ਸਿੱਖ ਤਾਲਮੇਲ ਕਮੇਟੀ ਵੱਲੋਂ ਮਠਿਆਈਆਂ ਦਾ ਲੰਗਰ ਲਗਾ ਕੇ ਮਨਾਇਆ ਗਿਆ ਸ਼੍ਰੀ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ

आज की ताजा खबर धर्म

ਸਿੱਖ ਤਾਲਮੇਲ ਕਮੇਟੀ ਵੱਲੋਂ ਆਪਣੇ ਦਫਤਰ ਪੁਲੀ ਅਲੀ ਮੁਹਲਾ ਦੇ ਬਾਹਰ ਲਗਾਇਆ ਮਿਠਿਆਈਆਂ ਦਾ ਲੰਗਰ

टाकिंग पंजाब

ਜਲੰਧਰ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦੇਣ ਵਾਲੇ ਨਿਰੰਕਾਰੀ ਜੋਤ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵਕ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸੇ ਸੰਬੰਧ ਵਿੱਚ ਅੱਜ ਸਿੱਖ ਤਾਲਮੇਲ ਕਮੇਟੀ ਵੱਲੋਂ ਆਪਣੇ ਦਫਤਰ ਪੁਲੀ ਅਲੀ ਮੁਹਲਾ ਦੇ ਬਾਹਰ ਮਿਠਿਆਈਆਂ ਦੇ ਡੱਬਿਆਂ ਦਾ ਲੰਗਰ ਲਗਾ ਕੇ ਇਸ ਪੁਰਬ ਨੂੰ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ।      ਇਸ ਮੌਕੇ ਕਮੇਟੀ ਦੇ ਵੱਲੋਂ ਬੋਲਦੇ ਹੋਏ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਸ੍ਰੀ ਕੀਮਤੀ ਭਗਤ ਤਜਿੰਦਰ ਸਿੰਘ ਸੰਤ ਨਗਰ ਨੇ ਕਿਹਾ ਕਿ ਨਾਨਕ ਨਾਮ ਲੇਵੀ ਸੰਗਤਾਂ ਲਈ ਇਹ ਸਭ ਤੋਂ ਵੱਡਾ ਦਿਨ ਹੈ। ਇਸ ਦਿਨ ਤੇ ਸਾਨੂੰ ਇੱਕ ਦੂਸਰੇ ਨੂੰ ਤੋਹਫੇ ਦੇਣੇ ਚਾਹੀਦੇ ਹਨ ,ਅਤੇ ਘਰਾਂ ਵਿੱਚ ਦੀਪ ਮਾਲਾ ਤੇ ਆਤਿਸ਼ਬਾਜ਼ੀ ਕਰਨੀ ਚਾਹੀਦੀ ਹੈ, ਇੱਕ ਦੂਸਰੇ ਨੂੰ ਵੱਧ ਤੋਂ ਵੱਧ ਵਧਾਈਆਂ ਦੇਣੀਆਂ ਚਾਹੀਦੀਆਂ ਹਨ ਤੇ ਗੁਰੂ ਸਾਹਿਬ ਦੀ ਜੀਵਨੀ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਨੂ ਕਰਵਾਉਣਾ ਚਾਹੀਦਾ ਹੈ।      ਉਹਨਾਂ ਨੇ ਕਿਹਾ ਸਿੱਖ ਤਾਲਮੇਲ ਕਮੇਟੀ ਅਗਲੇ ਸਾਲ ਇਸ ਨੂੰ ਹੋਰ ਵੀ ਵਿਸ਼ਾਲ ਰੂਪ ਵਿੱਚ ਮਨਾਵੇਗੀ ਇਸ ਮੌਕੇ ਤੇ ਐਸਐਚਓ ਡਿਵੀਜ਼ਨ ਨੰਬਰ 7 ਮੁਕੇਸ਼ ਕੁਮਾਰ, ਹਰਪਾਲ ਸਿੰਘ ਪਾਲੀ, ਜਗਜੀਤ ਸਿੰਘ, ਸ਼ਮੀ ਭਗਤ, ਜਸਬੀਰ ਬੀਰਾ ਆਦਿ ਹਾਜ਼ਰ ਸਨ। उधर ਨਿਰੰਕਾਰੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਗੁਰਦੁਆਰਾ ਗੁਰਦੇਵ ਨਗਰ ਵਿੱਚ ਬੜੀ ਸ਼ਰਧਾ ਪੂਰਵਕ ਨਾਲ ਮਨਵਾਇਆ ਗਿਆ। ਸਵੇਰੇ ਸ਼੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਗੁਰਪ੍ਰੀਤ ਸਿੰਘ ਜੀ ਗੁਰਦੁਆਰਾ ਸ਼ਹੀਦਾਂ ਕਥਾ ਵਾਚਕ ਨੇ ਕਥਾ ਨਾਲ ਸੰਗਤਾ ਨੂੰ ਨਿਹਾਲ ਕੀਤਾ।       ਉਪਰੰਤ ਭਾਈ ਗੁਰਤੇਜ ਸਿੰਘ ਹਜੂਰੀ ਰਾਗੀ, ਭਾਈ ਜਸਬੀਰ ਸਿੰਘ ਹੈਡ ਗ੍ਰੰਥੀ ਤੋਂ ਇਲਾਵਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਜਸਬੀਰ ਸਿੰਘ ਨੇ ਕਿਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਦੀ ਸੇਵਾ ਪ੍ਰਧਾਨ ਰਜਿੰਦਰ ਸਿੰਘ ਮਗਲਾਨੀ ਦੁਆਰਾ ਨਿਭਾਈ ਗਈ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਤੇ ਹਰਪ੍ਰੀਤ ਸਿੰਘ ਨੀਟੂ ਸਿੱਖ ਤਾਲਮੇਲ ਕਮੇਟੀ , ਹਰਪ੍ਰੀਤ ਸਿੰਘ ਸੋਨੂ, ਅਮਰਜੀਤ ਸਿੰਘ ਗੁਰਦੇਵ ਨਗਰ , ਹਰਮਨਜੋਤ ਸਿੰਘ, ਕੁਲਦੀਪ ਸਿੰਘ ,ਗੁਰਵਿੰਦਰ ਸਿੰਘ ,ਹਰਜਿੰਦਰ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ , ਤਰਸੇਮ ਸਿੰਘ ,ਗੁਰਮੀਤ ਸਿੰਘ ,ਸਤਵੰਤ ਕੌਰ ,ਬੀਬੀ ਸਤਵੰਤ ਕੌਰ, ਰਜਿੰਦਰ ਕੌਰ, ਨਵਲਜੀਤ ਕੌਰ, ਰਣਧੀਰ ਕੌਰ ,ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।

 

Leave a Reply

Your email address will not be published. Required fields are marked *