ਮੇਹਰ ਚੰਦ ਪੌਲੀਟੈਕਨਿਕ ਕਾਲਜ ਵਲੌਂ ਤਿੰਨ ਦਿੱਨ ਤਕਨੀਕੀ ਮੇਲੇ ਦਾ ਆਯੋਜਨ

शिक्षा

ਵਿਦਿਆਰਥਣਾ ਵਲੋਂ ਤਿਆਰ ਕੀਤੇ ਕੱਪੜਿਆਂ ਦੀ ਲਗਾਈ ਗਈ ਪ੍ਰਦਸ਼ਨੀ

ਟਾਕਿਂਗ ਪੰਜਾਬ

ਜਲੰਧਰ। ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਨੂੰ ਨੋਜਵਾਨਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ.ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ ਯੋਗ ਅਗਵਾਈ ਹੇਠ ਮੇਹਰ ਚੰਦ ਪੌਲਿਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪ੍ਰਸਾਰ ਕੇਂਦਰ ਅਰਬਨ ਇਸਟੇਟ (ਜਲੰਧਰ) ਵਿੱਖੇ ਮਿੱਤੀ 24 ਤੋਂ 26 ਜਨਵਰੀ, 2023 ਤੱਕ ਇਕਤਿੰਨ ਰੋਜਾ ਤਕਨੀਕੀ ਮੇਲੇ ਦਾ ਆਯੋਜਨ ਕੀਤਾ ਗਿਆ।      ਇਸ ਸਮਾਰੋਹ ਦੇ ਮੁਬਾਰਕ ਮੌਕੇ ਤੇ ਮਾਣਯੋਗ ਕੌਸਲਰ ਸਰਬਜੀਤ ਕੌਰ ਬਿੱਲਾ (ਵਾਰਡ ਨੰ: 25) ਮੁੱਖ ਮਹਿਮਾਨ ਸਨ। ਇਹ ਪ੍ਰਸਾਰ ਕੇਂਦਰ ਸਵੈ-ਸੇਵੀ ਸੰਸਥਾ ਗੁਲਿਸਤਾਨ ਸੋਸਾਇਟੀ ਆਫ਼ ੳਮਪ; ਸੀਨੀਅਰ ਸਿੱਟੀਜਨ ਦੇ ਸਹਿਯੋਗ ਨਾਲ ਲੜਕੀਆਂ ਨੂੰ ਸਵੈ ਰੁਜ਼ਗਾਰ ਕਰਨ ਵਾਸਤੇ ਚਲਾਇਆ ਜਾ ਰਿਹਾ ਹੈ। ਇਸ ਕੋਰਸ ਵਿੱਚ ਤਕਰੀਬਨ 21 ਵਿਦਿਆਰਥਣਾਂ ਨੇ ਮੈਡਮ ਖੁਸ਼ੀ ਦੀ ਅਗਵਾਈ ਵਿੱਚ ਸਿਲਾਈ-ਕਢਾਈ ਦੀ 6 ਮਹੀਨੇ ਦੀ ਟ੍ਰੇਨਿੰਗ ਸੰਪਨ ਕੀਤੀ। ਸੋਸਾਇਟੀ ਦੇ ਸਰਪ੍ਰਸਤਸ਼੍ਰੀ ਅਜੀਤ ਗੋਸੁਆਮੀ ਵਲੋਂ ਸਾਰੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ।      ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਅਤੇ ਨੇਹਾ (ਸੀ. ਡੀ. ਕੰਸਲਟੈਂਟ) ਦੀ ਮੋਜੂਦਗੀ ਵਿੱਚ ਗੁੱਲਿਸਤਾਨ ਸੋਸਾਇਟੀ ਜਲੰਧਰ ਨੇ ਮੁੱਖ ਮਹਿਮਾਨ ਰਾਹੀਂ ਪਹਿਲੇ ਅਤੇ ਦੂਸਰੇ ਸਥਾਨ ਤੇ ਆਉਣ ਵਾਲੀਆਂ ਸਿਖਿਆਰਥਣਾਂ ਨੂੰ ਟ੍ਰੇਨਿੰਗ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਤਾਂਕਿ ਉਹ ਸਵੈ ਰੁਜ਼ਗਾਰ ਬਣਕੇ ਆਪਣਾ ਨਵਾਂ ਜੀਵਨ ਸ਼ੁਰੂ ਕਰ ਸਕਣ ਅਤੇ ਸਮਾਜ ਦਾ ਅਨਮੋਲ ਹਿੱਸਾ ਬਣ ਸਕਣ। ਵਿਦਿਆਰਥਣਾ ਵਲੋਂ ਤਿਆਰ ਕੀਤੇ ਕੱਪੜਿਆਂ ਦੀ ਪ੍ਰਦਸ਼ਨੀ ਵੀ ਲਗਾਈ ਗਈ।        ਇਸ ਮੁਬਾਰਕ ਮੌਕੇ ਜਿੱਥੇ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ ਤੇ ਭਾਸ਼ਨ ਦਿੱਤਾ ਉਥੇ ਬੱਚਿਆਂ ਨੇ ਰੰਗ-ਬਿਰੰਗੀਆ ਪੁਸ਼ਾਕਾ ਵਿੱਚ ਸ਼ਾਮਿਲ ਹੋ ਕੇ ਆਪਣੇ ਹੁਨਰ ਦਾ ਮੁਜ੍ਹਾਰਾ ਕੀਤਾ। ਸੈਮੀਨਾਰ ਦੌਰਾਨ ਉਨ੍ਹਾਂ ਵੋਟ ਦੀ ਮਹੱਤਤਾ ਬਾਰੇ ਚਾਨ੍ਹਣਾ ਪਾਇਆ ਅਤੇ ਸੌਹ ਚੁੱਕ ਸਮਾਗਮ ਦੌਰਾਨ ਵੋਟ ਦੀ ਵਰਤੋਂ ਪ੍ਰਤੀ ਦ੍ਰਿੜ ਕਰਵਾਇਆ। ਗੰਣਤਤਰ ਦਿਵਸ ਮੌਕੇ ਮੁੱਖ ਮਹਿਮਾਨ ਵਲੋਂ ਤਿਰੰਗਾ ਲਹਿਰਾਇਆ ਗਿਆ ਅਤੇ ਬਚਿਆਂ ਨੇ ਦੇਸ਼ – ਭਗਤੀ ਦੇ ਗੀਤ ਗਾਏ।

Leave a Reply

Your email address will not be published. Required fields are marked *