ਐਤਵਾਰ ਸਵੇਰੇ 10 ਵਜੇ ਤੋਂ 12 ਵਜੇ ਤਕ ਗੁੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਹੋ ਰਿਹਾ ਹੈ ਵਿਸ਼ੇਸ ਸ਼ੁਕਰਾਨਾ ਸਮਾਗਮ
टाकिंग पंजाब
ਜਲੰਧਰ। ਮੀਰੀ ਪੂਰੀ ਸ਼ਸਤਰ ਧਾਰਨ ਦਿਵਸ ਨੂੰ ਸਮਰਪਿਤ ਖਾਲਸਾਈ ਸ਼ਸਤਰ ਮਾਰਚ ਦੀ ਸਫਲਤਾ ਤੇ ਗੁਰੂ ਸਾਹਿਬ ਜੀ ਦਾ ਸ਼ੁੁਕਰਾਨਾ ਕਰਨ ਲਈ ਅਤੇ ਜਿਨ੍ਹਾਂ ਮਹਾਪੁਰਸ਼,ਸਿੱਖ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ, ਵਪਾਰਿਕ ਜਥੇਬੰਦੀਆਂ ਜਿਨਾਂ ਨੇ ਖਾਲਸਾਈ ਸ਼ਸਤਰ ਮਾਰਚ ਦੀ ਸਫਲਤਾ ਵਿਚ ਵਿਸ਼ੇਸ ਯੋਗਦਾਨ ਪਾਇਆ, ਉਨ੍ਹਾਂ ਦਾ ਮਾਣ ਸਨਮਾਨ ਕਰਨ ਲਈ 31 ਜੁਲਾਈ ਦਿਨ ਐਤਵਾਰ ਸਵੇਰੇ 10 ਵਜੇ ਤੋਂ 12 ਵਜੇ ਤਕ ਵਿਸ਼ੇਸ ਸ਼ੁਕਰਾਨਾ ਸਮਾਗਮ ਗੁੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਹੋ ਰਿਹਾ ਹੈ । ਜਿਸ ਵਿਚ ਸੰਤ ਬਾਬਾ ਅਵਤਾਰ ਸਿੰਘ ਸੁੁਰਸਿੰਘ ਵਾਲੇ (ਅੰਸ ਬੰਸ ਬਾਬਾ ਬਿਧੀ ਚੰਦ ਜੀ) ਮਾਤਾ ਵਿਪਨਪ੍ਰੀਤ ਕੋਰ ਜੀ, ਸਿੰਘ ਸਾਬ ਗਿਆਨੀ ਰਘੁਬੀਰ ਸਿੰਘ (ਜਥੇਦਾਰ ਤਖਤ ਸ੍ਰੀ ਕੇਸ਼ਗੜ ਸਾਹਿਬ) ਅਤੇ ਸੰਤ ਬਾਬਾ ਜੀਤ ਸਿੰਘ ਜੋਹਲਾਂ ਵਾਲੇ ਪਹੁੰਚ ਕੇ ਖਾਲਸਾਈ ਸ਼ਸਤਰ ਮਾਰਚ ਵਿੱਚ ਸਹਿਯੋਗੀ ਸੰਸਥਾਵਾਂ ਤੇ ਵਾਪਾਰਿਕ ਆਦਾਰਿਆਂ ਅਤੇ ਸਿੰਘ ਸੰਭਾਵਾਂ ਦੇ ਮੁਖੀਆ ਨੂੰ ਸਨਮਾਨਿਤ ਕਰਨਗੇ ।
ਇਹ ਜਾਣਕਾਰੀ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਹਰਜਿੰਦਰ ਸਿੰਘ ਵਿੱਕੀ ਖਾਲਸਾ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਮਕਸ਼ਦ ਗੁਰੂ ਸਾਹਿਬ ਜੀ ਦਾ ਸ਼ੁੁਕਰਾਨਾ ਤੇ ਜਿਨ੍ਹਾਂ ਜਥੇਬੰਦੀਆਂ ਨੇ ਵਧ ਚੜ੍ਹ ਕੇ ਸਿੱਖੀ ਦੀ ਚੜ੍ਹਦੀਕਲਾ ਲਈ ਸ਼ਸਤਰ ਮਾਰਚ ਵਿਚ ਹਿੱਸਾ ਲਿਆ, ਉਨ੍ਹਾਂ ਵੀਰਾਂ ਨੂੰ ਸਿੱਖੀ ਕਾਰਜਾਂ ਲਈ ਹੋਰ ਉਤਸ਼ਾਹਿਤ ਕਰਨਾ ਹੈ।
ਇਸ ਸੰਬੰਧ ਵਿਚ ਸੰਤ ਬਾਬਾ ਅਵਤਾਰ ਸਿੰਘ ਸੁੁਰਸਿੰਘ ਵਾਲੇ, ਸ. ਜਗਜੀਤ ਸਿੰਘ ਗਾਬਾ ਤੇ ਪੁਲਿਸ ਪ੍ਰਸ਼ਾਸਨ ਜਿਨਾਂ ਨੇ ਸ਼ਸਤਰ ਮਾਰਚ ਵਿੱਚ ਬਹੁੁਤ ਹੀ ਸੂਚੱਜਾ ਪ੍ਰਬੰਧ ਕੀਤਾ ਉਨ੍ਹਾਂ ਨੂੰ ਸ਼ੁੁਕਰਾਨਾ ਸਮਾਗਮ ਲਈ ਸੱਦਾ ਪੱਤਰ ਦਿਤਾ । ਇਸ ਮੌਕੇ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਹਰਜਿੰਦਰ ਸਿੰਘ ਵਿੱਕੀ ਖਾਲਸਾ, ਗੁਰਦੀਪ ਸਿੰਘ ਲੱਕੀ, ਗੁਰਵਿੰਦਰ ਸਿੰਘ ਸਿੱਧੂ, ਗੁੁਰਜੀਤ ਸਿੰਘ ਸਤਨਾਮੀਆ, ਲਖਬੀਰ ਸਿੰਘ ਲੱਕੀ, ਹਰਪਾਲ ਸਿੰਘ ਪਾਲੀ ਚੱਢਾ, ਪਰਮਪ੍ਰੀਤ ਸਿੰਘ ਵਿੱਟੀ, ਸਤਪਾਲ ਸਿੰਘ ਸਿਦਕੀ, ਜਸਦੀਪ ਸਿੰਘ, ਅਮਨਦੀਪ ਸਿੰਘ ਬੱਗਾ, ਹਰਪ੍ਰੀਤ ਸਿੰਘ ਰੋਬਿਨ, ਤਜਿੰਦਰ ਸਿੰਘ ਸੰਤਨਗਰ ਆਦਿ ਹਾਜ਼ਰ ਸਨ।