ਦੋਸ਼ੀਆਂ ਵਿੱਚੋਂ ਇੱਕ ਵਿਅਕਤੀ ਵਿਨੋਦ ਨੂੰ ਗ੍ਰਿਫਤਾਰ ਕਰ, ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਦਿੱਤੀ ਸ਼ੁਰੂ
टाकिंग पंजाब
ਜਲੰਧਰ। ਅੱਜ ਬਸਤੀ ਅੱਡਾ ਵਿਖੇ ਇੱਕ ਰਿਕਸ਼ੇ ਵਾਲੇ ਨੂੰ ਵਿਅਕਤੀ ਕੁੱਟ ਰਹੇ ਸਨ। ਰਿਕਸ਼ੇ ਵਾਲੇ ਦੀ ਮਦਦ ਲਈ ਪਹੁੰਚੇ ਇੱਕ ਸਿੱਖ ਨੌਜਵਾਨ ਗਗਨਦੀਪ ਸਿੰਘ ਜੋ ਕਿ ਬਸਤੀ ਅੱਡੇ ਤੇ ਅਲੂਮੀਨੀਅਮ ਦੇ ਦਰਵਾਜ਼ੇ ਬਣਾਉਣ ਦਾ ਕੰਮ ਕਰਦਾ ਹੈ, ਨੂੰ ਉਹਨਾਂ ਵਿਅਕਤੀਆ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਉਸਦੀ ਦਸਤਾਰ ਉਤਾਰ ਦਿੱਤੀ। ਉਸਨੂੰ ਕੁਟ-ਕੁਟ ਕੇ ਖੂਨ ਨਾਲ ਲੱਥ-ਪੱਥ ਕਰ ਦਿੱਤਾ। ਇਸ ਦੀ ਸੂਚਨਾ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਅਤੇ ਆਗਾਜ ਐਨਜੀਓ ਨੂੰ ਮਿਲੀ ਤਾਂ ਦੋਨਾਂ ਜਥੇਬੰਦੀਆਂ ਨੇ ਆਗੂ ਤੁਰੰਤ ਉੱਥੇ ਪਹੁੰਚੇ ਅਤੇ ਗਗਨਦੀਪ ਸਿੰਘ ਨੌਜਵਾਨ ਨੂੰ ਨਾਲ ਲਿਜਾ ਕੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਉਸ ਤੋਂ ਬਾਅਦ ਦੋਨੋਂ ਜਥੇਬੰਦੀਆਂ ਦੇ ਆਗੂ ਪੁਲਿਸ ਡਿਵੀਜ਼ਨ ਨੰਬਰ 4 ਪਹੁੰਚੇ ਉੱਥੇ ਮੌਜੂਦ ਗੁਰਪ੍ਰੀਤ ਸਿੰਘ ਏਸੀਪੀ ਜੋ ਪੁਲਿਸ ਡਿਵੀਜ਼ਨ ਨੰਬਰ 4 ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ ਨੂੰ ਸਾਰੀ ਦੁਰਘਟਨਾ ਬਾਰੇ ਵਿਸਥਾਰ ਪੂਰਵਕ ਦੱਸਿਆ। ਉਹਨਾਂ ਨੇ ਆਪਣੇ ਉੱਚ ਅਫਸਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਦੋਸ਼ੀਆਂ ਤੇ FIR ਨੰ: 93, ਧਾਰਾ 295ਏ, 323, 506, 451, 34 ਅਧੀਨ ਪਰਚਾ ਦਰਜ ਕਰ ਲਿਆ। ਦੋਸ਼ੀਆਂ ਵਿੱਚੋਂ ਇੱਕ ਵਿਨੋਦ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਮੌਕੇ ਤੇ ਪਹੁੰਚੇ ਸਿੱਖ ਆਗੂਆਂ ਤਜਿੰਦਰ ਸਿੰਘ ਪ੍ਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿੱਟੀ ਅਤੇ ਅਮਰਜੀਤ ਸਿੰਘ ਮੰਗਾ ਨੇ ਕਿਹਾ ਜਲੰਧਰ ਵਿੱਚ ਕਿਸੇ ਵੀ ਵਿਅਕਤੀ ਨੂੰ ਸਿੱਖ ਕਕਾਰਾ, ਦਸਤਾਰ, ਗੁਰੂ ਸਾਹਿਬਾਨਾਂ ਅਤੇ ਮਹਾਂਪੁਰਖਾਂ ਬਾਰੇ ਊਲ ਜਲੂਲ ਬੋਲਣ ਦੀ ਆਗਿਆ ਹਰਗਿਜ਼ ਨਹੀ ਦਿੱਤੀ ਜਾਵੇਗੀ। ਦੌਸ਼ੀਆਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਤੇ ਹਰਪਾਲ ਸਿੰਘ ਪਾਲੀ ਚੱਡਾ, ਅਮਨਦੀਪ ਸਿੰਘ ਬੱਗਾ, ਕਮਲਜੀਤ ਸਿੰਘ ਵਰਦੀ ਹਾਊਸ, ਜਸਪ੍ਰੀਤ ਸਿੰਘ ਜੱਸੀ, ਸੁਖਜੀਤ ਸਿੰਘ, ਜਸਵਿੰਦਰ ਸਿੰਘ ਜੱਸੀ ਅਤੇ ਗਗਨਦੀਪ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਅਤੇ ਹੋਰ ਰਿਸ਼ਤੇਦਾਰ ਪਹੁੰਚੇ ਸਨ।