ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਪੁਸਤਕ ਸੋਨਧਾਰਾ ਨੂੰ ਮਿਲਿਆ ਗੋਲਡਨ ਐਵਾਰਡ

शिक्षा

ਗੋਲਡਨ ਐਵਾਰਡ ਪ੍ਰਾਪਤ ਹੋਣ ਤੇ ਕਾਲਜ ਦੇ ਵਿਭਾਗ ਮੁਖੀਆਂ ਵਲੋਂ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਦਿੱਤੀ ਗਈ ਵਧਾਈ

टाकिंग पंजाब

ਜਲੰਧਰ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਵੈਕਲਪਿਕ ਇਲਾਜ ਪ੍ਰਣਾਲੀ ਤੇ ਲਿਖੀ ਚਰਚਿਤ ਪੁਸਤਕ “ਸੋਨਧਾਰਾ” ਨੂੰ ਗੋਲਡਨ ਐਵਾਰਡ ਪ੍ਰਾਪਤ ਹੋਇਆ ਹੈ। ਇਹ ਐਵਾਰਡ ਏਸ਼ੀਆ ਦੇ ੳਭਰ ਰਹੇ ਸਭ ਤੋਂ ਵੱਡੇ ਪਬਲਿਸ਼ਿੰਗ ਗਰੁਪ ਵਿੰਗਸ ਪਬਲਿਕੇਸ਼ਨ ਇੰਨਟਰਨੈਸ਼ਨਲ ਵਲੋਂ ਐਲਾਨਿਆ ਗਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕੋਰੋਨਾ ਕਾਲ ਵਿੱਚ ਉਹਨਾਂ ਇਸ ਕੁਦਰਤੀ ਤੇ ਵੈਕਲਪਿਕ ਇਲਾਜ ਪ੍ਰਣਾਲੀ ਤੇ ਕੰਮ ਕੀਤਾ ਤੇ ਫਿਰ ਗੰਭੀਰ ਖੋਜ ਉਪਰੰਤ ਇਹ ਪੁਸਤਕ ਲਿਖੀ।

ਡਾ. ਵਰਿੰਦਰ ਭਾਟੀਆ ਉਪ ਚੇਅਰਮੈਨ ਸਿੱਖਿਆ ਬੋਰਡ, ਪ੍ਰਸਿਧ ਹਿੰਦੀ ਸਾਹਿਤਕਾਰ ਸੁਰੇਸ਼ ਸੇਠ, ਪ੍ਰਿੰਸੀਪਲ ਸੰਜੀਵ ਸੂਦ, ਦਯਾਨੰਦ ਆਯੁਰਵੈਦਿਕ ਕਾਲਜ, ਪ੍ਰਿੰਸੀਪਲ ਅਨੂਪ ਵਤਸ, ਡੀਏਵੀ ਕਾਲਜ ਨਕੋਦਰ, ਡਾ ਸ਼ਿਆਮ ਸੁੰਦਰ ਦੀਪਤੀ, ਡਾ. ਸੰਦੀਪ ਦਾਖਾ, ਡਾ. ਰਵੀ ਡੂਮਰਾ, ਡਾ. ਧਰਮਪਾਲ, ਡਾ. ਗੋਪਾਲ ਬੁੱਟਰ, ਪ੍ਰਸਿੱਧ ਫਿਲਮੀ ਕਲਾਕਾਰ ਤੇ ਲੇਖਕ ਕੁਲਬੀਰ ਬਡੇਸਰੋਂ, ਜਸਬੀਰ ਕਲਸੀ, ਪ੍ਰਿੰਸੀਪਲ ਡਾ. ਹਰਭਜਨ ਸਿੰਘ, ਮੋਤਾ ਸਿੰਘ ਸਰਾਏ ਸਰਪ੍ਰਸਤ ਪੰਜਾਬੀ ਮੱਖ ਵਾਲਸਾਲ (ਯੂ.ਕੇ.), ਕੇਹਰ ਸ਼ਰੀਫ (ਜਰਮਨੀ), ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ ਤੇ ਪ੍ਰੋ. ਆਰਕੇ ਪਰਾਸ਼ਰ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਇਸ ਪੁਸਤਕ ਦੀ ਵਧਾਈ ਦਿੱਤੀ ਹੈ      ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੱਸਿਆ ਕਿ ਇਸ ਨੂੰ ਬੁੱਧੀਜੀਵੀਆਂ ਤੇ ਮੈਡੀਕਲ ਪ੍ਰੌਫੈਸ਼ਨ ਨਾਲ ਜੁੜੇ ਹੋਏ ਡਾਕਟਰਾਂ ਵਲੋਂ ਵੀ ਹਾਂ-ਪੱਖੀ ਹੁੰਗਾਰਾ ਪ੍ਰਾਪਤ ਹੋਇਆ ਹੈ ਤੇ ਨਾਲ ਹੀ ਉਹਨਾਂ ਨੇ ਛੱਪ ਰਹੀ ਹਿੰਦੀ ਰੁਪਾਂਤਰ ਪੁਸਤਕ ਸੋਨਧਾਰਾ ਲਈ ਵਿਚਾਰ ਵੀ ਲਿਖੇ ਹਨ।। ਉਹਨਾਂ ਕਿਹਾ ਕਿ ਜਲਦ ਹੀ ਇਸ ਪੁਸਤਕ ਦਾ ਹਿੰਦੀ ਰੁਪਾਂਤਰ ਪਾਠਕਾਂ ਤੱਕ ਪਹੁੰਚ ਰਿਹਾ ਹੈ ਤਾਂ ਜੋ ਆਮ ਜਨਜੀਵਨ ਦੀ ਇਸ ਪੁਸਤਕ ਤੱਕ ਪਹੁੰਚ ਹੋ ਸਕੇ ਤੇ ਲੋਕ ਮਹਿੰਗੇ ਇਲਾਜ ਤੇ ਮਹਿੰਗੀਆਂ ਦਵਾਈਆਂ ਤੋ ਪਰਹੇਜ਼ ਕਰਨ।     ਗੋਲਡਨ ਐਵਾਰਡ ਪ੍ਰਾਪਤ ਹੋਣ ਤੇ ਕਾਲਜ ਦੇ ਵਿਭਾਗ ਮੁਖੀਆਂ ਵਲੋਂ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਕਿਤਾਬ ਦੇ ਪਬਲਿਸ਼ਰ ਹਰੀਸ਼ ਬਨਵਟ ਅਤੇ ਹਿੰਦੀ ਰੁਪਾਂਤਰ ਵਿੱਚ ਪੂਰਣ ਸਹਿਯੋਗ ਦੇਣ ਵਾਲੇ ਲੈਕਚਰਾਰ ਪ੍ਰਭੂਦਿਆਲ ਵੀ ਹਾਜਿਰ ਸਨ।

Leave a Reply

Your email address will not be published. Required fields are marked *