ਕਿਹਾ, ਮਾਨ ਸਰਕਾਰ ਵੱਲੋਂ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮਾਗਮ ਦੌਰਾਨ ਮਾਤਮੀ ਬਿਗਲ ਵਜਾਉਣ ਦੇ ਫੈਸਲੇ ਦੀ ਅਸੀਂ ਕਰਦੇ ਹਾਂ ਘੋਰ ਨਿੰਦਾ
टाकिंग पंजाब
ਜਲੰਧਰ। ਸਿੱਖ ਇਤਿਹਾਸ ਮਹਾਨ ਸ਼ਹੀਦੀਆਂ ਨਾਲ ਭਰਪੂਰ ਹੈ, ਇਸ ਖਿੱਤੇ ਵਿੱਚ ਸਿੱਖਾਂ ਦੀਆਂ ਮਾਣਮੱਤੀਆਂ ਸ਼ਹੀਦੀਆਂ ਨੇ ਗੌਰਵਮਈ ਇਤਿਹਾਸ ਸਿਰਜਿਆ ਹੈ। ਦਸਮੇਸ਼ ਪਿਤਾ ਦੇ ਦੋ ਸਾਹਿਬਜ਼ਾਦਿਆਂ ਅਤੇ ਮਹਾਨ ਸਿੰਘਾਂ ਦੀਆਂ ਜਦੋਂ ਚਮਕੌਰ ਦੀ ਜੰਗ ਦੌਰਾਨ ਸ਼ਹੀਦੀਆਂ ਹੋਈਆਂ ਸਨ, ਤਾਂ ਦਸਮ ਪਿਤਾ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾਏ ਸਨ। ਇਹ ਇਤਿਹਾਸ ਵਿੱਚ ਮੌਜੂਦ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ, ਗੁਰਵਿੰਦਰ ਸਿੰਘ ਸਿੱਧੂ, ਹਰਜੋਤ ਸਿੰਘ ਲੱਕੀ, ਹਰਪ੍ਰੀਤ ਸਿੰਘ ਰੋਬਿਨ ਤੇ ਗੁਰਦੀਪ ਸਿੰਘ ਲੱਕੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮਾਗਮ ਦੌਰਾਨ ਜੋ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਕੀਤਾ ਹੈ। ਅਸੀਂ ਉਸਦੀ ਘੋਰ ਨਿੰਦਾ ਕਰਦੇ ਹਾਂ। ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹਿੰਦੂਕਰਨ ਕਰਨ ਦੇ ਤੁਲ ਹੈ, ਕਿਉਂਕਿ ਗੁਰੂ ਸਾਹਿਬਾਨ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਹਨ ਤਾਂ ਜੰਗੀ ਮੈਦਾਨਾਂ ਵਿੱਚ ਜੈਕਾਰੇ ਲਗਾਉਂਦੇ ਸਨ।
ਇਸ ਤੇ ਵੈਰਾਗ ਵੀ ਹੁੰਦਾ ਹੈ ਉਦਾਸੀ ਵੀ ਆਉਂਦੀ ਹੈ, ਪਰ ਸਿੱਖ ਕਦੇ ਮਾਤਮ ਨਹੀਂ ਮਨਾਉਂਦੇ। ਇਸ ਵੱਡੇ ਸਾਕੇ ਵਿੱਚੋਂ ਸਿੱਖ ਅਤੇ ਗਏ ਗੈਰ ਸਿੱਖ ਚੜਦੀ ਕਲਾ ਹਾਸਲ ਕਰਦੇ ਹਨ ਨਾ ਕੇ ਮਾਤਮ । ਭਗਵੰਤ ਮਾਨ ਚੜ੍ਹਦੀ ਕਲਾ ਦੇ ਸੰਕਲਪ ਨੂੰ ਪੁੱਠਾ ਗੇੜ ਦੇਣ ਨੂੰ ਤੁਲਿਆ ਹੈ। ਉਹ ਇਸ ਨੂੰ ਯਾਦਗਾਰੀ ਬਿਗਲ ਕਹਿ ਸਕਦੇ ਸਨ, ਪਰ ਮਾਤਮੀ ਬਿਗਲ ਕਹਿ ਕੇ ਮਹਾਨ ਸਿੱਖਾਂ ਦੀ ਕੁਰਬਾਨੀ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਹੈ. ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਦਿਨ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਲਗਾਤਾਰ ਜੈਕਾਰੇ ਬੁਲਾਉਣ ਦਾ ਹੁਕਮ ਦੇਣ।
ਕਿਉਂਕਿ ਸਿੱਖ ਧਰਮ ਵਿੱਚ ਸ਼ਹਾਦਤ ਮਾਤਮ ਨਹੀਂ ਸ਼ਹਾਦਤ ਪੰਥ ਦਾ ਜੀਵਨ ਹੈ। ਰੱਬੀ ਰਾਹਾਂ ਉੱਪਰ ਪ੍ਰੇਮ ਖੇਲਣ ਕਾ ਚਾਉ ਹੈ, ਕਿਉਂਕਿ ਸ਼ਹਾਦਤ ਗੁਰੂ ਸਾਹਿਬ ਵੱਲੋਂ ਜਗਾਈ ਜੋਤ ਹੈ ਜੋ ਸਦਾ ਜਗਦੀ ਰਹੇਗੀ। ਇਸ ਮੌਕੇ ਤੇ ਪਲਵਿੰਦਰ ਸਿੰਘ ਬਾਬਾ, ਹਰਪਾਲ ਸਿੰਘ ਪਾਲੀ ਚੱਡਾ, ਤਜਿੰਦਰ ਸਿੰਘ ਸੰਤਨਗਰ, ਪਰਮਪ੍ਰੀਤ ਸਿੰਘ ਵਿਟੀ, ਰਣਜੀਤ ਸਿੰਘ ਗੋਲਡੀ, ਮਨਦੀਪ ਸਿੰਘ ਬੱਲੂ, ਅਮਨਦੀਪ ਸਿੰਘ ਬੱਗਾ, ਸਨੀ ਸਿੰਘ ਉਬਰਾਏ, ਜਤਿੰਦਰ ਸਿੰਘ ਕੋਲੀ ਆਦਿ ਹਾਜ਼ਰ ਸਨ।