ਇਸ ਤੋਂ ਪਹਿਲਾਂ ਇਸੇ ਵਿਸ਼ੇ ਤੇ ਪੰਜਾਬੀ ਪੁਸਤਕ ਸੋਨਧਾਰਾ ਵੀ ਹੋ ਚੁੱਕੀ ਹੈ ਰਿਲੀਜ਼
टाकिंग पंजाब
जालंधर। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾਕਟਰ ਜਗਰੂਪ ਦੀ ਵਿਕਲਪਕ ਇਲਾਜ ਪ੍ਰਣਾਲੀ ਦੇ ਵਿਸ਼ੇ ਉਪਰ ਲਿਖੀ ਹਿੰਦੀ ਪੁਸਤਕ ਸੋਨਧਾਰਾ ਨੂੰ ਦਯਾਨੰਦ ਆਯੁਰਵੈਦਿਕ ਕਾਲਜ ਜਲੰਧਰ ਦੇ ਖਚਾਖਚ ਭਰੇ ਕਾਨਫਰੰਸ ਹਾਲ ਵਿੱਚ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਇਸੇ ਵਿਸ਼ੇ ਤੇ ਪੰਜਾਬੀ ਪੁਸਤਕ ਸੋਨਧਾਰਾ ਵੀ ਆ ਚੁੱਕੀ ਹੈ, ਜਿਸ ਨੂੰ ਪਾਠਕਾਂ ਵਲੋਂ ਬੇਹੱਦ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਸਮਾਗਮ ਦੀ ਪ੍ਰਧਾਨਗੀ ਜੁਆਇੰਟ ਡਾਇਰੈਕਟਰ ਆਯੁਰਵੈਦਾ, ਚੰਡੀਗੜ, ਪੰਜਾਬ, ਡਾ ਰਵੀ ਡੂਮਰਾ ਨੇ ਕੀਤੀ। ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ ਸੰਜੀਵ ਸੂਦ ਨੇ ਮੁੱਖ ਮਹਿਮਾਨ ਨੂੰ ਜੀਆਇਆਂ ਕਿਹਾ ਤੇ ਪੁਸਤਕ ਸੋਨਧਾਰਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ਪੁਸਤਕ ਸ਼ਿਵਾਂਬੂ ਕਲਪ ਵਿਧੀ ਨਾਲ ਸਬੰਧਤ ਹੈ, ਜਿਸਦਾ ਆਯੁਰਵੈਦ ਵਿੱਚ ਵਰਣਨ ਹੈ । ਮੁੱਖ ਮਹਿਮਾਨ ਡਾ ਰਵੀ ਡੂਮਰਾ ਨੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਉਹਨਾਂ ਨੇ ਇਸ ਪੁਸਤਕ ਨੂੰ ਕਈ ਵਾਰ ਪੜਿਆ ਹੈ ਤੇ ਡਾ ਜਗਰੂਪ ਸਿੰਘ ਦੀ ਕਲਮ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਹੈ। ਇਕ ਬੇਹੱਦ ਗੰਭੀਰ ਅਤੇ ਘਟ ਜਾਣੇ ਜਾਂਦੇ ਵਿਸ਼ੇ ਨੂੰ ਬਹੁਤ ਹੀ ਸਰਲ ਭਾਸ਼ਾ ਵਿਚ ਪਿਰੋ ਕੇ ਇਕ ਪ੍ਰੇਰਣਾਦਾਇਕ ਕਹਾਣੀ ਦੇ ਰੂਪ ਵਿੱਚ ਲਿਖਣਾ ਇਸ ਪੁਸਤਕ ਦੀ ਪ੍ਰਾਪਤੀ ਹੈ । ਮੁੱਖ ਮਹਿਮਾਨ , ਪ੍ਰਿੰਸੀਪਲ ਸੰਜੀਵ ਸੂਦ ਅਤੇੇ ਹੋਰ ਮਹਿਮਾਨਾਂ ਨੇ ਡਾ ਜਗਰੂਪ ਸਿੰਘ ਦੀ ਹਿੰਦੀ ਭਾਸ਼ਾ ਪੁਸਤਕ ਸੋਨਧਾਰਾ ਨੂੰ ਰਿਲੀਜ਼ ਕੀਤਾ। ਇਸ ਉਪਰੰਤ ਡਾ ਜਗਰੂਪ ਸਿੰਘ ਨੇ ਪਾਵਰ ਪੁਆਇੰਟ ਸਲਾਈਡਾਂ ਦੀ ਮਦਦ ਨਾਲ ਪੁਸਤਕ ਸੋਨਧਾਰਾ ਵਿਚਲੇ ਤਥਾਂ ਦੀ ਵਿਗਿਆਨਕ ਢੰਗ ਨਾਲ ਵਿਆਖਿਆ ਕੀਤੀ, ਜਿਸ ਨੂੰ ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਸੁਣਿਆ ਤੇ ਸਲਾਹਿਆ। ਇਸ ਸਮਾਗਮ ਨੂੰ ਪ੍ਰੋ ਪ੍ਰਭੂ ਦਯਾਲ ਅਤੇ ਨੀਮਾ ਪ੍ਰਧਾਨ ਡਾ ਪਰਵਿੰਦਰ ਬਜਾਜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰਿੰਸੀਪਲ ਵਿਜੇ ਕੁਮਾਰ, ਡਾ ਅਨਿਲ ਨਾਗਰਥ, ਡਾ ਅਸ਼ਵਨੀ, ਡਾ ਵਿਕਾਸ ਸ਼ਰਮਾ, ਡਾ ਸੰਜੇ ਬਾਂਸਲ, ਡਾ ਸੁਮਨ ਏਰੀ ਹਾਜ਼ਰ ਸਨ। ਇਸ ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਡਾ ਗਗਨ ਠਾਕੁਰ ਨੇ ਕੀਤਾ। ਇਸ ਪੁਸਤਕ ਨੂੰ ਈਗਲ ਪ੍ਰਕਾਸ਼ਨ ਜਲੰਧਰ ਨੇ ਛਾਪਿਆ ਹੈ ਤੇ ਇਸ ਦੀ ਕੀਮਤ 160 ਰੁਪਏ ਹੈ ।