ਸੀਨੀਅਰ ਅਫਸਰਾਂ ਵਲੋਂ ਬੂਟਾ ਲਗਾਉਣ ਦੀ ਰਸਮ ਵੀ ਕੀਤੀ ਗਈ ਅਦਾ.. ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੀ ਵਧਾਈ
टाकिंग पंजाब
ਜਲੰਧਰ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ ਸ਼ਕਤੀ ਸਦਨ ਵਿਖੇ ਰਾਸ਼ਟਰ ਦਾ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਇੰਜ, ਰਮੇਸ਼ ਲਾਲ ਸਰੰਗਲ, ਇੰਜੀਨੀਅਰ/ਵੰਡ (ਉੱਤਰ),ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਜਲੰਧਰ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤੇ ਇੰਜ: ਰਮੇਸ਼ ਲਾਲ ਸਰੰਗਲ, ਮੁੱਖ ਇੰਜੀਨੀਅਰ, ਇੰਜ: ਬਲਵਿੰਦਰ ਪਾਲ, ਇੰਜ: ਇੰਦਰਪਾਲ ਸਿੰਘ ਅਤੇ ਹੋਰ ਸੀਨੀਅਰ ਅਫਸਰਾਂ ਵਲੋਂ ਬੂਟਾ ਲਗਾਉਣ ਦੀ ਰਸਮ ਵੀ ਅਦਾ ਕੀਤੀ ਗਈ। ਇਸ ਮੌਕੇ ਤੇ ਇੰਜ ਰਮੇਸ਼ ਲਾਲ ਸਰੰਗਲ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਬਿਜਲੀ ਖੇਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੋਰ ਵੀ ਮਿਹਨਤ ਤੇ ਲਗਨ ਨਾਲ ਆਪਣਾ ਫ਼ਰਜ ਨਿਭਾਉਣ ਲਈ ਪ੍ਰੇਰਿਆ ਤਾਂ ਜੋ ਬਿਜਲੀ ਦੇ ਖਪਤਕਾਰਾਂ ਨੂੰ ਸੁਚਾਰੂ ਸਪਲਾਈ ਮੁਹਈਆਂ ਕਰਵਾਈ ਜਾ ਸਕੇ । ਉਨ੍ਹਾਂ ਇਸ ਮੌਕੇ ਤੇ ਵਧੀਆ ਕਾਰਗੁਜ਼ਾਰੀ ਵਿਖਾਉੱਣ , ਕਰਮਚਾਰੀਆਂ ਸ਼੍ਰੀ ਜਤਿੰਦਰ ਪਾਲ ਸਿੰਘ ਜੇ.ਈ, ਸ਼੍ਰੀ ਕਮਲ ਦੁਰੇਜਾ ਮਾਲ ਲੇਖਾਕਾਰ, ਸ਼੍ਰੀ ਰਵਿੰਦਰ ਕੁਮਾਰ ਲ.ਮ, ਮਿਸ ਈਸ਼ਾ ਚੋਪੜਾ ਉ,ਬੇ.ਕ. (ਅਕਾਊਂਟਸ), ਸ੍ਰੀ ਰਜਤ ਕੁਮਾਰ ਕਲਰਕ, ਸ਼੍ਰੀ ਰਾਮ ਸਾਗਰ ਸ.ਲ.ਮ, ਸ਼੍ਰੀ ਸੁਰਜੀਤ ਕੁਮਾਰ ਹਲਕਾ ਸਹਾਇਕ, ਸ਼੍ਰੀ ਕਿਰਪਾਲ ਸਿੰਘ ਡੋਡ ਜੋਈ, ਸ਼੍ਰੀ ਬਲਰਾਮ ਸਿੰਘ ਸੀਨੀਅਰ ਸਹਾਇਕ, ਸ਼੍ਰੀ ਬਲਜੀਤ ਸਿੰਘ, ਸੀਨੀਅਰ ਸਹਾਇਕ ਨੂੰ ਇਨਾਮ ਵੀ ਵੰਡੇ। ਇਸ ਨਾਲ ਹੋਰਨਾਂ ਨੂੰ ਵੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਮਿਲ ਸਕੇ। ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਤੇ ਵਤਨ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਯਾਦ ਕੀਤਾ।
ਇਸ ਮੌਕੇ ਇੰਜ:ਬਲਵਿੰਦਰ ਪਾਲ, ਉਪ ਮੁੱਖ ਇੰਜੀਨੀਅਰ/ਸਦਰ ਮੁਕਾਮ ਤੇ ਪ੍ਰਬੰਧਕੀ ਉਤਰੀ ਜੋਨ ਜਲੰਧਰ, ਇੰਜ: ਇੰਦਰਪਾਲ ਸਿੰਘ, ਉਪ ਮੁੱਖ ਇੰਜੀਨੀਅਰ/ਵੰਡ ਹਲਕਾ ਜਲੰਧਰ, ਸ਼੍ਰੀਮਤੀ ਮੀਨਾ ਮਾਹੀ ਅਧੀਨ ਸਕੱਤਰ (ਅਮਲਾ) ਉਤਰ ਜ਼ੋਨ ਜਲੰਧਰ, ਇੰਜ: ਅਵਤਾਰ ਸਿੰਘ, ਵਧੀਕ ਨਿਗਰਾਨ ਇੰਜੀਨੀਅਰ/ਵੰਡ ਕੈਂਟ ਮੰਡਲ ਜਲੰਧਰ, ਇੰਜ: ਸੰਨੀ ਭਾਂਗਰਾ, ਵਧੀਕ ਨਿਗਰਾਨ ਇੰਜੀਨੀਅਰ/ਵੰਡ ਪੱਛਮ ਮੰਡਲ ਜਲੰਧਰ, ਇੰਜ:ਚੇਤਨ ਕੁਮਾਰ, ਵਧੀਕ ਨਿਗਰਾਨ ਇੰਜੀਨੀਅਰ/ਵੰਡ ਮਾਡਲ ਟਾਊਨ ਮੰਡਲ ਜਲੰਧਰ, ਇੰਜ: ਜਸਪਾਲ ਸਿੰਘ, ਵਧੀਕ ਨਿਗਰਾਨ ਇੰਜੀਨੀਅਰ/ਵੰਡ ਪੂਰਬ ਮੰਡਲ ਜਲੰਧਰ, ਇੰਜ: ਮਨਜਿੰਦਰ ਸਿੰਘ, ਸੀਨੀਅਰ ਕਾਰਜਕਾਰੀ ਇੰਜੀਨੀਅਰ/ਸਿਵਲ ਕੰਸਟਰੱਕਸ਼ਨ ਅਤੇ ਮੇਨਟੀਨੈਂਸ ਮੰਡਲ ਜਲੰਧਰ, ਸ਼੍ਰੀ ਮਨਪ੍ਰੀਤ ਸਿੰਘ ਥਿੰਦ, ਸਹਾਇਕ ਮੈਨੇਜਰ/ਐੱਚ.ਆਰ, ਉੱਤਰੀ ਜੋਨ ਜਲੰਧਰ, ਸ੍ਰੀਮਤੀ ਅਲਪਨਾ ਸ਼ਰਮਾ, ਸਹਾਇਕ ਮੈਨੇਜਰ/ਆਈ.ਆਰ., ਉੱਤਰੀ ਜ਼ੋਨ ਜਲੰਧਰ, ਸ੍ਰੀਮਤੀ ਅਨੀਤਾ ਗੌਤਮ ਸੁਪਰਡੈਂਟ (ਵਰਕਸ), ਉੱਤਰੀ ਜ਼ੋਨ ਜਲੰਧਰ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।