Skip to content
ਸਮਾਗਮ ਵਿੱਚ ਆਉਣ ਸਬੰਧੀ ਸੰਗਤਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਉਤਸ਼ਾਹ
टाकिंग पंजाब
ਜਲੰਧਰ। ਅੱਜ ਪ੍ਰਭੂ ਮਿਲਣੈ ਕਾ ਚਾਉ ਸੇਵਾ ਸਿਮਰਨ ਸੁਸਾਇਟੀ ਜਲੰਧਰ (ਰਜਿ.) ਵੱਲੋਂ ਨਵੀਂ ਦਾਣਾ ਮੰਡੀ ਵਿਖੇ ਸਮੇਤ ਸੰਗਤ ਇਕੱਤਰਾ ਕੀਤੀ ਗਈ, ਜਿਸ ਵਿੱਚ ਸਾਰੀ ਸੰਗਤ ਨਾਲ ਗੁਰਮਤਿ ਵੀਚਾਰਾ ਸਾਂਝੀਆਂ ਹੋਈਆਂ। ਭਾਈ ਸਵਿੰਦਰ ਸਿੰਘ ਨੇ ਦੱਸਿਆ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਸੇਵਾ ਸਿਮਰਨ ਸੁਸਾਇਟੀ ਜਲੰਧਰ (ਰਜਿ.) ਵੱਲੋ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅਕੱਥ-ਕਥਾ ਸਮਾਗਮ 7 ਅਪ੍ਰੈਲ ਨੂੰ ਕਰਾਇਆ ਜਾ ਰਿਹਾ ਹੈ। ਇਸ ਸਮਾਗਮ ਸਬੰਧੀ ਜਲੰਧਰ ਸ਼ਹਿਰੀ/ਦਿਹਾਂਤੀ ਦੇ ਕਰੀਬ 107 ਪਿੰਡਾਂ, ਨਗਰਾਂ ਅਤੇ ਮੁਹੱਲਿਆਂ ਦੇ ਗੁਰੂ ਘਰਾਂ ਵਿੱਚ ਗੁਰਮੁੱਖਾ ਵੱਲੋ ਪ੍ਰੋਗਰਾਮ ਕੀਤੇ ਗਏ ਜੋ ਅਗੇ ਵੀ ਜਾਰੀ ਹਨ। ਸਮਾਗਮ ਸਬੰਧੀ ਅੱਜ ਮੁੱਖ ਪ੍ਰਬੰਧਕ ਸਮੇਤ ਹੋਰ ਗੁਰਮੁੱਖ ਪਿਆਰੇ ਦਾ ਦਾਣਾਂਮੰਡੀ ਵਿਖੇ ਪਹੁੰਚੇ । ਸੰਗਤਾ ਨੇ ਆਪਣੇ ਆਪਣੇ ਵੀਚਾਰ ਗੁਰਮੁੱਖ ਨਾਲ ਸਾਂਝੇ ਕੀਤੇ ਅਤੇ ਗੁਰਮਤਿ ਅਨੁਸਾਰ ਸਮਾਗਮ ਕਰਾਉਣ ਸਬੰਧੀ ਸੁਝਾਅ ਦਿੱਤੇ । ਭਾਈ ਸਵਿੰਦਰ ਸਿੰਘ ਨੇ ਕਿਹਾ ਕਿ ਸਮਾਗਮ ਵਿੱਚ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਰੋਲੀ ਰੋਡ ਨੇੜੇ ਬੁੱਗੀਪੁਰਾ ਚੌਂਕ ਮੋਗਾ ਦੇ ਸਿਖਿਆਰਥੀ ਢਾਡੀ ਵਾਰਾਂ, ਕਵਸ਼ਿਰੀ ਅਤੇ ਕੀਰਤਨ ਰਾਹੀਂ ਸੰਗਤਾ ਨੂੰ ਨਿਹਾਲ ਕਰਨਗੇ। ਇਸ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਬਾਨੀ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਮੋਗਾ ਵੱਲੋਂ ਵਰੋਸਾਇ ਗੁਰਮੁੱਖ ਪਿਆਰੇ ਭਾਈ ਦਲਬੀਰ ਸਿੰਘ ਜੀ ਤਰਮਾਲਾ ਪਹੁੰਚ ਰਹੇ ਹਨ, ਜੋ ਸੰਗਤਾਂ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ ਜੋ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਹਨ। ਸੰਸਾਰੀ ਜੀਵਾ ਨੂੰ ਸੁਖੈਨ ਢੰਗ ਨਾਲ ਸਮਝ ਗੋਚਰਾ ਕਰਵਾਉਣਗੇ ਅਤੇ ਵਾਹਿਗੁਰੂ ਗੁਰਮੰਤ ਦਿੜ੍ਹ ਕਰਾਉਗੇ। ਭਾਈ ਸੁਰਿੰਦਰ ਸਿੰਘ ਨੇ ਕਿਹਾ ਕਿ ਸਮਾਗਮ ਵਿੱਚ ਆਉਣ ਸਬੰਧੀ ਸੰਗਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਸਮਾਗਮ ਲੰਬੇ ਸਮੇਂ ਬਆਦ ਹੋਣ ਜਾ ਰਿਹਾ ਹੈ। ਇਸ ਕਰਕੇ ਪਿਛਲੇ ਸਾਲਾਂ ਨਾਲੋ ਹੁਣ ਕੀਤੇ ਜਾ ਰਹੇ ਸਮਾਗਮ ਵਿੱਚ ਹਜਾਰਾ ਦੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦਾ ਅਨੁਮਾਨ ਹੈ ਸਮਾਗਮ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ । ਇਸ ਸਮੇਂ ਸ੍ਰ ਰਜਿੰਦਰ ਸਿੰਘ ਮਿਗਲਾਨੀ (ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਸਿੰਘ ਸਭਾ ਗੁਰਦੇਵ ਨਗਰ), ਤੇਜਿੰਦਰ ਸਿੰਘ ਪ੍ਰਦੇਸੀ (ਪ੍ਰਧਾਨ ਸਿੱਖ ਤਾਲਮੇਲ ਕਮੇਟੀ), ਹਰਪ੍ਰੀਤ ਸਿੰਘ ਨੀਟੂ, ਆਤਮਪ੍ਰਕਾਸ ਸਿੰਘ, ਭਾਈ ਅਨੂਪ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਹਰਮੀਤ ਸਿੰਘ, ਪੁਨੀਤ ਸਿੰਘ, ਬਰਜਿੰਦਰ ਸਿੰਘ, ਗੁਰਮੇਲ ਸਿੰਘ, ਬੂਟਾ ਸਿੰਘ, ਨਿਰਮਲ ਸਿੰਘ, ਹਰਬੰਸ਼ ਸਿੰਘ, ਰਵਿੰਦਰ ਸਿੰਘ, ਭੁਲੱਰ ਸਿੰਘ, ਹਰਪ੍ਰੀਤ ਸਿੰਘ, ਹਾਜ਼ਰ ਸਨ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਸੰਗਤ ਹਾਜ਼ਰ ਸੀ।
Website Design and Developed by OJSS IT Consultancy, +91 7889260252,www.ojssindia.in