ਕੇਸਰੀ ਰੰਗ ਵਿੱਚ ਰੰਗਿਆ ਜਲੰਧਰ, ਇਤਿਹਾਸਕ ਹੋ ਨਿਬੜਿਆ ਖ਼ਾਲਸਾਈ ਸ਼ਸਤਰ ਮਾਰਚ

आज की ताजा खबर धर्म

ਗਰਮੀ ਦੇ ਬਾਵਜੂਦ ਵੀ ਦੇਖਦਿਆਂ ਹੀ ਬਣਦਾ ਸੀ ਸੰਗਤਾਂ ਦਾ ਉਤਸ਼ਾਹ … ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸਮਾਪਤ ਹੋਇਆ ਸ਼ਸਤਰ ਮਾਰਚ ।

टाकिंग पंजाब

जालंधर। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰ ਧਾਰਨ ਦਿਵਸ ਨੂੰ ਸਮਰਪਤ ਖ਼ਾਲਸਾਈ ਸ਼ਸਤਰ ਮਾਰਚ ਹਰ ਤਰ੍ਹਾਂ ਨਾਲ ਇਤਿਹਾਸਕ ਹੋ ਨਿਬੜਿਆ ਅਤੇ ਜਲੰਧਰ ਸ਼ਹਿਰ ਵਿਚ ਨਵਾਂ ਇਤਿਹਾਸ ਸਿਰਜ ਗਿਆ। ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਤੋਂ ਆਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰਾਂ ਵਾਲੀ ਗਡੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ। ਸ਼ਸਤਰ ਮਾਰਚ ਵਿਚ ਸੰਗਤਾਂ ਨੇ ਹਰ ਤਰ੍ਹਾਂ ਦੇ ਸ਼ਸਤਰਾਂ ਤੋਂ ਇਲਾਵਾ ਇਕ ਹਜਾਰ ਕੇਸਰੀ ਨਿਸ਼ਾਨ ਸਾਹਿਬ ਪੰਜ ਫੁੱਟ ਦੇ ਚੁੱਕੇ ਹੋਏ ਸਨ। ਸਾਰਾ ਜਲੰਧਰ ਸ਼ਹਿਰ ਖਾਲਸਾਈ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਸੀ, ਜ਼ਿਆਦਾ ਗਰਮੀ ਦੇ ਬਾਵਜੂਦ ਵੀ ਸੰਗਤਾਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ, ਸਾਰੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਸ਼ਸਤਰ ਮਾਰਚ ਰਾਤ 9 ਵਜੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸਮਾਪਤ ਹੋਇਆ।

