ਗੁਰਦੁਆਰਾ ਛਾਉਣੀ ਨਿਹੰਗ ਸਿੰਘਾ ਤੇ ਸਿੱਖ ਆਗੂਆਂ ਵੱਲੋਂ ਪੰਥਕ ਕਾਰਜਾਂ ਲਈ ਮਿਲ ਕੇ ਕੰਮ ਕਰਨ ਦਾ ਫੈਸਲਾ

आज की ताजा खबर धर्म

टाकिंग पंजाब

जालंधर। ਪੰਥਕ ਕਾਰਜਾਂ ਲਈ ਇੱਕ ਮੁੱਠ ਹੋ ਸ਼ਹਿਰ ਵਿੱਚ ਸਿੱਖੀ ਦੀ ਸੇਵਾ ਕਰਨ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਡਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਗੁਰਦੁਆਰਾ ਛਾਉਣੀ ਨਿਹੰਗ ਸਿੰਘਾ ਸੌਡਲ ਵਿੱਚ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਆਗੂਆਂ ਨਾਲ ਮੀਟਿੰਗ ਕੀਤੀ ਤੇ ਪੰਥਕ ਕਾਰਜਾਂ ਲਈ ਸਮੁੱਚੀਆਂ ਜਥੇਬੰਦੀਆਂ ਤੇ ਆਗੂਆਂ ਨੂੰ ਇੱਕ ਮੁੱਠ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਜਿਸ ਦਾ ਮੀਟਿੰਗ ਵਿੱਚ ਮੌਜੂਦ ਗੁਰੂ ਘਰ ਦੇ ਪ੍ਰਧਾਨ ਕੁਲਦੀਪ ਸਿੰਘ ਪਾਇਲਟ ਬਾਕੀ ਕਮੇਟੀ ਮੈਂਬਰ ਨੇ ਬਹੁਤ ਹੀ ਹਾਂ ਪੱਖੀ ਹੁੰਗਾਰਾ ਦਿੱਤਾ ਤੇ ਸਿੱਖ ਤਾਲਮੇਲ ਕਮੇਟੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਐਲਾਨ ਕੀਤਾ।      ਇਸ ਮੌਕੇ ਸਿੱਖ ਆਗੂ ਮਨਿੰਦਰ ਪਾਲ ਸਿੰਘ ਗੁੰਬਦ,ਅਤੇ ਅਮਰਜੀਤ ਸਿੰਘ ਕ੍ਰਿਸ਼ਨਪੁਰਾ ਨੇ ਕਿਹਾ ਜਦੋਂ ਵੀ ਕੋਈ ਪੰਥ ਵਿਰੋਧੀ ਸ਼ਕਤੀ ਸਿੱਖੀ ਖਿਲਾਫ ਕੋਈ ਗੱਲ ਕਰਦੀ ਹੈ ਤਾਲਮੇਲ ਤਾਂ ਕਮੇਟੀ ਦਾ ਸਟੈਂਡ ਹਮੇਸ਼ਾ ਪ੍ਰਸੰਸਾ ਯੋਗ ਹੁੰਦਾ ਹੈ ਅਸੀਂ ਸ਼ਹਿਰ ਦੀਆਂ ਹੋਰ ਵੀ ਸਿੱਖ ਸਭਾਵਾਂ ਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਸਿੱਖੀ ਸਿਧਾਂਤਾਂ ਤੇ ਕੋਈ ਕਿੰਤੂ-ਪ੍ਰੰਤੂ ਹੁੰਦਾ ਹੈ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਸਾਂਝੇ ਤੌਰ ਤੇ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਪੰਥ ਵਿਰੋਧੀ ਸ਼ਕਤੀਆਂ ਨੂੰ ਮਾਤ ਦੇ ਸਕਦੇ ਹਾਂ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਕਿਹਾ ਇਹ ਮੁਹਿਮ ਇਸੇ ਤਰ੍ਹਾਂ ਜਾਰੀ ਰਹੇਗੀ ਹਰ ਜਥੇਬੰਦੀ ਤੇ ਗੁਰੂ ਘਰ ਤੱਕ ਪਹੁੰਚ ਬਣਾ ਕੇ ਸਭ ਨੂੰ ਇਕੱਤਰ ਕੀਤਾ ਜਾਵੇਗਾ।

Leave a Reply

Your email address will not be published. Required fields are marked *