ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ
टाकिंग पंजाब
ਜਲੰਧਰ । ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਮਲਾਂ ਮਾਰਦਿਆਂ ਉਮਦਾ ਪ੍ਰਦਰਸ਼ਨ ਕਰਦਿਆਂ ਹੋਇਆ ਪੀ.ਟੀ.ਆਈ.ਐਸ ਇੰਟਰ ਪੋਲੀਟੈਕਨਿਕ ਯੂਥ ਫੈਸਟੀਵਲ ਵਿੱਚ ਪੰਜ ਇਨਾਮਾਂ ਤੇ ਕਬਜਾ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਕਵਿਤਾ ਉਚਾਰਨ ਵਿੱਚ ਗੋਲਡ ਮੈਡਲ, ਕੋਰੀੳਗ੍ਰਾਫੀ ਅਤੇ ਰੰਗੋਲੀ ਵਿੱਚ ਬਰਾਂਜ ਮੈਡਲ, ਸੋਲੋ ਡਾਂਸ ਅਤੇ ਸ਼ੁ22 ਗਾਇਨ ਵਿੱਚ ਵਿਸ਼ੇਸ਼ ਇਨਾਮ ਹਾਸਿਲ ਕੀਤਾ।
ਉਹਨਾਂ ਕਲਚਰਲ ਕਮੇਟੀ ਦੇ ਪ੍ਰਧਾਨ ਕੈਪਟਨ ਪੰਕਜ ਗੁਪਤਾ ਅਤੇ ਇੰਚਾਰਜ ਮੈਡਮ ਪ੍ਰੀਤ ਕੰਵਲ, ਮਨੀਸ਼ ਸਚਦੇਵਾ, ਜਸਪਾਲ ਸਿੰਘ, ਨੀਤੂ ਸ਼ਰਮਾ ਅਤੇ ਦੇਵਿਕਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਉਹਨਾਂ ਕਿਹਾ ਕਿ ਇਸ ਸਾਰੀਆਂ ਹੀ ਆਇਟਮਾਂ ਕਾਲਜ ਦੇ ਆਉਣ ਵਾਲੇ ਸਲਾਨਾ ਸਮਾਗਮ ਵਿੱਚ ਵਿਖਾਈਆਂ ਜਾਣਗੀਆਂ।