ਇਸ ਮੌਕੇ ਤੇ ਸਵੀਪ ਦੀ ਟੀਮ ਵਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦਾ ਜਾਰੀ ਕੀਤਾ ਗਿਆ ਇਸ਼ਤਿਹਾਰ
टाकिंग पंजाब
जालंधर। ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਵਿੱਚ ਅੱਜ ਕਾਲਜ ਵਿੱਖੇ ਨੋਜਵਾਨ ਵਿਦਿਆਰਥੀਆਂ ਦੀ ਮਦਦ ਲਈ ਇੱਕ ਵੋਟਰ ਹੈਲਪ ਡੈਸਕ ਸਥਾਪਿਤ ਕੀਤੀ ਗਈ। ਪ੍ਰਣਾਲੀਗਤ ਵੋਟਰਾਂ ਦੀ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਅਧੀਨ ਕਾਲਜ ਵਿੱਖੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਵਿਸ਼ਾ ਨੋਜਵਾਨ ਵੋਟਰਾਂ ਦੀ ਵੋਟਾਂ ਵਿੱਚ ਭਾਗੇਦਾਰੀ ਵਧਾਉਣਾ ਹੈ। ਇਨ੍ਹਾਂ ਮੁਕਾਬਲਿਆ ਦੀ ਸ਼ੁਰੂਆਤ ਸਵੀਪ ਨੋਢਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ ਨੇ ਆਪਣੇ ਸਵਾਗਤੀ ਭਾਸ਼ਨ ਰਾਹੀਂ ਕਰਵਾਈ। ਇਸ ਮੁਕਾਬਲੇ ਵਿਚ 20 ਵਿੱਦਿਆਰਥੀਆਂ ਨੇ ਸ਼ਿੱਕਤ ਕੀਤੀ।
ਮੁਕਾਬਲਿਆ ਵਿੱਚ ਅਵੱਲ ਰਹਿਣ ਵਾਲੇ ਵਿੱਦਿਆਰਥੀਆਂ ਨੂੰ ਕਸ਼ਮੀਰ ਕੁਮਾਰ, ਮੈਡਮ ਪ੍ਰੀਤ ਕੰਵਲ ਅਤੇ ਮਿਸ ਨੇਹਾ ਨੇ ਨਿਰਣਾ ਕਰਦਿਆਂ ਚੁਣਿਆ। ਪੋਸਟਰ ਅਤੇ ਸਲੋਗਨ ਮੁਕਾਬਲਿਆਂ ਵਿੱਚ ਅੱਬਲ ਰਹਿਣ ਵਾਲੇ ਵਿਦਿਆਰਥੀਆਂ ਦੀ ਹੋਸਲਾ ਅਫ਼ਸਾਈ ਕੀਤੀ ਗਈ। ਮਾਣਯੋਗ ਪ੍ਰਿੰਸੀਪਲ ਸਾਹਿਬ ਨੇ ਜੇਤੂਆਂ ਨੂੰੰ ਅਸ਼ੀਰਵਾਦ ਦਿੰਦਿਆਂ ਵੱਧ ਤੋਂ ਵੱਧ ਵੋਟਰ ਪ੍ਰਣਾਲੀ ਵਿੱਚ ਯੋਗਦਾਨ ਕਰਨ ਦੀ ਨਸੀਹਤ ਕੀਤੀ। ਇਸ ਮੌਕੇ ਤੇ ਸਵੀਪ ਦੀ ਟੀਮ ਵਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦਾ ਹੋਇਆ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।ਮੈਡਮ ਪ੍ਰੀਤ ਕੰਵਲ ਨੇ ਕੌਆਰਡੀਨੇਟਰ ਦੀ ਭੂਮੀਕਾ ਬਾਖੁਭੀ ਨਿਭਾਈ। ਅੰਤ ਵਿੱਚ ਰਾਜੀਵ ਸ਼ਰਮਾ ਅਤੇ ਮੈਡਮ ਨੇਹਾ (ਸੀ. ਡੀ. ਕੰਸਲਟੈਂਟ) ਨੇ ਸਭਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਨੋਜਵਾਨ ਵਿੱਦਆਰਥੀਆਂ ਵਿੱਚ ਵੋਟਾਂ ਸਬੰਧੀ ਬਹੁਤ ਹੀ ਉਤਸ਼ਾਹ ਹੈ।