Skip to content
ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਵਿਭਾਗ ਮੁਖੀਆਂ ਨੇ ਉਹਨਾਂ ਨੂੰ ਸਨਮਾਨ ਚਿੰਨ ਕੀਤਾ ਭੇਟ
टाकिंग पंजाब
जालंधर। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਆਫ਼ਿਸ ਸੁਪਰਡੈਂਟ ਪ੍ਰਦੀਪ ਕੁਮਾਰ ਆਪਣੇ 36 ਸਾਲਾਂ ਦੀ ਸੇਵਾ ਨਿਭਾਹ ਕੇ ਮੇਹਰਚੰਦ ਪੋਲੀਟੈਕਨਿਕ ਤੋਂ ਰਿਟਾਇਰ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਵਿਭਾਗ ਮੁਖੀਆਂ ਨੇ ਉਹਨਾਂ ਨੂੰ ਸਨਮਾਨ ਚਿੰਨ ਭੇਟ ਕੀਤਾ ਤੇ ਆਪਣੇ ਵਿਚਾਰ ਰੱਖੇ। ਇਸ ਪ੍ਰੋਗਾਮ ਵਿੱਚ ਪ੍ਰਦੀਪ ਕੁਮਾਰ ਦੀ ਧਰਮ ਪਤਨੀ ਮਿਸ ਕਿਰਨ, ਉਹਨਾਂ ਦੇ ਸਪੁੱਤਰ ਸਿਧਾਂਤ ਕੁਮਾਰ ਤੇ ਪਰਿਵਾਰਿਕ ਮੈਂਬਰ ਸ਼ਾਮਲ ਹੋਏ। ਵਿਭਾਗ ਮੁਖੀਆਂ ਅਤੇ ਸਟਾਫ਼ ਨੇ ਉਹਨਾਂ ਨੂੰ ਤੋਹਫੇ ਪ੍ਰਧਾਨ ਕੀਤੇ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਇਮਾਨਦਾਰ, ਮੇਹਨਤੀ ,ਕਰਮੱਠ ਅਤੇ ਕਾਬਿਲ ਸਟਾਫ਼ ਮੈਂਬਰ ਦੱਸਿਆ, ਜਿਸ ਨੇ ਦਿਨ ਰਾਤ ਮੇਹਰਚੰਦ ਪੋਲੀਟੈਕਨਿਕ ਲਈ ਕੰਮ ਕੀਤਾ। ਮਿਸ ਕਿਰਨ ਨੇ ਇਕ ਭਾਵੁਕ ਗੀਤ ਵੀ ਗਾਇਆ। ਪ੍ਰਿੰਸੀਪਲ ਸਾਹਿਬ ਨੇ ਉਹਨਾਂ ਦਾ ਮੇਹਤਾਨਾ, ਉਹਨਾਂ ਦੇ ਬਣਦੇ ਰਿਟਾਇਰੀ ਫੰਡ ਮੌਕੇ ਤੇ ਪ੍ਰਧਾਨ ਕੀਤੇ। ਪ੍ਰਦੀਪ ਕੁਮਾਰ ਨੇ ਅੰਤ ਵਿੱਚ ਆਪਣੇ ਵਿਚਾਰ ਰੱਖੇ। ਰਾਜੀਵ ਕੁਮਾਰ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ।

Website Design and Developed by OJSS IT Consultancy, +91 7889260252,www.ojssindia.in