ਸਟਾਫ ਅਤੇ ਵਿਦਿਆਰਥੀਆਂ ਵਲੋਂ ਬਣਾਈ ਗਈ ਇਕ ਵਿਸ਼ਾਲ ਕੰਕਰੀਟ ਦੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ
टाकिंग पंजाब
जालंधर। ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕ ਵੋਟ ਮਸ਼ੀਨ ਨਾਲ ਵੋਟ ਪਾਉਣ ਲਈ ਸਮਝਾਉਣ ਅਤੇ ਉਤਸਾਹਿਤ ਕਰਨ ਵਾਸਤੇ ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਦੀ ਅਗਵਾਈ ਵਿਚ ਕਾਲਜ ਦੇ ਐਂਟਰੀ ਗੇਟ ਤੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਇਕ ਵਿਸ਼ਾਲ ਕੰਕਰੀਟ ਦੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਬਣਾਈ ਗਈ ਹੈ। ਪ੍ਰਿੰਸੀਪਲ ਜਗਰੂਪ ਸਿੰਘ ਨੇ ਕਿਹਾ ਕਿ ਇਸ ਮਸ਼ੀਨ ਨਾਲ ਸਬੰਧਤ ਤਿੰਨੇ ਹਿੱਸੇ- ਕੰਟਰੋਲ ਯੁਨਿਟ, ਬੈਲਟ ਯੁਨਿਟ ਅਤੇ ਵੀ ਵੀ ਪੈਟ ਯੁਨਿਟ ਦਰਸਾਏ ਗਏ ਹਨ। ਇਹ ਵਿਸ਼ਾਲ ਸਟੈਚੂ ਇਕ ਸੈਲਫੀ ਪੁਅਇਂਟ ਬਣ ਗਿਆ ਹੈ, ਜਿੱਥੇ ਵਿਦਿਆਰਥੀ ਚਾਅ ਨਾਲ ਫੋਟੋਆਂ ਖਿਚਦੇ ਹਨ ਅਤੇ ਵੋਟ ਪਾਉਣ ਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ । 9 ਮਈ ਨੂੰ ਪ੍ਰਿੰਸੀਪਲ ਡਾ ਜਗਰੂਪ ਸਿੰਘ ਨੇ ਆਪਣੇ ਕਾਲਜ ਦੇ ਤਮਾਮ ਬੀਐਲਓ ਨਾਲ ਮਿਲ ਕੇ ਮਸ਼ੀਨ ਦੇ ਕੋਲ ਫੋਟੋ ਖਿਚਾਈ ਤੇ ਵਿਦਿਆਰਥੀ ਅਤੇ ਆਮ ਲੋਕਾਂ ਨੂੰ ਵੋਟ ਪਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਰਾਕੇਸ਼ ਸ਼ਰਮਾ, ਗੁਰਮੀਤ ਕੌਰ, ਗੋਕੁਲ ਰਾਵਤ, ਰਾਜੀਵ ਸ਼ਰਮਾ, ਸ਼ਸ਼ੀ ਭੂਸ਼ਣ, ਮਲਕੀਤ ਭੱਟੀ ਤੇ ਹਰੀਪਾਲ ਨਾਗਰ ਸ਼ਾਮਿਲ ਸਨ ।