ਖ਼ਾਲਸਾਈ ਸ਼ਸਤਰ ਮਾਰਚ ਦੀ ਤਰ੍ਹਾਂ ਯਾਦਗਾਰੀ ਹੋ ਨਿਬੜਿਆ ਸ਼ੁਕਰਾਨਾ ਸਮਾਗਮ

आज की ताजा खबर धर्म

ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਤਾਲਮੇਲ ਕਮੇਟੀ ਦੇ ਇਸ ਉਪਰਾਲੇ ਦਾ ਕੀਤਾ ਧੰਨਵਾਦ

ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਵਿੱਚ ਸਜਾਇਆ ਗਿਆ ਸ਼ੁਕਰਾਨਾ ਸਮਾਗਮ ਵੀ ਛੱਡ ਗਿਆ ਆਪਣੀ ਅਮਿੱਟ ਛਾਪ

टाकिंग पंजाब

ਜਲੰਧਰ। 16 ਜੁਲਾਈ ਨੂੰ ਸਿੱਖ ਤਾਲਮੇਲ ਕਮੇਟੀ ਵੱਲੋਂ ਸਜਾਇਆ ਖ਼ਾਲਸਾਈ ਸ਼ਸਤਰ ਮਾਰਚ ਜਿਸ ਤਰ੍ਹਾਂ ਸ਼ਹਿਰ ਦੇ ਇਤਿਹਾਸ ਵਿੱਚ ਨਵੀਆਂ ਪੈੜਾਂ ਪਾ ਗਿਆ ਸੀ। ਉਸੇ ਤਰ੍ਹਾਂ ਕਮੇਟੀ ਵਲੋਂ ਖਾਲਸਾਈ ਸ਼ਸਤਰ ਮਾਰਚ ਵਿਚ ਸ਼ਾਮਲ ਜਥੇਬੰਦੀਆਂ, ਸਿੰਘ ਸਭਾਵਾਂ ਅਤੇ ਸਮਾਜਿਕ ਸੰਸਥਾਵਾਂ ਤੇ ਵਪਾਰਿਕ ਅਦਾਰਿਆਂ ਦੇ ਸਨਮਾਨ ਲਈ ਅਤੇ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਵਿੱਚ ਸਜਾਇਆ ਗਿਆ ਸ਼ੁਕਰਾਨਾ ਸਮਾਗਮ ਵੀ ਆਪਣੀ ਅਮਿੱਟ ਛਾਪ ਛੱਡ ਗਿਆ।

ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਗਿਆਨੀ ਰਘਬੀਰ ਸਿੰਘ ਜਥੇਦਾਰ ਕੇਸਗੜ੍ਹ ਸਾਹਿਬ,ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਅੰਸ ਬੰਸ ਬਿਧੀ ਚੰਦ ਜੀ, ਬੀਬੀ ਵਿਪਨਪ੍ਰੀਤ ਕੌਰ ਜੀ ਲੁਧਿਆਣੇ ਵਾਲੇ,ਸਵਾਮੀ ਸ਼ਾਂਤਾ ਨੰਦ ਜੀ, ਹੈੱਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਗਿਆਨੀ ਹਰਜਿੰਦਰ ਸਿੰਘ,ਬਾਬਾ ਗੁੁਰਵਿੰਦਰਪਾਲ ਸਿੰਘ ਨਿਰਮਲ ਕੁਟੀਆ,ਬਾਬਾ ਬਲਵਿੰਦਰ ਸਿੰਘ ਜੀ ਗੌਤਮ ਨਗਰ,ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।

ਸਮਾਗਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਜਿਨ੍ਹਾਂ ਨੇ ਖ਼ਾਲਸਾਈ ਸ਼ਸਤਰ ਮਾਰਚ ਨੂੰ ਸੁੁਚੱਜੇ ਢੰਗ ਨਾਲ ਚਲਾਇਆ ਮਹਾਂਪੁਰਖਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਨਮਾਨ ਹਾਸਲ ਕਰਨ ਵਾਲਿਆਂ ਵਿਚ ਵਪਾਰਕ ਅਦਾਰੇ ਜਿਨ੍ਹਾਂ ਨੇ ਰਸਤੇ ਵਿਚ ਸੰਗਤਾਂ ਲਈ ਵੱਖ ਵੱਖ ਤਰ੍ਹਾਂ ਦੇ ਲੰਗਰ ਤਿਆਰ ਕੀਤੇ ਵੱਖ ਵੱਖ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਵਿਚ ਜਲੰਧਰ ਤੋਂ ਬਾਹਰ ਅੰਮ੍ਰਿਤਸਰ ਸਾਹਿਬ, ਕਪੂਰਥਲਾ,, ਫਗਵਾੜਾ’ ਕਰਤਾਰਪੁਰ ਤੇ ਹੋਰ ਵੱਖ ਵੱਖ ਜਥੇਬੰਦੀਆਂ ਜੋ ਵੱਡੇ ਵੱਡੇ ਜਥੇ ਲੈ ਕੇ ਸ਼ਸਤਰ ਮਾਰਚ ਵਿੱਚ ਸ਼ਾਮਲ ਹੋਏ ਸਨ, ਦੇ ਮੁੁਖੀਆਂ ਨੂੰ ਸਨਮਾਨਿਤ ਕੀਤਾ ਗਿਆ।

ਵੱਖ ਵੱਖ ਸਿੰਘ ਸਭਾਵਾਂ ਸਮਾਜਿਕ ਜਥੇਬੰਦੀਆਂ ਅਤੇ ਰਾਜਸੀ ਪਾਰਟੀਆਂ ਜਿਨ੍ਹਾਂ ਵਿੱਚ ਅਕਾਲੀ ਦਲ ਬਾਦਲ,ਆਮ ਆਦਮੀ ਪਾਰਟੀ,ਅਕਾਲੀ ਦਲ ਮਾਨ,ਭਾਰਤੀ ਜਨਤਾ ਪਾਰਟੀ ਦੇ ਇਸਤਰੀ ਵਿੰਗ ਜਥੇ ਨੂੰ ਵੀ ਸਨਮਾਨਿਤ ਕੀਤਾ ਗਿਆ। ਵੱਖ ਵੱਖ ਅਖਬਾਰੀ ਅਦਾਰਿਆਂ ਦੇ ਪ੍ਰਤੀਨਿਧਾਂ ਜਿਨ੍ਹਾਂ ਸ਼ਸਤਰ ਮਾਰਚ ਦੀ ਲਗਾਤਾਰ ਕਵਰੇਜ ਕਰ ਰਹੇ ਸਨ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਵੱਖ ਵੱਖ ਨਿਹੰਗ ਜਥੇਬੰਦੀਆਂ,ਦਸਤਾਰਾਂ ਸਜਾਉੁਣ ਵਾਲੀਆਂ ਜਥੇਬੰਦੀਆਂ ਅਤੇ ਗੱਤਕਾ ਅਖਾੜਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਸਮਾਗਮ ਵਿੱਚ ਬੋਲਦਿਆਂ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਤਾਲਮੇਲ ਕਮੇਟੀ ਦੇ ਇਸ ਉਪਰਾਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਸੰਗਤਾਂ ਨੂੰ ਸ਼ਸਤਰਧਾਰੀ ਹੋਣ ਦੀ ਹਦਾਇਤ ਦਿਤੀ ਹੈ। ਜਿਸ ਤੇ ਸਿੱਖ ਤਾਲਮੇਲ ਕਮੇਟੀ ਪਹਿਰਾ ਦੇ ਰਹੀ ਹੈ,ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਅੰਸ ਬੰਸ ਬਾਬਾ ਬਿਧੀ ਚੰਦ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਕਹਿਦਿਆਂ ਕਿਹਾ ਜਿਸ ਤਰ੍ਹਾਂ ਸਿੱਖ ਤਾਲਮੇਲ ਕਮੇਟੀ ਨੇ ਸ਼ਸਤਰ ਮਾਰਚ ਕੱਢਿਆ ਹੈ ਇਹੋ ਜਿਹੇ ਮਾਰਚ ਹਰ ਸ਼ਹਿਰ ਵਿੱਚ ਹੋਣੇ ਚਾਹੀਦੇ ਹਨ।

