Skip to content
ਪੁਲਿਸ ਕਮਿਸ਼ਨਰ ਨੇ ਦਿੱਤਾ ਭਰੋਸਾ… ਕੋਈ ਵੀ ਦੋਸ਼ੀ ਨਹੀਂ ਜਾਵੇਗਾ ਬਖਸ਼ਿਆ
टाकिंग पंजाब
ਜਲੰਧਰ। ਪਿਛਲੇ ਦਿਨੀ ਥਾਣਾ ਸਦਰ ਅਧੀਨ ਪੈਂਦੇ ਜੰਡਿਆਲਾ ਮੰਜਕੀ ਦੇ ਗੁਰੂ ਘਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਜਿਸ ਦੀ ਉਮਰ ਕਰੀਬ 16 ਤੋ 17 ਸਾਲ ਦੱਸੀ ਜਾ ਰਹੀ ਹੈ ਵਲੋ ਗੁਰੂ ਘਰ ਵਿੱਚ ਬੇਅਦਬੀ ਭਰੀਆਂ ਹਰਕਤਾਂ ਕੀਤੀਆਂ। ਜਿਸ ਨੂੰ ਬਾਅਦ ਵਿੱਚ ਉੱਥੋਂ ਦੇ ਹੀ ਪ੍ਰਬੰਧਕਾਂ ਦੀ ਮਿਲੀ ਭੁਗਤ ਨਾਲ ਭਜਾ ਦਿੱਤਾ ਗਿਆ ਸੀ। ਇਸ ਬੇਅਦਬੀ ਦੇ ਮੁੱਦੇ ਤੇ ਵੱਖ ਵੱਖ ਸਿੱਖ ਜਥੇਬੰਦੀਆਂ ਜਿਹਨਾਂ ਵਿੱਚ ਸਤਿਕਾਰ ਕਮੇਟੀਆਂ , ਗੁਰੂ ਘਰਾਂ ਦੇ ਪ੍ਰਬੰਧਕਾਂ, ਦਮਦਮੀ ਟਕਸਾਲ (ਅਜਨਾਲਾ), ਸਿੱਖ ਤਾਲਮੇਲ ਕਮੇਟੀ, ਆਗਾਜ਼ ਐਨਜੀਓ ਨੇ ਸਾਂਝੇ ਰੂਪ ਵਿੱਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਮੀਟਿੰਗ ਕੀਤੀ ਅਤੇ ਸਮੁੱਚੇ ਘਟਨਾ ਕਰਮ ਬਾਰੇ ਵਿਚਾਰਾਂ ਕੀਤੀਆਂ, ਅਤੇ ਅੱਗੋਂ ਦੇ ਐਕਸ਼ਨ ਪਲਾਨ ਦੀ ਰੂਪ ਰੇਖਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉੱਥੇ ਜਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਵੀ ਪਹੁੰਚ ਕੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇੱਕ ਵਾਰ ਸਾਰੇ ਮਸਲੇ ਤੇ ਜਿਲਾ ਪੁਲਿਸ ਮੁਖੀ ਸਵਪਨ ਸ਼ਰਮਾ ਨਾਲ ਮੀਟਿੰਗ ਕਰਕੇ ਆਪਣੀਆਂ ਸਾਰੀਆਂ ਮੰਗਾਂ ਉਹਨਾਂ ਸਾਹਮਣੇ ਰੱਖੀਆਂ ਜਾਣ। ਜਿਸਤੇ ਸਾਰੀਆਂ ਜਥੇਬੰਦੀਆਂ ਨੇ ਹਾਮੀ ਭਰੀ ਜਿਸ ਤੇ ਭਾਈ ਅਮਰੀਕ ਸਿੰਘ (ਅਜਨਾਲਾ) ਦਮਦਮੀ ਟਕਸਾਲ, ਭਾਈ ਸੁਖਜੀਤ ਸਿੰਘ ਖੋਸਾ( ਸਤਿਕਾਰ ਕਮੇਟੀ), ਹਰਪਾਲ ਸਿੰਘ ਚੱਡਾ, ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ ਅਤੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਪ੍ਰਤੀਨਿਧੀ ਮੰਡਲ ਜਲੰਧਰ ਕਮਿਸ਼ਨਰ ਸਵਪਨ ਸ਼ਰਮਾ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਸਿਰਫ ਪ੍ਰਵਾਸੀ ਮਜ਼ਦੂਰ ਤੇ ਹੀ ਨਹੀਂ ਬਲਕਿ ਇਸ ਬੇਅਦਬੀ ਕਾਂਡ ਪਿੱਛੇ ਕੰਮ ਕਰ ਰਹੇ ਸਮੁੱਚੇ ਸਾਜਿਸ਼ ਕਰਤਾਵਾਂ ਨੂੰ ਨੰਗਾ ਕੀਤਾ ਜਾਵੇ ,ਤੇ ਕਿਸੇ ਵੀ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਸ ਮੌਕੇ ਤੇ ਪੁਲਿਸ ਕਮਿਸ਼ਨਰ ਸਾਹਿਬ ਨੇ ਸਾਰੇ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਇਸ ਬੇਅਦਬੀ ਕਾਂਡ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਵਪਨ ਸ਼ਰਮਾ ਨੇ ਮੌਕੇ ਤੇ ਹੀ ਪੁਲਿਸ ਅਫਸਰਾਂ ਦੀ ਡਿਊਟੀਆਂ ਲਗਾ ਕੇ ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕਰਨ ਦੇ ਤੇ ਸਾਜਿਸ਼ ਕਰਤਾਵਾਂ ਨੂੰ ਸਾਹਮਣੇ ਲਿਆਉਣ ਦੇ ਆਦੇਸ਼ ਜਾਰੀ ਕੀਤੇ। ਇਸ ਮੌਕੇ ਸਿੱਖ ਆਗੂਆਂ ਨੇ ਦੱਸਿਆ ਇਸ ਬੇਅਦਬੀ ਕਾਂਡ ਦੇ ਪਸ਼ਚਾਤਾਪ ਵਜੋਂ ਉਸੇ ਗੁਰੂ ਘਰ ਵਿੱਚ 22 ਅਗਸਤ ਨੂੰ ਸ੍ਰੀ ਅਖੰਡ ਪਾਠ ਰੱਖੇ ਜਾਣਗੇ ਅਤੇ 24 ਨੂੰ ਭੋਗ ਪਾਏ ਜਾਣਗੇ । ਅਗਰ ਉਦੋਂ ਤੱਕ ਸਾਰੇ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਅਗਲੇਰੀ ਰਣਨੀਤੀ ਬਣਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਪ੍ਰੀਤ ਸਿੰਘ ਵਿੱਟੀ (ਆਗਾਜ਼ ਐਨਜੀਓ) , ਜੇਐਸ ਬੱਗਾ (ਸ਼ਹੀਦ ਭਗਤ ਸਿੰਘ ਕਲੱਬ ), ਭਾਈ ਜਗਮੋਹਨ ਸਿੰਘ ਹਮੀਰਾ ( ਬੁੱਢਾ ਦਲ), ਤਜਿੰਦਰ ਸਿੰਘ (ਸੰਤ ਨਗਰ) ਮੀਡੀਆ ਇੰਚਾਰਜ , ਹਰਜੋਤ ਸਿੰਘ ਲੱਕੀ ,ਅਮਨਦੀਪ ਸਿੰਘ ਬੱਗਾ, ਗੁਰਜੀਤ ਸਿੰਘ ਪੋਪਲੀ, ਐਡਵੋਕੇਟ ਜੇਪੀ ਸਿੰਘ ,ਭਾਈ ਸਤਿੰਦਰ ਸਿੰਘ (ਮੁੱਖ ਸੇਵਾਦਾਰ ,ਪ੍ਰਭ ਮਿਲਨੇ ਕਾ ਚਾਓ) ਪਲਵਿੰਦਰ ਸਿੰਘ ਬਾਬਾ, ਗੁਰਦੀਪ ਸਿੰਘ (ਕਾਲੀਆ ਕਲੋਨੀ), ਸਨੀ ਸਿੰਘ ਉਬਰਾਏ, ਪ੍ਰਭਜੋਤ ਸਿੰਘ, ਗੁਰਜੀਤ ਸਿੰਘ ਟੱਕਰ ,ਵਿੱਕੀ ਸਿੰਘ ਖਾਲਸਾ, ਗੁਰਵਿੰਦਰ ਸਿੰਘ ਨਾਗੀ, ਹਰਪਾਲ ਸਿੰਘ (ਪਾਲੀ) ਪ੍ਰਭਜੀਤ ਸਿੰਘ ਬੰਟੀ, ਸੰਦੀਪ ਸਿੰਘ ਫੁੱਲ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ ,ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਨਮੋਲ ਸਿੰਘ, ਮਨਸੰਜਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਿਹੰਗ ਜਥੇਬੰਦੀਆਂ ਮੌਜੂਦ ਸਨ।
Website Design and Developed by OJSS IT Consultancy, +91 7889260252,www.ojssindia.in