੋਗ ਹੈ ਕਿ ਪੂਰੇ ਸੂਬੇ ਵਿੱਚ ਵੱਖ- ਵੱਖ ਕਾਲਜਾਂ ਦੇ ਵਿਦਿਆਰਥੀ ਇੰਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਪੁੱਜੇ ਸਨ ਜਿਨਾਂ ਵਿਚੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਕੇ ਕਾਲਜ ਦੇ ਨਾਮ ਨੂੰ ਨਵੀਆਂ ਸਿਖਰਾਂ ਤੇ ਪਹੁੰਚਾਇਆ ਹੈ।       ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਡਾ. ਰਾਜੀਵ ਭਾਟੀਆ, ਮੁੱਖੀ ਸਟੂਡੈਂਟ ਚੈਪਟਰ ਅਤੇ ਸਾਰੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਵਧਾਈ ਦਿਤੀ ਅਤੇ ਭਵਿੱਖ ਵਿਚ ਵੀ ਇਸੇ ਹੀ ਤਰਾਂ ਕਾਮਯਾਬੀ ਹਾਸਿਲ ਕਰਨ ਵਾਸਤੇ ਉਤਸਾਹਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੇ ਬਾਕੀ ਵਿਦਿਆਰਥੀਆਂ ਨੂੰ ਇਹਨਾਂ ਵਿਦਿਆਰਥੀਆਂ ਤੋਂ ਪ੍ਰੇਰਣਾ ਲੈ ਕੇ ਆਪਣਾ ਸਰਬਪੱਖੀ ਵਿਕਾਸ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾ. ਰਾਜੀਵ ਭਾਟੀਆ, (ਮੁੱਖੀ, ਸਿਵਿਲਵਿਭਾਗ), ਮੈਡਮ ਰਿਚਾ ਅਰੋੜਾ (ਮੁੱਖੀ, ਮਕੈਨਿਕਲ ਵਿਭਾਗ) ਪ੍ਰਿਂਸ ਮਦਾਨ (ਮੁਖੀ, ਈ.ਸੀ.ਈ ਤੇ ਸੀ. ਐਸ. ਈ), ਹਿਤਾਕਸ਼ੀ (ਲੈਕਚਰਾਰ, ਸੀਐਸਈ) ਅਤੇ ਮਨਿੰਦਰ ਕੌਰ (ਲੈਕਚਰਾਰ, ਈ.ਸੀ.ਈ) ਹਾਜ਼ਰ ਸਨ।

Leave a Reply

Your email address will not be published. Required fields are marked *