ਸਿੱਖ ਤਾਲਮੇਲ ਕਮੇਟੀ ਆਗੂਆਂ ਨੇ ਕਿਹਾ ਇਸ ਨਾਲ ਚਮਤਕਾਰ ਤੇ ਪਖੰਡ ਕਰਨ ਦਾ ਯਤਨ ਕਰਨ ਤੇ ਲੱਗੇਗੀ ਰੋਕ
टाकिंग पंजाब
जालंधर। ਜ਼ਬਰਦਸਤੀ ਧਰਮ ਪਰਿਵਰਤਨ ਨੂੰ ਪਾਬੰਦੀ ਸ਼ੁਦਾ ਕਰਨ ਲਈ ਉਤਰਾਖੰਡ ਸਰਕਾਰ ਨੇ ਜਬਰੀ ਧਰਮ ਤਬਦੀਲੀ ਨੂੰ ਗੰਭੀਰ ਅਪਰਾਧ ਦੀ ਸੂਚੀ ਵਿੱਚ ਰੱਖਦੇ ਹੋਏ ਇਸ ਵਿੱਚ 10 ਸਾਲ ਦੀ ਵਿਵਸਥਾ ਕੀਤੀ ਹੈ, ਜਿਸ ਦਾ ਸਿੱਖ ਤਾਲਮੇਲ ਕਮੇਟੀ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਕਿਹਾ ਇਸ ਨਾਲ ਚਮਤਕਾਰ ਤੇ ਪਖੰਡ ਕਰਨ ਦਾ ਯਤਨ ਕਰਨ ਤੇ ਰੋਕ ਲੱਗੇਗੀ।
ਇਕ ਸਾਂਝੇ ਬਿਆਨ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਵਿੱਕੀ ਸਿੰਘ ਖਾਲਸਾ, ਗੁਰਵਿੰਦਰ ਸਿੰਘ ਨਾਗੀ, ਗੁਰਦੀਪ ਸਿੰਘ ਲੱਕੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪਖੰਡ ਕਰਨ ਵਾਲੀਆਂ ਸ਼ਕਤੀਆਂ ਤੇ ਕਾਬੂ ਕਰਨ ਲਈ ਉੱਤਰਾਖੰਡ ਸਰਕਾਰ ਦੀ ਤਰਜ ਤੇ ਜਬਰੀ ਧਰਮ ਪਰਿਵਰਤਨ ਦਾ 10 ਸਾਲ ਦੀ ਸਜ਼ਾ ਵਾਲਾ ਕਾਨੂੰਨ ਲਾਗੂ ਕਰਨ ਦੀ ਵਿਵਸਥਾ ਕਰੇ। ਇਨ੍ਹਾਂ ਨਕਲੀ ਪਾਸਟਰਾਂ ਨੇ ਅੰਧ-ਵਿਸ਼ਵਾਸ਼ ਲਾ ਕੇ ਚਮਤਕਾਰ ਦਾ ਝਾਂਸਾ ਦੇਕੇ ਜਬਰੀ ਧਰਮ ਪਰਿਵਰਤਨ ਕਰਵਾ ਰਹੇ ਹਨ।
ਉਸ ਨਾਲ ਆਪਸੀ ਭਾਈਚਾਰੇ ਵਿੱਚ ਤੇਜ਼ੀ ਨਾਲ ਦਰਾਰ ਪੈਦਾ ਹੋ ਰਹੀ ਹੈ ਜੋ ਦੇਸ਼ ਦੀ ਅਖੰਡਤਾ ਅਤੇ ਏਕਤਾ ਲਈ ठीक नहीं ਹੈ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਇਨ੍ਹਾਂ ਸਭ ਗਲਤ ਗੱਲਾਂ ਤੇ ਆਸਾਨੀ ਨਾਲ ਰੋਕ ਲਾਈ ਜਾ ਸਕੇਗੀ। ਉਕਤ ਆਗੂਆਂ ਨੇ ਪੰਜਾਬ ਦੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੱਲ ਨੂੰ ਵੱਡੇ ਪੱਧਰ ਤੇ ਉਠਾਉਣ ਤਾਂ ਜੋ ਜਬਰੀ ਧਰਮ ਪਰਿਵਰਤਨ ਤੇ ਹੋਰ ਤੋਂ ਛੁਟਕਾਰਾ ਪਾਇਆ ਜਾ ਸਕ