ਇਸ ਸ਼ਸਤਰ ਮਾਰਚ ਦੀ ਸਫਲਤਾ ਲਈ ਵੱਖ ਵੱਖ ਜਥੇਬੰਦੀਆਂ ਤੇ ਮਹਾਪੁਰਖ ਜਿਨ੍ਹਾਂ ਵਿਚ ਜਥੇਦਾਰ ਬਾਬਾ ਅਵਤਾਰ ਸਿੰਘ ਸੁੁਰ ਸਿੰਘ ਵਾਲੇ ਅੰਸ ਬੰਸ ਬਾਬਾ ਬਿਧੀ ਚੰਦ,ਬੀਬੀ ਵਿਪਨਪ੍ਰੀਤ ਕੌਰ ਲੁਧਿਆਣੇ ਵਾਲੇ,ਬਾਬਾ ਜੀਤ ਸਿੰਘ ਦੀ ਜੋਹਲਾਂ ਵਾਲੇ, ਬਾਬਾ ਦਵਿੰਦਰ ਸਿੰਘ ਅਕਾਲੀ ਮਿਸਲ ਬਾਬਾ ਕਪੂਰ ਸਿੰਘ ਛਿਆਨਵੇ ਕਰੋੜੀ,ਖ਼ਾਲਸਾ ਨਵੀਂ ਸਵੇਰ ਨਵੀਂ ਸੋਚ,ਦਮਦਮੀ ਟਕਸਾਲ ਯੂਥ ਫੈਡਰੇਸ਼ਨ ਭਿੰਡਰਾਂਵਾਲਾ,ਅਕਾਲ ਸਟੂਡੈਂਟ ਫਗਵਾੜਾ,ਕੂਕੜ ਪਿੰਡ ਤੋ ਕਿਸ਼ਾਨ ਯੁਨੀਅਨ ਦੋਆਬਾ,ਆਗਾਜ਼ ਐੱਨਜੀਓ, ਇੰਟਰਨੈਸ਼ਨਲ ਸਿੱਖ ਕੌਂਸਲ,ਬਾਬਾ ਬਚਿੱਤਰ ਸਿੰਘ ਸੇਵਾ ਮਿਸ਼ਨ,ਬਸਤੀ ਮਿੱਠੂ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਗੁਰਦੁਆਰਾ ਗੁਰੂ ਤੇਗ ਬਹਾਦਰ ਇਸਤਰੀ ਸਤਸੰਗ ਸਭਾ, ਦਸਮੇਸ਼ ਫੁਲਵਾੜੀ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ, ਫਗਵਾੜਾ ਦੋ ਸ਼ਬਦੀ ਜਥਾ, ਵੱਖ ਵੱਖ ਗੁਰੂ ਘਰ ਗੁਰਮੁਖ ਸੇਵਕ ਦਲ,ਭਾਈ ਘਨ੍ਹੱਈਆ ਜੀ ਸੇਵਾ ਦਲ,ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ,ਪ੍ਰਭਜੀਤ ਸਿੰਘ ਟਰਬਨ ਕੋਚ ਸਾਰੇ ਰੂਟ ਤੇ ਦਸਤਾਰਾਂ ਸਜਾਉਣ ਦੀ ਸੇਵਾ ਕਰਦੇ ਰਹੇ,ਘੋੜ ਸਵਾਰ ਨਿਹੰਗ ਸਿੰਘਾਂ ਦੇ ਕਰਤੱਬ ਦੇਖਣ ਵਾਲੇ ਸਨ ਗੱਤਕਾ ਅਖਾੜਾ ਦੇ ਸਿੰਘ ਸਾਰੇ ਰਸਤੇ ਗੱਤਕੇ ਦੇ ਜੌਹਰ ਦਿਖਾਉਂਦੇ ਰਹੇ,ਖ਼ਾਲਸਾਈ ਸ਼ਸਤਰ ਮਾਰਚ ਦੇ ਸਮੁੱਚੇ ਰਸਤੇ ਵਿੱਚ ਲਗਭਗ ਸੌ ਦੇ ਕਰੀਬ ਵੱਖ ਵੱਖ ਵਿਅੰਜਨਾਂ ਦੇ ਸੰਗਤਾਂ ਲਈ ਲੰਗਰ ਲੱਗੇ ਹੋਏ ਸਨ।

ਨਗਰ ਕੀਰਤਨ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਗੁਰਵਿੰਦਰ ਸਿੰਘ ਨਾਗੀ,ਭੁਪਿੰਦਰ ਸਿੰਘ ਛੇ ਜੂਨ ,ਪਰਜਿੰਦਰ ਸਿੰਘ ਗੁਰਦੀਪ ਸਿੰਘ ਲੱਕੀ, ਹਰਜਿੰਦਰ ਸਿੰਘ ਵਿੱਕੀ ਖਾਲਸਾ,ਪ੍ਰਭਜੋਤ ਸਿੰਘ ਖਾਲਸਾ,ਅਮਨਦੀਪ ਸਿੰਘ ਬੱਗਾ, ਪਰਮਿੰਦਰ ਸਿੰਘ ਟੱਕਰ, ਜਸਵਿੰਦਰ ਸਿੰਘ ਬਵੇਜਾ, ਮਨਦੀਪ ਸਿੰਘ ਬਿੰਦਰਾ,ਹਰਪਾਲ ਸਿੰਘ ਪਾਲੀ ਚੱਢਾ, ਲੱਕੀ ਧੀਮਾਨ,ਜਗਜੀਤ ਸਿੰਘ ਜੱਗੀ,ਪਰਮਜੀਤ ਸਿੰਘ,ਲਖਵੀਰ ਸਿੰਘ ਲੱਕੀ’ ਤਜਿੰਦਰ ਸਿੰਘ ਸੰਤਨਗਰ,ਸੰਨੀ ਸਿੰਘ ਓਬਰਾਏ, ਹਰਪ੍ਰੀਤ ਸਿੰਘ ਰੋਬਿਨ, ਹਰਵਿੰਦਰ ਸਿੰਘ

