ਮੇਹਰਚੰਦ ਪੋਲੀਟੈਕਨਿਕ ਨੂੰ ਮਿਲੀ ਐਨਬੀਏ ਐਕਰੀਡੀਟੇਸ਼ਨ

आज की ताजा खबर शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਲੈਕਟ੍ਰੀਕਲ ਵਿਭਾਗ ਦੇ ਮੁਖੀ ਨੂੰ ਦਿੱਤੀ ਵਧਾਈ

टाकिंग पंजाब

ਜਲੰਧਰ। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੀਆਂ ਉਪਲਬਧੀਆਂ ਨੂੰ ਅੱਜ ਉਸ ਵੇਲੇ ਚਾਰ ਚੰਦ ਲਗ ਗਏ ਜਦੋਂ ਨੈਸ਼ਨਲ ਬੋਰਡ ਆਫ ਐਕਰੀਡੀਟੇਸ਼ਨ (ਐਨ.ਬੀ.ਏ) ਨਵੀਂ ਦਿਲੀ ਵਲੋਂ ਇਸ ਦੇ ਇਲੈਕਟ੍ਰੀਕਲ ਡਿਪਲੋਮਾ ਪ੍ਰੋਗਰਾਮ ਨੂੰ ਫਾਇਲ ਨੰ 31-19-20-10 NBA ਰਾਹੀਂ ਮੈਂਬਰ ਸੈਕਟਰੀ ਨੇ ਆਉਂਦੇ ਤਿੰਨ ਸਾਲ ਲਈ ਮਾਨਤਾ ਦਿੱਤੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਇਹ ਮਾਨਤਾ 30 ਜੂਨ 2027 ਤਕ ਰਹੇਗੀ ਤੇ ਜੋ ਵੀ ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਡਿਪਲੋਮਾ ਪ੍ਰਾਪਤ ਕਰਨਗੇ ਉਹਨਾਂ ਦੇ ਸਰਟੀਫਿਕੇਟ ਉਪਰ ਐਨ.ਬੀ.ਏ ਅੇਕਰੀਡੀਟੇਸ਼ਨ ਯਾਨੀ ਮਾਨਤਾ ਪ੍ਰਾਪਤ ਲਿਖਿਆ ਜਾਵੇਗਾ        ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਦੂਜੀ ਵਾਰ ਐਨ.ਬੀ.ਏ ਵਲੋਂ ਮਾਨਤਾ ਪ੍ਰਾਪਤ ਹੋਈ ਹੈ, ਤੇ ਇਹ ਉਪਲੱਬਧੀ ਹਾਸਿਲ ਕਰਨ ਵਾਲਾ ਪੰਜਾਬ ਦਾ ਪਹਿਲਾ ਬਹੁਤਕਨੀਕੀ ਕਾਲਜ ਬਣ ਗਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਲੈਕਟ੍ਰੀਕਲ ਵਿਭਾਗ ਦੇ ਮੁਖੀ ਕਸ਼ਮੀਰ ਕੁਮਾਰ ਤੇ ਉਹਨਾਂ ਦੇ ਸਟਾਫ ਤੇ ਐਨ.ਬੀ.ਏ ਕੋਆਡੀਨੇਟਰ ਡਾ.ਰਾਜੀਵ ਭਾਟੀਆ ਨੂੰ ਵਧਾਈ ਦਿੱਤੀ ਤੇ ਉਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਇਸ ਸਾਲ ਉਹਨਾਂ ਦੋ ਪ੍ਰੋਗਰਾਮਾਂ ਵਿੱਚ ਐਨ.ਬੀ.ਏ ਦੀ ਮਾਨਤਾਂ ਲਈ ਅਪਲਾਈ ਕੀਤਾ ਤੇ ਦੂਜੇ ਪ੍ਰੋਗਰਾਮ ਫਾਰਮੇਸੀ ਦਾ ਰਿਜ਼ਲਟ ਵੀ ਆੳਣ ਵਾਲਾ ਹੈ। ਉਮੀਦ ਹੈ ਕਿ ਉਸ ਨੂੰ ਵੀ ਸਫਲਤਾ ਮਿਲੇਗੀ।          ਉਹਨਾਂ ਕਿਹਾ ਕਿ ਪਲੈਟੀਨਮ ਜੁਬਲੀ ਦੇ ਮੌਕੇ ਤੇ ਇਸ ਪ੍ਰਾਪਤੀ ਨਾਲ ਮੇਹਰਚੰਦ ਪੋਲੀਟੈਕਨਿਕ ਦੀਆਂ 70 ਸਾਲਾਂ ਦੀਆ ਪ੍ਰਾਪਤੀਆਂ ਦੇ ਸੋਨ ਮੁਕਟ ਵਿਚ ਇਕ ਹੋਰ ਨਗੀਨਾ ਜੁੜ ਗਿਆ ਹੈ। ਉਹਨਾਂ ਇਸ ਪ੍ਰਾਪਤੀ ਲਈ ਡੀ.ਏ.ਵੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ, ਡਾਇਰੈਕਟਰ ਉਚ ਸਿੱਖਿਆ ਸ਼ਿਵਰਮਨ ਗੋਰ, ਜਸਟਿਸ ਐਨਕੇ ਸੂਦ, ਅਰਵਿੰਦ ਘਈ ਤੇ ਅਜੇ ਗੋਸਵਾਮੀ ਜੀ ਦਾ ਧੰਨਵਾਦ ਕੀਤਾ ਜਿੰਨ੍ਹਾ ਨੇ ਨਾ ਸਿਰਫ ਯੋਗ ਅਗਵਾਈ ਕੀਤੀ ਸਗੋ ਹਰ ਪਲ ਉਤਸਾਹਿਤ ਵੀ ਕੀਤਾ ਤੇ ਪੂਰਨ ਸਹਿਯੋਗ ਦਿੱਤਾ। ਐਨ.ਬੀ.ਏ ਮਾਨਤਾ ਮਿਲਣ ਤੇ ਸਾਰੇ ਕਾਲਜ ਦੇ ਸਟਾਫ ਵਿਚ ਉਤਸਾਹ ਦਾ ਮਾਹੋਲ ਸੀ। ਦੁਰਗਾ ਅਸ਼ਟਮੀ ਦੇ ਮੌਕੇ ਤੇ ਲੱਡੂ ਵੰਡੇ ਗਏ। ਇਸ ਮੌਕੇ ਮੈਡਮ ਮੰਜੂ ਮਨਚੰਦਾ, ਪ੍ਰਿਸ ਮਦਾਨ , ਤਰਲੋਕ ਸਿੰਘ, ਪ੍ਰਦੀਪ ਕੁਮਾਰ, ਰਾਜੇਸ਼ ਕੁਮਾਰ, ਵਿਕਰਮਜੀਤ ਸਿੰਘ, ਗਗਨਦੀਪ, ਮਿਸ ਗੀਤਾ ਅਤੇ ਮਿਸ ਸਿਮਰਿਤਪਾਲ ਹਾਜ਼ਿਰ ਸੀ।

Leave a Reply

Your email address will not be published. Required fields are marked *