ਮੇਹਰ ਚੰਦ ਪੋਲੀਟੈਕਨਿਕ ਵਿਖੇ ਰਿਟਾਇਰਮੈਂਟ ਪਾਰਟੀ ਆਯੋਜਿਤ

आज की ताजा खबर शिक्षा
Spread the love

ਪ੍ਰਿੰਸੀਪਲ ਸਾਹਿਬ ਅਤੇ ਵੱਖ-ਵੱਖ ਵਿਭਾਗਾਂ ਦੇ ਸਟਾਫ ਵੱਲੋਂ ਕਸ਼ਮੀਰ ਕੁਮਾਰ ਨੂੰ ਕੀਤਾ ਗਿਆ ਸਨਮਾਨਿਤ

टाकिंग पंजाब

जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਵਿਖੇ ਇਲੈਕਟ੍ਰੀਕਲ ਵਿਭਾਗ ਦੇ ਮੁੱਖੀ ਕਸ਼ਮੀਰ ਕੁਮਾਰ ਦੀ 38 ਸਾਲਾਂ ਦੀ ਸੇਵਾ ਤੋਂ ਬਾਅਦ ਰਿਟਾਇਰਮੈਂਟ ਦੇ ਮੌਕੇ ਇੱਕ ਭਰਵਾਂ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਕਸ਼ਮੀਰ ਕੁਮਾਰ ਨੇ ਆਪਣੀ ਨੌਕਰੀ 38 ਸਾਲਾਂ ਤੱਕ ਬੜੀ ਇਮਾਨਦਾਰੀ, ਲਗਨ ਅਤੇ ਨਿਸ਼ਠਾ ਨਾਲ ਨਿਭਾਈ ਹੈ। ਉਹਨਾਂ ਨੇ ਕਾਲਜ ਅਤੇ ਵਿਭਾਗ ਦੀ ਤਰੱਕੀ ਲਈ ਬਹੁਤ ਯੋਗਦਾਨ ਪਾਇਆ।          ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਕਾਲਜ ਦੇ ਸਾਰੇ ਸਟਾਫ ਮੈਂਬਰ ਵੀ ਹਾਜ਼ਰ ਸਨ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਡਾ. ਸੰਜੇ ਬਾਂਸਲ, ਮੰਜੂ ਮੰਨਚੰਦਾ, ਰਿਚਾ ਅਰੋੜਾ, ਪ੍ਰਿੰਸ ਮਦਾਨ, ਤ੍ਰਿਲੋਕ ਸਿੰਘ, ਸੁਸ਼ੀਲ ਕੁਮਾਰ, ਸੁਧਾਂਸ਼ੂ ਨਾਗਪਾਲ ਅਤੇ ਕਪਿਲ ਉਹਰੀ ਸ਼ਾਮਿਲ ਸਨ। ਇਸ ਪ੍ਰੋਗਰਾਮ ਦਾ ਇੰਤਜ਼ਾਮ ਵਿਕ੍ਰਮਜੀਤ ਸਿੰਘ ਅਤੇ ਇਲੈਕਟ੍ਰੀਕਲ ਵਿਭਾਗ ਦੇ ਸਟਾਫ ਵੱਲੋਂ ਕੀਤਾ ਗਿਆ।          ਪ੍ਰਿੰਸੀਪਲ ਸਾਹਿਬ ਅਤੇ ਵੱਖ-ਵੱਖ ਵਿਭਾਗਾਂ ਦੇ ਸਟਾਫ ਵੱਲੋਂ ਕਸ਼ਮੀਰ ਕੁਮਾਰ ਨੂੰ ਸਮ੍ਰਿਤੀ ਚਿੰਨ੍ਹ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਕਸ਼ਮੀਰ ਕੁਮਾਰ ਵੱਲੋਂ ਕਾਲਜ ਨੂੰ 21,000 ਰੁਪਏ ਦੇ ਮੇਜ਼ ਕੁਰਸੀਆਂ ਦਾਨ ਕੀਤੇ ਗਏ। ਜਿੱਥੇ ਗਗਨ ਸ਼ਰਮਾ ਨੇ ਮੰਚ ਦਾ ਸੰਚਾਲਨ ਸੁਚੱਜਤਾ ਨਾਲ ਕੀਤਾ, ਉੱਥੇ ਇਹ ਵਿਦਾਈ ