ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਵਿਚ ਸਿੱਖ ਤਾਲਮੇਲ ਕਮੇਟੀ ਵੱਲੋਂ ਵੰਡ ਲੱਡੂ
टाकिंग पंजाब
जालंधर। ਸਿੱਖ ਤਾਲਮੇਲ ਕਮੇਟੀ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁੁਸ਼ੀ ਵਿਚ ਪੁਲੀ ਅਲੀ ਮੁੁਹੱਲਾ ਵਿਖੇ ਕਮੇਟੀ ਦੇ ਦਫ਼ਤਰ ਦੇ ਬਾਹਰ ਲੱਡੂ ਵੰਡਕੇ ਖੁੁਸ਼ੀ ਮਨਾਈ ਗਈ। ਸਰਦਾਰ ਮਾਨ ਦੀ ਜਿੱਤ ਨੂੰ ਸਮੁੱਚੇ ਖਾਲਸਾ ਪੰਥ ਦੀ ਜਿੱਤ ਕਰਾਰ ਦਿੱਤਾ ਗਿਆ। ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ,ਸਤਪਾਲ ਸਿੰਘ ਸਿਦਕੀ,ਪ੍ਰਭਜੋਤ ਸਿੰਘ ਖਾਲਸਾ,ਗੁੁਰਦੀਪ ਸਿੰਘ ਲੱਕੀ ਆਦਿ ਨੇ ਇਕ ਸਾੰਝੇ ਬਿਆਨ ਵਿੱਚ ਕਿਹਾ ਕਿ ਸਰਦਾਰ ਮਾਨ ਸਿੱਖ ਕੌਮ ਨੂੰ ਸਮਰਪਿਤ ਸਿੱਖੀ ਸਿਧਾਂਤਾਂ ਵਿੱਚ ਪਰਪੱਕ ਤੇ ਗੁਰੂ ਸਾਹਿਬ ਦੇ ਆਦੇਸ਼ਾਂ ਉੱਤੇ ਪਹਿਰਾ ਦੇਣ ਵਾਲੇ ਗੁਰਸਿੱਖ ਹਨ। ਸਿੱਖ ਕੌਮ ਨੂੰ ਇਹੋ ਜਿਹੇ ਸ਼ਰਧਾਵਾਨ ਸਿੱਖ ਨੂੰ ਪਾਰਲੀਮੈਂਟ ਵਿੱਚ ਭੇਜ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕੌਮ ਕੁੁਰਬਾਨੀ ਬਾਰੇ ਸਿੱਖਾਂ ਨੂੰ ਅੱਗੇ ਲਿਆੂਣਾ ਚਾਹੁੰਦੀ ਹੈ। ਉੁਕਤ ਆਗੂਆਂ ਨੇ ਕਿਹਾ ਹੁਣ ਸਿੱਖ ਕੌਮ ਹੋਰ ਵੀ ਸਿੱਖ ਮਸਲਿਆਂ ਲਈ ਮੂਸਤੈਦ ਹੋਣ ਦੀ ਲੋੜ ਹੈ। ਕਿਉਂਕਿ ਸਭ ਪਾਸਿਆਂ ਤੋਂ ਸਿੱਖ ਕੌਮ ਨੂੰ ਢਾਹ ਲਾਉਣ ਵਾਲੀਆਂ ਸ਼ਕਤੀਆਂ ਬਹੁੁਤ ਸਰਗਰਮ ਹਨ। ਤੇ ਇਸ ਤੋਂ ਬਚਾਅ ਲਈ ਹਰ ਸਿੱਖ ਨੂੰ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਉੁਣੀ ਪਵੇਗੀ।
ਲੱਡੂ ਵੰਡਣ ਵਾਲਿਆਂ ਵਿੱਚ ਵਿੱਕੀ ਸਿੰਘ ਖਾਲਸਾ,ਗੁੁਰਵਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਚਿਟਕਾਰਾ ਹਰਪ੍ਰੀਤ ਸਿੰਘ ਸੋਨੂੰ,ਗੁੁਰਜੀਤ ਸਿੰਘ ਸਤਨਾਮੀਆ,ਹਰਪਾਲ ਸਿੰਘ ਪਾਲੀ ਚੱਢਾ,ਬਾਵਾ ਖਰਬੰਦਾ,ਲਖਬੀਰ ਸਿੰਘ ਲਕੀ,ਗੁੁੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ,ਜਸਵਿੰਦਰ ਸਿੰਘ ਬਵੇਜਾ,ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ, ਹਰਜੀਤ ਸਿੰਘ ਬਾਬਾ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਸੰਨੀ ਸਿੰਘ ਓਬਰਾਏ,ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।