Skip to content
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਦਿੱਤੀ ਵਧਾਈ
ਟਾਕਿੰਗ ਪੰਜਾਬ
ਜ਼ਲੰਧਰ। ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦੇ ਪੰਜਾਬ ਪੱਧਰ ਦੇ ਇਨੋਟੈਕ-2024 ਮੁਕਾਬਲੇ ਵਿੱਚ 21,000/- ਰੁਪਏ ਨਗਦ ਅਤੇ ਤਿੰਨ ਪਹਿਲੇ ਐਵਾਰਡ ਹਾਸਿਲ ਕੀਤੇ। ਇਸ ਟੈਕ ਫੇਸਟ ਵਿਚ ਪੀ.ਟੀ.ਯੂ ਦੇ ਵੀ.ਸੀ ਸ਼੍ਰੀ ਸੁਸ਼ੀਲ ਮਿਤਲ ਜੀ ਮੁੱਖ ਮਹਿਮਾਨ ਸਨ ਤੇ ਇਸ ਵਿੱਚ ਤਕਰੀਬਨ 100ਕੁ ਕਾਲਜਾਂ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਆਟੋਮੋਬਾਇਲ ਵਿਭਾਗ ਦੇ ਵਿਦਿਆਰਥੀਆਂ ਨੇ ਆਟੋਮੋਬਾਇਲ ਕੈਟੇਗਰੀ ਵਿੱਚ ਸੈਲਫ ਚਾਰਜਿੰਗ ਬਾਇਕ ਤੇ ਪ੍ਰੋਜੈਕਟ ਬਣਾਇਆ, ਜਿਸ ਨੂੰ 7,000/- ਰੁਪਏ ਨਗਦ ਦੇ ਨਾਲ ਪਹਿਲਾ ਇਨਾਮ ਮਿਲਿਆ। ਇਸੇ ਤਰ੍ਹਾਂ ਕਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਸੋਫਟਵੇਅਰ ਕੈਟੇਗਰੀ ਵਿੱਚ ਭਾਰਤ ਦਰਪਨ (ਇੰਡਿਅਨ ਸੈਨਸਸ) ਤੇ ਪ੍ਰਜੈਕਟ ਬਣਾ ਕੇ ਮੱਲਾ ਮਾਰੀਆਂ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਵੀ 7000 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਗਿਆ। ਅਪਲਾਇਡ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਮਿਸਲੇਨੀਅਸ ਕੈਰੇਗਰੀ ਵਿੱਚ ਸੋਲਰ ਇਲੈਕਟਰੋਨਿਕਸ ਪੈਸਟੀਸਾਇਡ ਸਪਰੇਅਰ ਤੇ ਮਾਡਲ ਬਣਾ ਕੇ 7,000 ਹਜ਼ਾਰ ਰੁਪਏ ਨਕਦ ਤੇ ਪਹਿਲਾ ਇਨਾਮ ਜਿੱਤਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਸਟਾਫ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੋਕੇ ਡਾ. ਰਾਜੀਵ ਭਾਟੀਆ (ਐਡਵਾਈਜਰ ਸਟੂਡੈਂਟ ਚੈਪਟਰ), ਮੈਡਮ ਮੰਜੂ ਮਨਚੰਦਾ, ਪ੍ਰਿਸ ਮਦਾਨ, ਹੀਰਾ ਮਹਾਜਨ, ਗੋਰਵ ਸ਼ਰਮਾ, ਗਗਨਦੀਪ, ਅੰਕੁਸ਼ ਸ਼ਰਮਾ, ਸੁਧਾਂਸ਼ੂ ਨਾਗਪਾਲ ਤੇ ਮੈਡਮ ਹੀਤਾਕਸ਼ੀ ਮੋਜੂਦ ਸਨ। ਇਥੇ ਵਰਨਣ ਯੋਗ ਹੈ ਕਿ ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਵਲੋਂ ਬਣਾਏ ਗਏ ਤਕਨੀਕੀ ਮਾਡਲ ਹਮੇਸ਼ਾ ਹੀ ਸਾਇਂਸ ਮੇਲਿਆ ਵਿੱਚ ਖਿੱਚ ਦਾ ਕੇਂਦਰ ਬਣਦੇ ਹਨ। ਇਸ ਮੁਬਾਰਕ ਮੌਕੇ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਮੂਹ ਸਟਾਫ਼ੳਮਪ; ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਕੱਲ 22 ਮਾਰਚ, 2024 ਨੂੰ ਵੱਡੇ ਪੱਧਰ ਤੇ ਕਾਲਜ ਵਿੱਖੇ ਮਹਾਤਮਾ ਹੰਸਰਾਜ ਤਕਨੀਕੀ ਫੇਸਟੀਵਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਵਿਦਿਆਰਥੀ ਆਪਣੇ ਬਣਾਏ ਹੋਏ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਗਾਉਣਗੇ।
Website Design and Developed by OJSS IT Consultancy, +91 7889260252,www.ojssindia.in