ਪ੍ਰਿਸੀਪਲ ਡਾ.ਜਗਰੂਪ ਸਿੰਘ ਨੇ ਜੇਤੂ ਵਿੱਦਿਆਰਥੀਆ ਅਤੇ ਵਿਭਾਗਾਂ ਨੂੰ ਦਿੱਤੀ ਵਧਾਈ
ਟਾਕਿਂਗ ਪੰਜਾਬ
ਜਲੰਧਰ। ਭਾਰਤ ਚੌਣ ਕਮੀਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁੰਸਾਰ ਮਿੱਤੀ 25 ਜਨਵਰੀ, 2023 ਨੂੰ 13ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆਂ ਗਿਆ। ਇਸ ਨੂੰ ਮੁੱਖ ਰੱਖਦੇ ਹੋਏ ਮਾਣਯੋਗ ਡਿਪਟੀ ਕਮਿਸ਼ਨਰ- ਕਮਜਿਲ੍ਹਾ ਚੋਣ ਅਫਸਰ, ਜਲੰਧਰ ਵਲੋਂ ਜਿਲ੍ਹੇ ਦੇ ਸਮੂਹ ਕਾਲਜਾਂ ਦੇ ਵਿੱਦਿਆਰਥੀਆਂ ਦਰਮਿਆਨ ਵੋਟਰ ਜਾਗਰੁਕਤਾ ਅਤੇ ਵਿਦਿਅਕ ਮੁਕਾਬਲੇ ਜਿਵੇਂ ਕਿ ਭਾਸ਼ਣ, ਨਿਬੰਧ ਲੇਖਣ, ਚਿੱਤਰਕਾਰੀ, ਪੋਸਰਟ/ ਸਲੋਗਨ ਰਾਈਟਿੰਗ ਆਦਿ ਹੰਸ ਰਾਜ ਮਹਿਲਾ ਵਿਦਿਆਲਯ, ਜਲੰਧਰ ਵਿੱਖੇ ਮਿਤੀ 19.1.2023 ਤੋਂ 21.1.2023 ਤੱਕ ਕਰਵਾਏ ਗਏ। ਰੰਗੋਲੀ ਦੇ ਮੁਕਾਬਲਿਆਂ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ ਨਵਨੀਤ ਕੌਰ ਅਤੇ ਰੀਆ ਨੇ ਪਹਿਲਾ, ਰਮਨਦੀਪ ਕੌਰ ਅਤੇ ਬਵਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜੋਕਿ ਕਪਿਊਟਰ ਇੰਜ. ਦੀਆਂ ਵਿੱਦਿਆਰਥਣਾਂ ਹਨ। ਇਸੇ ਤਰ੍ਹਾਂ ਸਿਵਲ ਇੰਜ: ਦੇ ਅਨੁੰਜ ਕੁਮਾਰ ਯਾਦਵ ਨੇ ਭਾਸ਼ਨ ਮੁਕਾਵਲੇ ਵਿੱਚ ਤੀਸਰਾ ਅਤੇ ਇਲੈਕਟ੍ਰੋਨਿਕਸ ਇੰਜ: ਦੇ ਜਗਮੀਤ ਨੇ ਵੀ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਮਾਣਯੋਗ ਪ੍ਰਿਸੀਪਲ ਡਾ.ਜਗਰੂਪ ਸਿੰਘ ਨੇ ਜੇਤੂ ਵਿੱਦਿਆਰਥੀਆ ਅਤੇ ਸਬੰਧਤ ਵਿਭਾਗਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਸਵੀਪ ਦੇ ਕੌਆਰਡੀਨੇਟਰ ਪੋ.ਕਸ਼ਮੀਰ ਕੁਮਾਰ , ਡਾ. ਰਾਜੀਵ ਭਾਟੀਆ (ਮੁੱਖੀ ਸਿਵਲ ਵਿਭਾਗ), ਜੇ.ਐਸ ਘੇੜਾ (ਮੁੱਖੀ ਈ.ਸੀ.ਈ ਵਿਭਾਗ), ਪ੍ਰਿਸ਼ ਮਦਾਨ (ਮੁੱਖੀ ਕਪਿਊਟਰ ਵਿਭਾਗ), ਅਤੇ ਮਿਸ ਨੇਹਾ (ਸੀ.ਡੀ ਕਸਲਟੈਂਟ) ਮੌਜੂਦ ਸਨ।