ਬਲਾਤਕਾਰੀ ਬਾਬਾ ਆਜ਼ਾਦ ਤੇ ਬੰਦੀ ਸਿੰਘ ਜੇਲਾਂ ਵਿੱਚ, ਦੇਸ਼ ਵਿੱਚ ਦੋਹਰੇ ਕਾਨੂੰਨ ਦਾ ਪਰਤਖ ਸਬੂਤ- ਸਿੱਖ ਤਾਲਮੇਲ ਕਮੇਟੀ

धर्म

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀਆ ਕਾਫੀ ਸਮੇ ਤੋਂ ਜਦੋਜਹਿਦ ਕਰ ਰਹੀਆਂ ਹਨ- ਸਿੱਖ ਤਾਲਮੇਲ ਕਮੇਟੀ

ਟਾਕਿਂਗ ਪੰਜਾਬ

ਜਲੰਧਰ। ਬਲਾਤਕਾਰੀ ਬਾਬੇ ਨੂੰ ਬਲਾਤਕਾਰ ਅਤੇ ਕਤਲ ਦੇ ਮੁਕੱਦਮਿਆਂ ਵਿਚ ਸਜ਼ਾ ਹੋਏ ਨੂੰ ਤਕਰੀਬਨ 14 ਮਹੀਨੇ ਹੋਏ ਹਨ, ਇਹਨਾਂ 14 ਮਹੀਨਿਆਂ ਵਿੱਚ ਹੁਣ ਚੋਥੀ ਵਾਰੀ 40 ਦਿਨਾਂ ਦਿ ਪੈਰੋਲ ਫਿਰ ਮਿਲ ਗਈ ਹੈ। ਜਦ ਕੇ ਬੰਦੀ ਸਿੰਘ ਜੋ ਲਗਭਗ 30-32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਜੋ ਆਪਣੇ ਧਰਮ ਦੀ ਬੇਅਦਬੀ ਨਾ ਸਹਾਰਦੇ ਹੋਏ ਉਹਨਾਂ ਮੁਕਦਮਿਆ ਕਰਕੇ  ਹੋਈ ਸਜ਼ਾ ਜੇਲ੍ਹਾਂ ਵਿੱਚ ਬੰਦ ਹਨ, ਜਦ ਕਿ ਉਨ੍ਹਾਂ ਨੂੰ ਮੁਕੱਦਮੇ ਵਿੱਚ ਹੋਈ ਸਜ਼ਾ ਦਾ ਸਮਾਂ ਵੀ ਪੂਰਾ ਹੋ ਚੁੱਕਾ ਹੈ,ਇਸਤੋ ਵੱਧ ਵੀ ਦੋਹਰੇ ਕਾਨੂੰਨ ਦਾ ਇਸ ਦਾ ਹੋਰ ਕੋਈ ਸਬੂਤ ਨਹੀਂ ਹੋ ਸਕਦਾ ਹੈ,ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ, ਗੁਰਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ ਤੇ ਹਰਪਾਲ ਸਿੰਘ ਪਾਲੀ ਚੱਢਾ ਨੇ ਇਕ ਸਾੰਝੇ ਬਿਆਨ ਵਿੱਚ ਕਿਹਾ ਹੈ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀਆ ਕਾਫੀ ਸਮੇ ਤੋਂ ਜਦੋਜਹਿਦ ਕਰ ਰਹੀਆਂ ਹਨ।    ਇਸ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆ ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ ਦੀਆਂ ਬਰੂਹਾਂ ਤੇ ਅਜੇ ਵੀ ਲਾ ਕੇ ਬੈਠੇ ਹਨ। ਸਮੇਂ ਸਮੇਂ ਤੇ ਹੋਰ ਜਥੇਬੰਦੀਆਂ ਵੀ ਇਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀਆਂ ਰਹਿੰਦੀਆਂ ਹਨ, ਪਰ ਕੇਂਦਰ ਦੀ ਸਰਕਾਰ ਬੀਜੇਪੀ ਤੇ ਕੋਈ ਅਸਰ ਨਹੀ, ਪਰ ਬਦ-ਕਿਸਮਤੀ ਪਖੰਡੀ ਸਾਧ ਤੇ ਬਲਾਤਕਾਰੀ ਸਾਧ ਨੂੰ ਬਾਰ-ਬਾਰ ਪੈਰੋਲ ਮਿਲ ਜਾੰਦੀ ਹੈ, ਇਸ ਤੋਂ ਸਾਬਤ ਹੁੰਦਾ ਹੈ ਕੇ ਦੇਸ਼ ਵਿੱਚ ਕਾਨੂੰਨ ਦਾ ਕੋਈ ਰਾਜ ਨਹੀਂ ਹੈ, ਬੀਜੇਪੀ ਦੀ ਸਹੁਲਤ ਦੇ ਕਾਨੂੰਨ ਦੇਸ ਤੇ ਲਾਗੂ ਹਨ,     ਅਸੀ ਬੀਜੇਪੀ ਵਿੱਚ ਜਾਣ ਵਾਲੇ ਸਿੱਖ ਆਗੂਆਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਵਾ ਸਕਦੇ ਤਾਂ ਤੁਹਾਨੂੰ ਆਪਣੇ ਆਪ ਸਿੱਖ ਅਖਵਾਉਣ ਦਾ ਕੋਈ ਹੱਕ ਨਹੀ, ਅਸੀ ਭਾਜਪਾ ਨੇਤਾਵਾਂ ਨੂੰ ਸਪਸ਼ਟ ਕਰਦੇ ਹਾਂ ਜਲਦੀ ਸਿੱਖ ਨੋਜਵਾਨਾਂ ਨੂੰ ਰਿਹਾ ਕਰੋ ਨਹੀ ਤਾਂ ਇਨ੍ਹਾਂ ਦੇ ਘਰਾਂ ਦਾ ਘਿਰਾਉ ਕਰਾਗੇ, ਅਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਹੀ ਇਸ ਸਬੰਧੀ ਸਖਤ ਸਟੈਂਡ ਲਓ ਨਹੀਂ ਤਾਂ ਸਿੱਖ ਕੌਮ ਤੁਹਾਡੇ ਤੋਂ ਵੀ ਨਿਰਾਸ਼ ਹੋ ਜਾਵੇਗੀ।       ਇਸ ਮੋਕੇ ਤੇ ਰਣਜੀਤ ਸਿੰਘ ਗੋਲਡੀ, ਹਰਵਿੰਦਰ ਸਿੰਘ ਚਿਟਕਾਰਾ, ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਪਲਵਿੰਦਰ ਸਿੰਘ ਬਾਬਾ, ਬਾਵਾ ਖਰਬੰਦਾ, ਲਖਬੀਰ ਸਿੰਘ ਲਕੀ, ਗੁੁਰਦੀਪ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਪਰਮਿੰਦਰ ਸਿੰਘ ਟੱਕਰ, ਅਮਨਦੀਪ ਸਿੰਘ ਬੱਗਾ, ਪ੍ਰਬਜੋਤ ਸਿੰਘ ਖਾਲਸਾ, ਜਤਿੰਦਰ ਸਿੰਘ ਕੋਹਲੀ, ਸਰਬਜੀਤ ਸਿੰਘ ਕਾਲੜਾ, ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ, ਬਲਜੀਤ ਸਿੰਘ ਸੰਟੀ ਨੀਲਾ ਮਹਿਲ, ਸਵਰਨ ਸਿੰਘ ਚੱਢਾ, ਰਾਜਪਾਲ ਸਿੰਘ, ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ, ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।

Leave a Reply

Your email address will not be published. Required fields are marked *