टाकिंग पंजाब
ਹੁਸ਼ਿਆਰਪੁਰ। ਅੱਜ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਜਿਲਾ ਹੁਸ਼ਿਆਰਪੁਰ ਦੇ ਸਾਥੀ ਸੰਜੀਵ ਕੁਮਾਰ, ਮੈਡਮ ਮਮਤਾ ਤੇ ਰਾਕੇਸ਼ ਕੁਮਾਰ ਵੱਲੋਂ ਮੁੱਖਮੰਤਰੀ ਭਗਵੰਤ ਮਾਨ ਦੀ ਹਸ਼ਿਆਰਪੁਰ ਆਮਦ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖਮੰਤਰੀ ਭਗਵੰਤ ਮਾਨ ਨਾਲ ਮਿਲਵਾਉਣ ਲਈ ਕਿਹਾ ਗਿਆ ਜਿਸ ਤੇ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਪੈਸ਼ਲ ਸੈਕਟਰੀ ਟੂ ਸੀ.ਐਮ ਹਿਮਾਂਸ਼ੂ ਜੈਨ ਨਾਲ ਵਫ਼ਦ ਦੀ ਮੀਟਿੰਗ ਕਰਵਾਈ ਗਈ। ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਮੰਗਾ ਸਬੰਧੀ ਡਿਟੇਲ ਵਿੱਚ ਸਾਰੀ ਗੱਲਬਾਤ ਕੀਤੀ ਗਈ ਜਿਸ ਵਿਚ ਸਤੰਬਰ 2020 ਤੋਂ ਕੀਤੀ ਗਈ ਤਨਖਾਹ ਕਟੌਤੀ ਨੂੰ ਜਲਦ ਈ. ਸੀ ਦੀ ਮੀਟਿੰਗ ਕਰਕੇ ਪੂਰਾ ਕਰਨ ਸਬੰਧੀ ਅਤੇ ਪਾਰਦਰਸ਼ੀ ਤਰੀਕੇ ਨਾਲ ਭਰਤੀ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ ਗੱਲਬਾਤ ਕੀਤੀ ਗਈ । ਉੱਨਾਂ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਬਹੁਤ ਜਲਦ ਉਹ ਵਿਭਾਗ ਦੇ ਅਫਸਰਾਂ, ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਸਾਡੀ ਜਥੇਬੰਦੀ ਦੀ ਮੀਟਿੰਗ ਕਰਵਾਉਣਗੇ ਅਤੇ ਇਸ ਸਬੰਧ ਵਿੱਚ ਉੱਨਾਂ ਵੱਲੋਂ ਮੰਗਲਵਾਰ ਨੂੰ ਜਥੇਬੰਦੀ ਨੂੰ ਟੈਲੀਫ਼ੋਨ ਰਾਹੀਂ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ ਹੈ। ਉੱਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਮੀਟਿੰਗ ਵਿੱਚ ਕੋਈ ਹੱਲ ਨਿਕਲਦਾ ਨਜ਼ਰ ਨਾਂ ਆਇਆ ਤਾਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਈ ਜਾਏਗੀ।