टाकिंग पंजाब
ਦਸਮੇਸ਼ ਪਿਤਾ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਮੁਹੱਲਾ ਗੋਬਿੰਦਗੜ ਤੋ ਆਰੰਭ ਹੋਏ ਨਗਰ ਦਾ ਸੰਗਤਾਂ ਵਲੋਂ ਸਮੁੱਚੇ ਰਸਤੇ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਸੰਗਤਾਂ ਵਲੋਂ ਥਾਂ ਥਾਂ ਲੰਗਰ ਵੀ ਲਗਾਏ ਗਐ। ਇਸ ਸਬੰਧ ਵਿੱਚ ਨਗਰ ਕੀਰਤਨ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮੁਹੱਲੇ ਪਹੁੰਚਿਆ ਤਾਂ ਤਾਲਮੇਲ ਕਮੇਟੀ ਵੱਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ।
ਇਹਨਾਂ ਲੰਗਰਾਂ ਵਿੱਚ ਸੇਵਾ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਵਿੱਕੀ ਸਿੰਘ ਖਾਲਸਾ, ਹਰਪ੍ਰੀਤ ਸਿੰਘ ਸੋਨੂੰ, ਜਸਪ੍ਰੀਤ ਸਿੰਘ ਭਾਟੀਆ, ਹਰਜਿੰਦਰ ਸਿੰਘ ਪਰੂਥੀ, ਅਮਰਜੀਤ ਸਿੰਘ ਗੁਰਦੇਵ ਨਗਰ, ਮਹਿੰਦਰ ਸਿੰਘ ਖੁਰਾਣਾ, ਪਾਰਸ ਸਿੰਘ ਖਾਲਸਾ ਅੰਮ੍ਰਿਤਸਰ, ਵਿਪਨ ਸੱਭਰਵਾਲ ਜਤਿੰਦਰ ਨਿੱਕਾ ਚੇਤਨ ਕਰ ਰਹੈ ਸਨ। ਪਾਰਸ ਸਿੰਘ ਖਾਲਸਾ ਅੰਮ੍ਰਿਤਸਰ ਵਾਲਿਆਂ ਦੇ ਜਥੇ ਦੇ ਮੈਂਬਰਾ ਨੂੰ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਸਨਮਾਨਿਤ ਕੀਤਾ ਗਿਆ।