ਚਿਟਕਾਰਾ,ਚਰਨਜੀਤ ਸਿੰਘ ਸੇਠੀ,ਹਰਜਿੰਦਰ ਸਿੰਘ ਪਰੂਥੀ,ਜਤਿੰਦਰ ਸਿੰਘ ਕੋਹਲੀ, ਬਲਜੀਤ ਸਿੰਘ ਸ਼ੰਟੀ,ਅਵਤਾਰ ਸਿੰਘ ਮਕਸੂਦਾਂ, ਪਰਮਪ੍ਰੀਤ ਸਿੰਘ ਵਿੱਟੀ,ਰਣਜੀਤ ਸਿੰਘ ਗੋਲਡੀ, ਮਨਮਿੰਦਰ ਭਾਟੀਆ,ਅਵਤਾਰ ਸਿੰਘ ਮੀਤ ਆਦਿ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਸਨ। ਸ਼ਸਤਰ ਮਾਰਚ ਵਿਚ ਗੁਰਦੁਆਰਾ ਗੁਰਦੇਵ ਨਗਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ,ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਤੋਂ ਪ੍ਰਧਾਨ ਕਮਲਜੀਤ ਸਿੰਘ ਟੋਨੀ,ਮਨਜੀਤ ਸਿੰਘ ਠੁਕਰਾਲ, ਵੱਖ ਵੱਖ ਗੁਰਦੁਆਰਿਆਂ ਦੇ ਪ੍ਰਧਾਨ ਹਰਭਜਨ ਸਿੰਘ ਟੱਕਰ ਗੁਰਮੀਤ ਸਿੰਘ ਕਥਾ ਵਾਚਕ ਗੁਰਬਚਨ ਸਿੰਘ ਜੁਨੇਜਾ,ਗੁਰਦੇਵ ਸਿੰਘ ਭਾਟੀਆ, ਐਮ ਐਲ ਏ ਰਮਲ ਅਰੋੜਾ,ਐਮਐਲਏ ਸ਼ੀਤਲ ਅੰਗੁਰਾਲ , ਬਲਬੀਰ ਸਿੰਘ ਬਿੱਟੂ ਦਕੋਹਾ,ਅਕਾਲੀ ਦਲ ਅੰਮ੍ਰਿਤਸਰ ਤੋਂ ਸੁਖਜੀਤ ਸਿੰਘ ਡਰੋਲੀ,ਮਨਜੀਤ ਸਿੰਘ ਰੇਰੂ,ਗੁੁਰਮੁਖ ਸਿੰਘ ਜਲੰਧਰੀ ਸੁਲੱਖਣ ਸਿੰਘ ਸ਼ਾਹਕੋਟ ਤੋਂ ਇਲਾਵਾ ਵੱਖ ਵੱਖ ਧਾਰਮਿਕ ਰਾਜਨੀਤਕ ਸਮਾਜਿਕ ਜਥੇਬੰਦੀਆਂ ਦੇ ਆਗੂ ਸ਼ਸਤਰ ਮਾਰਚ ਦੇ ਨਾਲ ਨਾਲ ਚੱਲ ਰਹੇ ਸਨ।

Leave a Reply

Your email address will not be published. Required fields are marked *