ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤਾ ਵਿਦਿਆਰਥੀਆਂ ਦਾ ਸਨਮਾਨ ਤੇ ਦਿੱਤੀ ਮਾਪਿਆਂ ਨੂੰ ਵਧਾਈ
टाकिंग पंजाब
ਜਲੰਧਰ। ਜੂਨ, 2022 ਵਿੱਚ ਪੰਜਾਬ ਸਟੇਟ ਤਕਨੀਕੀ ਸਿੱਖਿਆ ਬੋਰਡ ਵਲੋਂ ਲਈ ਪ੍ਰੀਖਿਆ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਮਲਾਂ ਮਾਰਦਿਆਂ ਸਮੁੱਚੇ ਪੰਜਾਬ ਵਿੱਚੋਂ ਵੱਖ ਵੱਖ ਕੋਰਸਾਂ ਦੇ ਪਹਿਲੇ 48 ਮੈਰਿਟ ਸਥਾਨਾਂ ਤੇ ਕਬਜਾ ਕਰਦਿਆਂ ਆਪਣਾ ਪਰਚਮ ਲਹਿਰਾਇਆ ਹੈ। ਪ੍ਰਿੰਸੀਪਲ ਜਗਰੂਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਵਿੱਚੋਂ 6 ਪਹਿਲੇ ਸਥਾਨ, 4 ਦੂਜੇ ਸਥਾਨ ਅਤੇ 3 ਤੀਜੇ ਸਥਾਨ ਪ੍ਰਾਪਤ ਕੀਤੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸਿਵਲ ਵਿਭਾਗ ਦੇ ਅਮਨ ਕੁਮਾਰ (ਚੌਥਾ ਸਮੈਸਟਰ) ਅਤੇ ਹੀਤੇਨ ਅਗਰਵਾਲ (ਦੂਜਾ ਸਮੈਸਟਰ), ਇਲੈਕਟ੍ਰੀਕਲ ਵਿਭਾਗ ਦੇ ਅਨੁਜ ਕੁਮਾਰ (ਛੇਵਾਂ ਸਮੈਸਟਰ), ਆਟੋਮੋਬਾਇਲ ਵਿਭਾਗ ਦੇ ਹਰਸ਼ ਕੁਮਾਰ (ਚੌਥਾ ਸਮੈਸਟਰ) ਅਤੇ ਜਸਕਰਨ ਭੱਟੀ (ਛੇਵਾਂ ਸਮੈਸਟਰ), ਅਤੇ ਕੰਮਪਿਊਟਰ ਵਿਭਾਗ ਦੇ ਹਿਮਾਂਸ਼ੂ ਪਦਮ (ਦੂਜਾ ਸਮੈਸਟਰ) ਪੰਜਾਬ ਭਰ ਵਿੱਚੋਂ ਪਹਿਲੇ ਸਥਾਨਾਂ ਤੇ ਰਹੇ ਅਤੇ ਕਾਲਜ ਦਾ ਨਾਂ ਰੋਸ਼ਨ ਕੀਤਾ। ਬਾਕੀ 35 ਵਿਦਿਆਰਥੀਆਂ ਨੇ ਚੌਥੇ ਤੋਂ ਲੈਕੇ ਵੀਹਵੇਂ ਰੈਂਕ ਤੱਕ ਵਖਰੋਂ – ਵਖਰੀਆਂ ਮੈਰਿਟ ਪੁਜੀਸ਼ਨਾਂ ਹਾਸਿਲ ਕੀਤੀਆਂ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਤੇ ਇਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਇਸ ਮੋਕੇ ਬੋਲਦਿਆਂ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਅਣਥੱਕ ਮੇਹਨਤ ਅਤੇ ਮਿਹਨਤੀ ਤੇ ਅਨੁਭਵੀ ਸਟਾਫ ਨੂੰ ਜਾਂਦਾ ਹੈ। ਚੇਤੇ ਰਹੇ ਕਰੋਨਾ ਪੀਰਿਅਡ ਤੋਂ ਬਾਅਦ ਪਹਿਲੀ ਵਾਰ ਬੋਰਡ ਨੇ ਮੈਰਿਟ ਲਿਸਟ ਜਾਰੀ ਕੀਤੀ ਹੈ ਤੇ ਇਸ ਵਿੱਚ ਮੇਹਰ ਚੰਦ ਪੋਲੀਟੈਕਨਿਕ ਨੇ ਕੁਲ 48 ਸਥਾਨਾਂ ਤੇ ਕਬਜਾ ਕੀਤਾ ਹੈ। ਇਸ ਮੋਕੇ ਡੀਐਸ ਰਾਣਾ, ਡਾ. ਰਾਜੀਵ ਭਾਟੀਆ, ਮੰਜੂ, ਰਿਚਾ ਅਰੋੜਾ, ਕਸ਼ਮੀਰ ਕੁਮਾਰ, ਪ੍ਰਿੰਸ ਮਦਾਨ, ਹੀਰਾ ਮਹਾਜਨ ਅਤੇ ਰਾਕੇਸ਼ ਸ਼ਰਮਾ ਹਾਜ਼ਿਰ ਸਨ।