ਦੋਨੋ ਜਥੇਬੰਦੀਆਂ ਵੱਲੋਂ 21 ਜੂਨ ਨੂੰ 10 ਵਜੇ ਤੋਂ 12 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਬਾਹਰ ਕਰਵਾਏ ਜਾਣਗੇ ਗਤਕਾ ਪ੍ਰਦਰਸ਼ਨ
टाकिंग पंजाब
ਜਲੰਦਰ। ਅੰਤਰਰਾਸ਼ਟਰੀ ਗਤਕਾ ਦਿਵਸ ਜੋ ਕਿ 21 ਜੂਨ ਨੂੰ ਹਰ ਸਾਲ ਮਨਾਇਆ ਜਾੰਦਾ ਹੈ, ਜਿਸ ਦੀ ਸੁਰੂਆਤ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅ੍ਰਮਿੰਤਸਰ ਵਲੋਂ ਕੀਤੀ ਗਈ ਸੀ, ਨੂੰ ਅਕਾਲੀ ਦਲ ਅੰਮਿ੍ਤਸਰ ਤੇ ਸਿੱਖ ਤਾਲਮੇਲ ਕਮੇਟੀ ਹਰ ਸਾਲ ਵਖਰੇ ਤੋਰ ਤੇ ਮਨਾਉਦੇ ਸਨ। ਆਪਸੀ ਏਕਤਾ ਦਾ ਪ੍ਰਗਟਾਵਾ ਕਰਦੇ ਹੋਏ ਦੋਨੋ ਜਥੇਬੰਦੀਆਂ ਵੱਲੋਂ ਸਿੰਘ ਸੰਭਾਵਾ ਦੇ ਸਹਿਯੋਗ ਨਾਲ 21 ਜੂਨ ਨੂੰ ਦਿਨ ਬੁਧਵਾਰ ਸਵੇਰੇ 10 ਵਜੇ ਤੋਂ 12 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਬਾਹਰ ਪੰਡਾਲ ਲਾਕੇ ਗਤਕਾ ਪ੍ਰਦਰਸ਼ਨ ਕਰਵਾਏ ਜਾਣਗੇ, ਜਿਸ ਵਿੱਚ ਜਿਲੇ ਦੇ ਵੱਖ-ਵੱਖ ਗਤਕਾ ਅਖਾੜੇ ਸ਼ਾਮਿਲ ਹੋਣਗੇ। ਇਹ ਜਾਣਕਾਰੀ ਦੇੰਦੇ ਹੋਏ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਸੁਖਜੀਤ ਸਿੰਘ ਡਰੋਲੀ, ਮਨਜੀਤ ਸਿੰਘ ਰੇਰੂ, ਗੁਰਮੁਖ ਸਿੰਘ ਜਲੰਦਰੀ ਤੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਅਤੇ ਆਗਾਜ ਐਨਜੀਉ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਨੇ ਦਿਤੀ। ਉਨਾ ਕਿਹਕਿ ਗਤਕਾ ਇਕ ਮਾਰਸ਼ਲ ਆਰਟ ਹੈ, ਹਰ ਗੁਰੂ ਦੇ ਸਿੱਖ ਤੇ ਸਿੰਘਣੀਆਂ ਨੂੰ ਇਸਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਦੇ ਪ੍ਰਦਰਸ਼ਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਤੇ ਆਤਮ ਰਖਿਆ ਲਈ ਵੀ ਇਸਦੀ ਬਹੁਤ ਜਰੂਰੀ ਹੈ। ਇਸ ਮੋਕੇ ਤੇ ਹੋਰਨਾਂ ਤੋ ਇਲਾਵਾਂ ਵਿੱਕੀ ਸਿੰਘ ਖਾਲਸਾ, ਹਰਵਿੰਦਰ ਸਿੰਘ ਚਿਟਕਾਰਾ, ਮਨਜੀਤ ਸਿੰਘ ਵਿਰਦੀ, ਦਰਸਨ ਸਿੰਘ ਕਲਕਤਾ, ਕਮਲਜੀਤ ਸਿੰਘ ਸੱਧੂ, ਬਘੇਲ ਸਿੰਘ ਭਾਟੀਆ, ਪ੍ਰਬਜੋਤ ਸਿੰਘ, ਗੁਰਜੀਤ ਸਿੰਘ ਬਿਲਾ, ਅਵਤਾਰ ਸਿੰਘ ਆਦਿ ਹਾਜਰ ਸਨ।