ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਰਗੈਨਿੰਕ ਫਾਰਮਿੰਗ ਨੂੰ ਅਪਨਾਉਣ ਦਾ ਸਦੇਸ਼ ਦਿੱਤਾ
ਟਾਕਿਂਗ ਪੰਜਾਬ
ਜਲੰਧਰ। ਭਾਰਤ ਸਰਕਾਰ ਦੇ ਹੁੰਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੋਂ ਤਕਨੀਕੀ ਸਿੱਖਿਆ ਰਾਹੀਂ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਸੀਡੀਟੀਪੀ ਸਕੀਮ ਦੇ ਜਾਗਰੁਕ ਪੱਖ ਨੂੰ ਉਜਾਗਰ ਕਰਨ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਦੀ ਯੋਗ ਅਗਵਾਈ ਹੇਠ “ਜੈਵਿਕ ਖੇਤੀ” ਸਬੰਧੀ ਇੱਕ ਸੈਮੀਨਾਰ ਕੀਤਾ ਗਿਆ। ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਸੀਡੀਟੀਪੀ ਵਿਭਾਗ ਵਲੋਂ “ਉਨਤ ਭਾਰਤ ਅਭਿਆਨ” ਅਧੀਨ “ਜੈਵਿਕ ਖੇਤੀ” ਅਪਨਾਉਣ ਲਈ ਅਤੇ ਕੂੜਾ ਨਜਿੱਠਣ ਦੀਆਂ ਨਵੀਆਂ ਤਕਨੀਕਾਂ ਵਰਤਣ ਤਹਿਤ ਗਲਨਸ਼ੀਲ ਕਚਰੇ ਤੋਂ ਜੈਵਿਕ ਖਾਦ ਬਣਾਉਣ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ ਵਲੋਂ ਗਰਾਂਉਡ ਦੇ ਘਾਹ ਫੂਸ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਤੁਸੀਂ ਆਪਣੇ ਆਲੇ ਦੁਆਲੇ ਨੂੰ ਸਾਫ-ਸੁਥਰਾ ਰੱਖੋਗੇ ਤਾਂ ਅਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਪ੍ਰਸਾਰ ਕੇਂਦਰ ਡੈੱਡਸ ਸਕਿਲ ਸੈਂਟਰ ,ਪਿੰਡ ਢਿਲਵਾ (ਕਪੂਰਥਲਾ) ਦੀ ਸਿੱਖਆਰਥਣ ਮੁਸਕਾਨ ਬਾਵਾ ਨੇ “ਜੈਵਿਕ ਖੇਤੀ” ਦੀ ਜਰੂਰਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਜੈਵਿਕ ਖੇਤੀ ਰਾਹੀਂ ਪੈਦਾਵਾਰ ਦੇ ਸਿਹਤ ਸਬੰਧੀ ਫ਼ਾਇਦੇ ਦੱਸੇ ਅਤੇ ਕਿਹਾ ਕਿ ਇਸ ਨਾਲ ਫ਼ਸਲ ਤੇ ਘੱਟ ਖਰਚਾ ਆਉਂਦਾ ਹੈ ਪਰ ਗੁਣਵੱਤਾ ਵੱਧਦੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਆਰਗੈਨਿੰਕ ਫਾਰਮਿੰਗ ਨੂੰ ਅਪਨਾਉਣ ਦਾ ਸਦੇਸ਼ ਦਿੱਤਾ ਤਾਂਕਿ ਅਸੀਂ ਸ਼ੁੱਧ ਭੋਜਨ ਗ੍ਰਹਿਣ ਕਰਕੇ ਬਿਮਾਰੀਆਂ ਤੋਂ ਮੁੱਕਤ ਹੋ ਸਕੀਏ। ਇਸ ਮੌਕੇ ਤੇ ਪ੍ਰਸਾਰ ਕੇਂਦਰਾਂ ਦੇ ਵਿੱਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੀਡੀਟੀਪੀ ਵਿਭਾਗ ਵਲੋਂ ਆਰਗੈਨਿਕ ਫਾਰਮਿੰਗ ਸਬੰਧੀ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਅਤੇ ਕਲਾਸਾਂ ਵਿੱਚ ਵੰਡਿਆ ਗਿਆ। ਇਸ ਮੌਕੇ ਨੇਹਾ (ਸੀ. ਡੀ. ਕੰਸਲਟੈਂਟ), ਕੁਨਾਲ ਅਰੌੜਾ, ਮੈਡਮ ਤਰਨਦੀਪ ਕੌਰ, ਕਿਰਨਦੀਪ ਕੌਰ ਅਤੇ ਪਿੰਡ ਦੇ ਹੋਰ ਪੰਤਵੰਤੇ ਮੌਜੂਦ ਸਨ।