ਟਾਕਿਂਗ ਪੰਜਾਬ
ਜਲੰਧਰ।
ਖ਼ਾਲਸਾਈ ਸ਼ਸਤਰ ਮਾਰਚ ਜੋ ਮੀਰੀ ਪੀਰੀ ਸ਼ਸਤਰ ਧਾਰਨ ਦਿਵਸ ਨੂੰ ਸਮਰਪਿਤ ਹੈ ਅਤੇ 16 ਜੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਗੁਰਦੁਆਰਾ ਗੁਰਦੇਵ ਨਗਰ ਤੋਂ ਆਰੰਭ ਹੋ ਰਿਹਾ ਹੈ। ਨੂੰ ਲੈ ਕੇ ਪ੍ਰਬੰਧਕ ਵੱਖ-ਵੱਖ ਮਹਾਂਪੁੁਰਸ਼ਾਂ ਗੁਰਸਿੱਖਾਂ ਨਾਲ ਸੰਪਰਕ ਕਰ ਰਹੇ ਹਨ। ਇਸੇ ਲੜੀ ਵਿਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦਾ ਇਕ ਵਫ਼ਦ ਜਿਸ ਵਿੱਚ ਤੇਜਿੰਦਰ ਸਿੰਘ ਪ੍ਰਦੇਸੀ,ਬਲਵਿੰਦਰ ਸਿੰਘ ਗੋਤਮ ਨਗਰ ਵਾਲੇ, ਹਰਪ੍ਰੀਤ ਸਿੰਘ ਨੀਟੂ, ਹਰਜਿੰਦਰ ਸਿੰਘ { ਵਿੱਕੀ ਖਾਲਸਾ } ਗੁੁਰਦੀਪ ਸਿੰਘ ਲੱਕੀ,ਲਖਜੀਤ ਸਿੰਘ ਲੱਖਾ,ਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ।
ਅੱਜ ਜਥੇਦਾਰ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ { ਬਾਬਾ ਬਿਧੀ ਚੰਦ ਸੰਪਰਦਾ } ਅੰਸ ਬੰਸ ਬਾਬਾ ਬਿਧੀ ਚੰਦ ਜੀ ਨੂੰ ਸ਼ਸਤਰ ਮਾਰਚ ਵਿਚ ਸ਼ਾਮਿਲ ਹੋਣ ਲਈ ਪੱਟੀ { ਤਰਨਤਾਰਨ } ਗੁੁਰਦੁਆਰਾ ਭੱਠ ਸਾਹਿਬ ਵਿਖੇ ਪਹੁੰਚ ਕੇ ਖ਼ਾਲਸਾਈ ਸ਼ਸਤਰ ਮਾਰਚ ਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਅਤੇ ਸੱਦਾ ਪੱਤਰ ਦਿਤਾ। ਅਤੇ ਬਾਬਾ ਅਵਤਾਰ ਸਿੰਘ ਜੀ ਨੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਸਤਰ ਮਾਰਚ ਵਿਚ ਜਥੇ ਸਮੇਤ ਹਾਜ਼ਰੀ ਭਰਨ ਦਾ ਯਕੀਨ ਦਿਵਾਇਆ। ਬਾਬਾ ਜੀ ਨੇ ਕਿਹਾ ਸਿੱਖ ਤਾਲਮੇਲ ਕਮੇਟੀ ਜਿਸ ਤਰ੍ਹਾਂ ਦਾ ਉਪਰਾਲਾ ਕਰ ਰਹੀ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸਤਰ ਧਾਰਨ ਦਿਵਸ ਨੂੰ ਜਿਸ ਤਰ੍ਹਾਂ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉਹ ਪ੍ਰਸੰਸਾ ਦੇ ਹੱਕਦਾਰ ਹਨ। ਅਤੇ ਬਾਬਾ ਜੀ ਨੇ ਕਿਹਾ ਸੰਗਤਾਂ ਨੂੰ ਵੱਧ ਤੋਂ ਵੱਧ ਸ਼ਸਤਰ ਮਾਰਚ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਬਾਬਾ ਜੀ ਨੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ।