ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਕਿਹਾ.. ਸਿੱਖਾਂ ਨੂੰ ਨਹੀਂ ਦੇ ਸਕਦਾ ਕੋਈ ਮਾਤ, ਪਰੰਤੂ ਅੱਜ ਨੌਜਵਾਨੀ ਨੂੰ ਕੀਤਾ ਜਾ ਰਿਹਾ ਹੈ ਨਸ਼ਿਆਂ ਨਾਲ ਤਬਾਹ
टाकिंग पंजाब
ਪੰਜਾਬ ਵਿੱਚ ਜਿਸ ਤੇਜ਼ੀ ਨਾਲ ਨਸ਼ੇ ਦਾ ਪਾਸਾਰ ਹੋ ਰਿਹਾ ਹੈ ਨਸ਼ੇ ਪਿੱਛੇ ਪੁੱਤਰ ਆਪਣੇ ਪਿਓ ਦਾ ਕਤਲ ਕਰ ਰਹੇ ਹਨ, ਉਹ ਅਤਿ ਨਿਰਾਸ਼ਾਜਨਕ ਅਤੇ ਦਿਲ ਦਹਿਲਾਦ ਦੇਣ ਵਾਲੀ ਗੱਲ ਹੈ। ਮੁਹੱਲਾ-ਮੁਹੱਲਾ ਸ਼ਹਿਰ-ਸ਼ਹਿਰ ਵਿੱਚ ਬੱਚੇ ਅਤੇ ਬੱਚਿਆਂ ਸਰਿੰਜ ਦੀਆਂ ਸੂਈਆਂ ਲਾ ਕੇ ਮਾਰੇਂ ਰਹੀਆਂ ਹਨ। ਇਸ ਸਭ ਦੇ ਨਤੀਜੇ ਬਹੁਤ ਹੀ ਭਿਆਨਕ ਨਿਕਲਣਗੇ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਪਲਵਿੰਦਰ ਸਿੰਘ ਬਾਬਾ, ਵਿਕੀ ਸਿੰਘ ਖਾਲਸਾ ਅਤੇ ਗੁਰਦੀਪ ਸਿੰਘ ਲੱਕੀ ਨੇ ਕਿਹਾ ਹੈ ਕਿ ਦਸ਼ਮੇਸ਼ ਪਿਤਾ ਵੱਲੋਂ ਸਾਜ਼ੀ ਜਿਸ ਕੌਮ ਨੂੰ ਵੱਡੇ ਵੱਡੇ ਮੁਗਲ ਬਾਦਸ਼ਾਹ ਮੌਜੂਦਾ ਹੁਕਮਰਾਨ ਮਾਤ ਨਹੀਂ ਪਾ ਸਕੇ, ਉਸ ਕੌਮ ਨੂੰ ਸਰਿੰਜ ਦੀ ਇੱਕ ਸੂਈ ਖਤਮ ਕਰ ਰਹੀ ਹੈ, vਜੋ ਕਿ ਸਿੱਖ ਕੌਮ ਲਈ ਬੜੀ ਚਿੰਤਾ ਦਾ ਵਿਸ਼ਾ ਹੈ। ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਕੋਈ ਮਾਤ ਨਹੀਂ ਦੇ ਸਕਦਾ ਪਰੰਤੂ ਅੱਜ ਨੌਜਵਾਨੀ ਨਸ਼ਿਆਂ ਨਾਲ ਤਬਾਹ ਕੀਤਾ ਜਾ ਰਿਹਾ ਹੈ। ਇੱਸ ਭੈੜੀ ਬਿਮਾਰੀ ਨੂੰ ਖਤਮ ਕਰਨ ਲਈ ਹਰ ਪੰਜਾਬੀ ਨੂੰ ਜਾਤ ਧਰਮ, ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਕੱਤਰ ਹੋਣਾ ਪਵੇਗਾ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਆਗੂਆਂ ਨੇ ਕਿਹਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਉੱਤਮ ਤਰੀਕਾ ਬੱਚਿਆਂ ਨੂੰ ਗੁਰਬਾਣੀ ਨਾਲ ਅਤੇ ਸਿੱਖ ਇਤਿਹਾਸ ਨਾਲ ਜੋੜਨਾ ਹੈ। ਜੋ ਕੰਮ ਖਾਲਸਾ ਵਹੀਰ ਰਾਹੀ ਸ਼ੁਰੂ ਹੋਇਆ ਸੀ ਉਸ ਕੰਮ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪਣੇ ਹੱਥਾਂ ਵਿੱਚ ਲੈਣ ਅਤੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਨਸ਼ੇ ਦੇ ਖਿਲਾਫ ਪ੍ਰਚਾਰ ਕਰਨ ਅਤੇ ਬੱਚਿਆਂ ਨੂੰ ਬਾਣੀ ਨਾਲ ਜੋੜਨ।