Skip to content
ਸਿੱਖ ਤਾਲਮੇਲ ਕਮੇਟੀ ਨੇ ਐਡਵੋਕੇਟ ਜੇਪੀ ਸਿੰਘ ਅਤੇ ਐਡਵੋਕੇਟ ਮਨਵੀਰ ਸਿੰਘ ਨੂੰ ਕਾਨੂੰਨੀ ਸਲਾਹਕਾਰ ਕੀਤਾ ਨਿਯੁਕਤ
टाकिंग पंजाब
जालंधर। ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ਹਿਰ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੀ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਲੜੀ ਤਹਿਤ ਜਸਬੀਰ ਸਿੰਘ ਬੱਗਾ ਜੋ ਕਿ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਹਨ ਅਤੇ ਪ੍ਰਭ ਮਿਲਨੇ ਕਾ ਚਾਉ ਸੰਸਥਾ ਜਲੰਧਰ ਦੇ ਭਾਈ ਸਤਿੰਦਰ ਸਿੰਘ ਮੁੱਖ ਸੇਵਾਦਾਰ ਹਨ। ਮਨਬੀਰ ਸਿੰਘ ਐਡਵੋਕੇਟ ਜੋ ਕਿ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਦੇ ਕਾਨੂੰਨੀ ਸਲਾਹਕਾਰ ਹਨ ਅਤੇ ਐਡਵੋਕੇਟ ਜੇ.ਪੀ ਸਿੰਘ ਜੋ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਹਨ ਵੱਲੋਂ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ ਨਾਲ ਸੰਪਰਕ ਕੀਤਾ। ਸਿੱਖੀ ਕਾਰਜਾਂ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਜਿਸ ਤੇ ਉਕਤ ਆਗੂਆਂ ਨੇ ਸਮੁੱਚੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਇਹਨਾਂ ਵੀਰਾਂ ਨੂੰ ਸਿੱਖ ਤਾਲਮੇਲ ਕਮੇਟੀ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ। ਜਿਸ ਅਨੁਸਾਰ ਜਸਬੀਰ ਸਿੰਘ ਬੱਗਾ ਅਤੇ ਭਾਈ ਸਤਿੰਦਰ ਸਿੰਘ ਨੂੰ ਸਿੱਖ ਤਾਲਮੇਲ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਵੀਰ ਜੋ ਆਪਣੀਆਂ ਸੁਤੰਤਰ ਜਥੇਬੰਦੀਆਂ ਚਲਾਉਂਦੇ ਹਨ ਉਹ ਨਿਰੰਤਰ ਉਹਨਾਂ ਵਿੱਚ ਸੇਵਾਵਾਂ ਦਿੰਦੇ ਰਹਿਣਗੇ ਐਡਵੋਕੇਟ ਜੇ.ਪੀ ਸਿੰਘ ਅਤੇ ਐਡਵੋਕੇਟ ਮਨਬੀਰ ਸਿੰਘ ਸਿੱਖ ਤਾਲਮੇਲ ਕਮੇਟੀ ਦੇ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਸੇਵਾਵਾਂ ਦੇਣਗੇ। ਅਗਰ ਕਿਸੇ ਸਿੱਖ ਵੀਰ ਨੂੰ ਕਨੂੰਨੀ ਸਲਾਹਕਾਰ ਦੀ ਜਰੂਰਤ ਹੋਵੇ ਤਾਂ ਇਹ ਆਪਣੀਆਂ ਸੇਵਾਵਾਂ ਦੇਣਗੇ ਇਸ ਮੌਕੇ ਤੇ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕੀ ਕੋਈ ਵੀ ਸਿੱਖ ਵੀਰ ਸਿੱਖੀ ਕਾਰਜਾਂ ਲਈ ਆਪਣੀਆਂ ਸੇਵਾਵਾਂ ਦੇਵੇਗਾ ਉਸ ਨੂੰ ਸਿੱਖ ਤਾਲਮੇਲ ਕਮੇਟੀ ਵੱਲੋਂ ਉਸ ਦਾ ਬਣਦਾ ਸਤਿਕਾਰ ਕੀਤਾ ਜਾਵੇਗਾ। ਸਿੱਖੀ ਸਰੋਕਾਰਾਂ ਲਈ ਮਿਲ ਕੇ ਲੜਾਈ ਲੜੀ ਜਾਵੇਗੀ। ਇਸ ਮੌਕੇ ਤੇ ਵਿੱਕੀ ਸਿੰਘ ਖਾਲਸਾ, ਗੁਰਵਿੰਦਰ ਸਿੰਘ ਸਿੱਧੂ, ਹਰਜੋਤ ਸਿੰਘ ਲੱਕੀ, ਮਨਜੀਤ ਸਿੰਘ ਠਕੁਰਾਲ, ਤਜਿੰਦਰ ਸਿੰਘ ਸੰਤ ਨਗਰ, ਕਮਲਜੀਤ ਸਿੰਘ ਹੀਰ, ਮੁਹਮਦ ਅਲੀ, ਰਾਹੁਲ ਸ਼ਰਮਾ, ਸੰਨੀ ਸਿੰਘ ਉਬਰਾਏ, ਅਮਨਦੀਪ ਸਿੰਘ ਬੱਗਾ, ਲਖਬੀਰ ਸਿੰਘ ਲੱਕੀ ਆਦਿ ਹਾਜ਼ਰ ਸਨ ਇਸ ਮੌਕੇ ਤੇ ਚਾਰੋਂ ਵੀਰਾਂ ਨੂੰ ਦੁਮਾਲੇ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
Website Design and Developed by OJSS IT Consultancy, +91 7889260252,www.ojssindia.in