ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ਹਿਰ ਦੇ ਸਕੂਲ ਮੁਖੀਆਂ ਨੂੰ ਭੇਜੇਆ ਗਿਆ ਬੇਨਤੀ ਪੱਤਰ..ਮਹਾਨ ਵਿਰਸੇ ਨਾਲ ਬੱਚਿਆਂ ਨੂੰ ਜੋੜਨ ਲਈ 15 ਦਿਨ ਲਗਾਤਾਰ ਲਗਾਏ ਜਾਨ ਵਿਸ਼ੇਸ਼ ਪੀਰੀਅਡ
टाकिंग पंजाब
ਜਲੰਧਰ। ਦਸੰਬਰ ਮਹੀਨੇ ਦੇ ਆਖਰੀ ਪੰਦੜਵਾੜੇ ਦੌਰਾਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਮਹਾਨ ਗੁਰਸਿੱਖਾਂ ਦਾ ਗੌਰਵਮਈ ਅਤੇ ਵੈਰਾਗਮਈ ਕੁਰਬਾਨੀਆਂ ਭਰਪੂਰ ਇਤਿਹਾਸ ਵਾਪਰੀਆਂ ਹੈ। ਇਹਨਾਂ ਦਿਨਾਂ ਦੌਰਾਨ ਵੱਡੇ ਸਾਹਿਬਜ਼ਾਦੇ ਦੇਸ਼ ਧਰਮ ਲਈ ਚਮਕੌਰ ਦੀ ਗੜੀ ਵਿੱਚ ਮਹਾਨ ਗੁਰਸਿੱਖਾਂ ਨਾਲ ਕੁਰਬਾਨ ਹੋ ਗਏ ਸਨ ।
ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਆਪਣੇ ਧਰਮ ਉੱਤੇ ਅਟੱਲ ਰਹਿੰਦੇ ਨੀਹਾਂ ਵਿੱਚ ਚਿਣਾਏ ਗਏ ਪਰ ਡੋਲੇ ਨਹੀਂ ਅਤੇ ਮਾਤਾ ਗੁਜਰ ਕੌਰ ਜੀ ਦੀ ਕੁਰਬਾਨੀ ਇਹਨਾਂ ਦਿਨਾਂ ਵਿੱਚ ਹੋਈ ਇਹ ਸਾਰਾ ਇਤਿਹਾਸ ਸਾਡਾ ਗੌਰਵਮਈ ਵਿਰਸਾ ਹੈ । ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਮਝਾਉਣ ਲਈ ਅਤੇ ਆਪਣੇ ਮਹਾਨ ਵਿਰਸੇ ਨਾਲ ਜੋੜਨ ਲਈ ਇਹ ਜਾਣਕਾਰੀ ਦੇਣੀ ਬਹੁਤ ਹੀ ਜਰੂਰੀ ਹੈ। ਇਸ ਸੰਬੰਧ ਦੇ ਵਿੱਚ ਸਿੱਖ ਤਾਲਮੇਲ ਕਮੇਟੀ ਵੱਲੋਂ ਵਿਸੇਸ਼ ਉਪਰਾਲਾ ਕਰਦੇ ਸ਼ਹਿਰ ਦੇ ਸਮੁੱਚੇ ਸਕੂਲਾਂ ਲਈ ਇੱਕ ਬੇਨਤੀ ਪੱਤਰ ਜਾਰੀ ਕੀਤਾ ਗਿਆ ਹੈ।
ਇਸ ਪੱਤਰ ਵਿੱਚ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਕੂਲਾਂ ਦੇ ਮੁਖੀਆਂ ਨੂੰ ਮਹਾਨ ਵਿਰਸੇ ਨਾਲ ਬੱਚਿਆਂ ਨੂੰ ਜੋੜਨ ਲਈ 15 ਦਿਨ ਲਗਾਤਾਰ ਵਿਸ਼ੇਸ਼ ਪੀਰੀਅਡ ਲਗਾ ਕੇ ਦਸ਼ਮੇਸ਼ ਪਿਤਾ ਚਾਰ,ਸਾਹਿਬਜ਼ਾਦਿਆਂ ਦੀਆਂ,ਮਾਤਾ ਗੁਜਰ ਕੌਰ ਤੇ ਮਹਾਨ ਗੁਰਸਿੱਖਾਂ ਦੀ ਗੌਰਵਮਈ ਗਾਥਾ ਬੱਚਿਆਂ ਨੂੰ ਦੱਸਣ ਦੀ ਬੇਨਤੀ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਅਤੇ ਪਰਮਪ੍ਰੀਤ ਸਿੰਘ ਵਿਟੀ ਨੇ ਦੱਸਿਆ ਕਿ ਕਮੇਟੀ ਮੈਂਬਰਾਂ ਦੀਆਂ ਵੱਖ-ਵੱਖ ਸਕੂਲਾਂ ਵਿੱਚ ਬੇਨਤੀ ਪੱਤਰ ਦੇਣ ਲਈ ਡਿਊਟੀਆਂ ਲਗਾਈਆਂ ਗਈਆਂ ਹਨ।
ਉਹਨਾਂ ਨੇ ਦੱਸਿਆ ਕਿ ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਇਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਆਪਣਾ ਮਾਲਮਤਾ ਇਤਿਹਾਸ ਦੱਸਣ ਦੀ ਥਾਂ ਲਾਲ ਟੋਪੀ ਪਵਾਇਆ ਜਾਂਦਿਆ ਹਨ, ਜੋ ਬੱਚਿਆਂ ਨੂੰ ਕੁਰਾਹੇ ਪਾਉਣ ਦੇ ਤੁਲ ਹੈ ਅਤੇ ਇਸ ਤੋਂ ਬਚਣ ਦੀ ਲੋੜ ਹੈ। ਇਸ ਸੰਬੰਧ ਵਿੱਚ ਪਹਿਲੀ ਬੇਨਤੀ ਪੱਤਰ ਨਿਊ ਸੈਂਟ ਸੋਲਜਰ ਸੀਨੀਅਰ ਪਬਲਿਕ ਸਕੂਲ ਗੁਰੂ ਰਵਿਦਾਸ ਚੌਂਕ ਵਿਖੇ ਦਿੱਤਾ ਗਿਆ। ਬੇਨਤੀ ਪੱਤਰ ਲੈਣ ਸਮੇਂ ਸਕੂਲ ਵੱਲੋਂ ਐਨ.ਕੇ ਹਾਡਾ (ਪ੍ਰੈਜੀਡੈਂਟ), ਪੂਨਮ ਨਿਸ਼ਚਲ (ਪ੍ਰਿੰਸੀਪਲ), ਸੀਮਾ ਦੱਤ (ਵਾਈਸ ਪ੍ਰਿੰਸੀਪਲ), ਆਸੂ ਬਾਲੀ (ਟੀਚਰ ਇੰਚਾਰਜ) ਅਤੇ ਅਨੁਰਾਧਾ ਵਰਮਾ (ਆਟ ਟੀਚਰ) ਮੌਜੂਦ ਸਨ।