Skip to content
ਭਾਈ ਗੁਰਮੁਖ ਸਿੰਘ ਹੈਡ ਗ੍ਰੰਥੀ ਗੋਇੰਦਵਾਲ ਸਾਹਿਬ ਵੱਲੋਂ ਕੀਤੀ ਗਈ ਅਰਦਾਸ .. ਹਰਮਨਪ੍ਰੀਤ ਕੌਰ ਨਰੂਲਾ ਅਤੇ ਗੁਣਵੀਤ ਕੌਰ ਪਰੀ ਮਿਗਲਾਨੀ ਨੇ ਕੀਤਾ ਉਦਘਾਟਨ
ਟਾਕਿੰਗ ਪੰਜਾਬ
ਜ਼ਲੰਧਰ । ਸਵਰਗਵਾਸੀ ਸਰਦਾਰ ਸੋਹਣ ਸਿੰਘ ਅਤੇ ਮਾਤਾ ਸੁਰਜੀਤ ਕੌਰ ਮਿਗਲਾਨੀ ਦੀ ਯਾਦ ਵਿੱਚ ਅੱਖਾਂ ਦਾ ਫਰੀ ਕੈਂਪ ਨਵੀਂ ਦਾਣਾ ਮੰਡੀ ਦੁਕਾਨ ਨੰਬਰ 86 ਵਿਖੇ ਲਗਾਇਆ ਗਿਆ। ਕੈਂਪ ਵਿੱਚ ਵੱਡੀ ਗਿਣਤੀ ਚ ਲੋੜਵੰਦ ਲੋਕ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਉਣ ਲਈ ਪਹੁੰਚੇ। ਕੈਂਪ ਵਿੱਚ ਲਗਭਗ 350 ਮਰੀਜ਼ਾਂ ਨੇ ਅੱਖਾਂ ਚੈੱਕ ਕਰਵਾਈਆਂ ਤੇ 300 ਲੋੜਵੰਦਾਂ ਨੂੰ ਫਰੀ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ। ਨੈਸ਼ਨਲ ਆਈ ਹਸਪਤਾਲ ਕਪੂਰਥਲਾ ਰੋਡ , ਦੇ ਅੱਖਾਂ ਦੇ ਸਰਜਨ ਡਾਕਟਰ ਪਿਓਸ਼ ਸੂਦ ਤੇ ਡਾਕਟਰ ਅਮਨਦੀਪ ਸਿੰਘ ਵਲੋ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ । ਇਸ ਦੇ ਨਾਲ ਹੀ 28 ਮਰੀਜ਼ਾਂ ਦਾ ਆਪਰੇਸ਼ਨ ਨੈਸ਼ਨਲ ਆਈ ਹਸਪਤਾਲ ਕਪੂਰਥਲਾ ਰੋਡ ਵਿਖੇ ਕੀਤੇ ਗਿਆ। ਕੈਂਪ ਦੇ ਆਯੋਜਕ ਸਰਦਾਰ ਰਜਿੰਦਰ ਸਿੰਘ ਮਿਗਲਾਨੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਤਾਰ ਮਰੀਜ਼ ਦੇ ਚੈੱਕਅਪ ਕੀਤਾ ਗਏ ਸਨ ਤੇ ਮਰੀਜ਼ਾਂ ਲਈ ਚਾਹ ਪਾਣੀ ਦੇ ਵਿਸ਼ੇਸ਼ ਲੰਗਰ ਵੀ ਨਾਲ ਨਾਲ ਚੱਲ ਰਹੇ ਸਨ । ਮਰੀਜ਼ਾਂ ਦੀ ਰਜਿਸਟਰੇਸ਼ਨ ਦੀ ਸੇਵਾ ਹਰਪ੍ਰੀਤ ਸਿੰਘ ਨੀਟੂ ਤੇ ਉਹਨਾਂ ਦੇ ਸਾਥੀ ਨਿਭਾ ਰਹੇ ਸਨ। ਭਾਈ ਗੁਰਮੁਖ ਸਿੰਘ ਹੈਡ ਗ੍ਰੰਥੀ ਗੋਇੰਦਵਾਲ ਸਾਹਿਬ ਵੱਲੋਂ ਅਰਦਾਸ ਕੀਤੀ ਗਈ। ਉਪਰੰਤ ਉਦਘਾਟਨ ਦੀ ਰੱਸਮ ਹਰਮਨਪ੍ਰੀਤ ਕੌਰ ਨਰੂਲਾ ਅਤੇ ਗੁਣਵੀਤ ਕੌਰ ਪਰੀ ਮਿਗਲਾਨੀ ਵਲੋਂ ਕੀਤਾ ਗਿਆ। ਇਸ ਮੌਕੇ ਤੇ ਜਸਪਾਲ ਸਿੰਘ ਮਿਗਲਾਨੀ, ਰਜਿੰਦਰ ਸਿੰਘ ਮਿਗਲਾਨੀ, ਗਗਨਦੀਪ ਸਿੰਘ ਪਾਰਸ ਮਿਗਲਾਨੀ, ਨਵਲਜੀਤ ਕੌਰ, ਹਰਮਨ ਪ੍ਰੀਤ ਕੌਰ, ਗੁਨਵੀਤ ਕੌਰ, ਫਤਿਹਬੀਰ ਸਿੰਘ, ਡਾਕਟਰ ਸਤੀਸ ਸ਼ਰਮਾ, ਤਜਿੰਦਰ ਸਿੰਘ ਪਰਦੇਸੀ ਵੀ ਸ਼ਾਮਿਲ ਹੋਏ ਇਨ੍ਹਾਂ ਤੋਂ ਅਲਾਵਾਹਰਪਾਲ ਸਿੰਘ ਚੱਡਾ, ਹਰਜੀਤ ਸਿੰਘ ਕਾਲਰਾ, ਗੁਰਵਿੰਦਰ ਸਿੰਘ ਸਿੱਧੂ, ਇੰਦਰਜੀਤ ਸਿੰਘ, ਇੰਦਰਪ੍ਰੀਤ ਸਿੰਘ, ਦਾਨੇਸ਼ ਦਿਓਰ, ਰਵਿੰਦਰ ਸਿੰਘ ਲਾਡੀ, ਇਮੂਨੀਤ ਸਿੰਘ, ਵਿਸ਼ਾਲ ਸੂਰੀ, ਮਨਪ੍ਰੀਤ ਸਿੰਘ ਕੋਚਰ, ਗੁਰਪ੍ਰੀਤ ਸਿੰਘ ਕਾਲੜਾ, ਗਗਨਦੀਪ ਸਿੰਘ, ਪਰਮਪ੍ਰੀਤ ਸਿੰਘ ਵੀਟੀ, ਅਮਰਜੀਤ ਸਿੰਘ ਮੰਗਾ, ਰਣਜੀਤ ਸਿੰਘ ਗੋਲਡੀ, ਰਣਜੀਤ ਸਿੰਘ ਗੋਲਡੀ, ਦਮਨਪ੍ਰੀਤ ਸਿੰਘ ਭਾਟੀਆ, ਅਮਰਜੀਤ ਸਿੰਘ, ਹਰਜਿੰਦਰ ਸਿੰਘ ਪਰੂਥੀ, ਤਰਸੇਮ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ
Website Design and Developed by OJSS IT Consultancy, +91 7889260252,www.ojssindia.in