ਅਸੀਂ ਹਰ ਤਰ੍ਹਾਂ ਨਾਲ ਸਿੱਖ ਤਾਲਮੇਲ ਕਮੇਟੀ ਨੂੰ ਸਹਿਯੋਗ ਦਿੰਦੇ ਰਹਾਂਗੇ,ਮਾਤਾ ਵਿਪਨਪ੍ਰੀਤ ਕੌਰ ਜੀ ਲੁਧਿਆਣੇ ਵਾਲੇ ਤੇ ਸਵਾਮੀ ਸ਼ਾਂਤਾ ਨੰਦ ਜੀ ਉਦਾਸੀਨ ਨੇ ਵੀ ਸ਼ੁੁਕਰਾਨਾ ਸਮਾਗਮ ਵਿੱਚ ਸ਼ਾਮਲ ਸੰਗਤਾਂ ਨੂੰ ਸੰਬੋਧਨ ਕੀਤਾ ਸਟੇਜ ਸਕੱਤਰ ਦੀ ਸੇਵਾ ਹਰਪਾਲ ਸਿੰਘ ਚੱਢਾ ਤੇ ਹਰਪ੍ਰੀਤ ਸਿੰਘ ਨੀਟੂ ਨੇ ਨਿਭਾਈ। ਸਮਾਗਮ ਵਿੱਚ ਗੁਰਵਿੰਦਰਪਾਲ ਸਿੰਘ ਨਿਰਮਲ ਕੁੁਟੀਆਂ ਵਾਲੇ ਭਾਈ ਬਲਵੰਤ ਸਿੰਘ ਗੋਪਾਲਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਭਾਈ ਪਾਰਸ ਸਿੰਘ ਖਾਲਸਾ ਯੋਧੇ ਵੀਰ ਅਖਾੜਾ, ਭੁੁਪਿੰਦਰ ਸਿੰਘ ਛੇ ਜੂਨ ਵਾਲੇ ਵਿਸ਼ੇਸ਼ ਰੂਪ ਵਿਚ ਪਹੁੰਚੇ ਹੋਏ ਸਨ

ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਹਰਜਿੰਦਰ ਸਿੰਘ ਵਿੱਕੀ ਖਾਲਸਾ, ਹਰਪਾਲ ਸਿੰਘ ਪਾਲੀ ਚੱਢਾ,ਗੁਰਵਿੰਦਰ ਸਿੰਘ ਸਿੱਧੂ, ਗੁਰਦੀਪ ਸਿੰਘ ਲਕੀ, ਸੰਨੀ ਸਿੰਘ ਉਬਰਾਏ, ਅਮਨਦੀਪ ਸਿੰਘ ਬੱਗਾ,ਲਖਬੀਰ ਸਿੰਘ ਲੱਖੀ ਜਤਿੰਦਰ ਸਿੰਘ ਕੋਹਲੀ ਹਰਵਿੰਦਰ ਸਿੰਘ ਚਿਟਕਾਰਾ ਜਗਜੀਤ ਸਿੰਘ ਗਾਬਾ ਕੰਵਲਜੀਤ ਸਿੰਘ ਟੋਨੀ ਮਨਜੀਤ ਸਿੰਘ ਠੁਕਰਾਲ ਹਰਜਿੰਦਰ ਸਿੰਘ ਲੈਂਡਲਾਰਡ ਮਲਕੀਤ ਸਿੰਘ ਮੁੁਲਤਾਨੀ ਭੁਪਿੰਦਰ ਸਿੰਘ ਭਿੰਦਾ

ਪਰਮਪ੍ਰੀਤ ਸਿੰਘ ਵਿੱਟੀ ਬਲਵੰਤ ਸਿੰਘ ਗੋਪਾਲਾ ਭੁਪਿੰਦਰ ਸਿੰਘ ਛੇ ਜੂਨ ਸੁਰਿੰਦਰਪਾਲ ਸਿੰਘ ਖਾਲਸਾ ਅਵਤਾਰ ਸਿੰਘ ਮੀਤ ਬਾਵਾ ਖਰਬੰਦਾ ਗੁਰਪ੍ਰੀਤ ਸਿੰਘ ਸੋਨਾ ਪਰਮਜੀਤ ਸਿੰਘ ਭਾਤੀ ਕਰਨੈਲ ਸਿੰਘ ਮਾਨ ਸਿੰਘ ਦਿਲਜੀਤ ਸਿੰਘ ਬੇਦੀ ਰਾਜਿੰਦਰ ਸਿੰਘ ਮਿਗਲਾਨੀ ਹਰਚਰਨ ਸਿੰਘ ਟੱਕਰ ਸਤਿਬੀਰ ਸਿੰਘ ਗੁਰਿੰਦਰਪਾਲ ਸਿੰਘ ਮਿਗਲਾਨੀ ਹਰ ਚਿਹਰਾ ਗੁਰਪਾਲ ਸਿੰਘ ਟੱਕਰ ਸ਼ੁਹਰਤਾਂ ਸਿੰਘ ਫੌਜੀ ਸਤਪਾਲ ਸਿੰਘ ਸਿਦਕੀ ਨਿਰਮਲ ਸਿੰਘ ਬੇਦੀ ਹਰਪ੍ਰੀਤ ਸਿੰਘ ਅੰਮ੍ਰਿਤ ਕੰਪਿਊਟਰ ਗੁਰਦੀਪ ਸਿੰਘ ਟਰਬਨ ਕੋਚ ਦਰਸ਼ਨ ਸਿੰਘ ਉਂਕਾਰ ਸਿੰਘ ਬਲਦੇਵ ਸਿੰਘ ਗੁਦਰਸ਼ਨ ਸਿੰਘ ਪ੍ਰਧਾਨ ਗੱਜਣ ਸਿੰਘ ਜਸਵੰਤ ਸਿੰਘ ਹਰਮਿੰਦਰ ਸਿੰਘ ਭਾਟੀਆ ਅਵਤਾਰ ਸਿੰਘ

ਕੰਨਗੋ ਚਰਨਜੀਤ ਸਿੰਘ ਚੱਢਾ ਸਤਪਾਲ ਸਿੰਘ ਬੇਦੀ ਅਮਰਜੀਤ ਸਿੰਘ ਪ੍ਰਧਾਨ ਜੋਗਿੰਦਰ ਸਿੰਘ ਟੀਟੂ ਸਤਵਿੰਦਰ ਸਿੰਘ ਮਿੰਟੂ ਲੱਖੀ ਧੀਮਾਨ ਜਗਜੀਤ ਸਿੰਘ ਜੱਗੀ ਰਾਜਵਿੰਦਰ ਸਿੰਘ ਰਾਜੂ ਸੁੁਖਵੀਰ ਸਿੰਘ ਕੁੱਕੜਪਿੰਡ ਕੁਲਦੀਪ ਸਿੰਘ ਪਾਇਲਟ ਤਰਲੋਕ ਸਿੰਘ ਖਾਲਿਸਤਾਨੀ ਜੱਸਾ ਵੀਰ ਗੁਰਪ੍ਰੀਤ ਸਿੰਘ ਪ੍ਰਭਜੋਤ ਸਿੰਘ ਖਾਲਸਾ ਅਰਵਿੰਦਰ ਸਿੰਘ ਬਬਲੂ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *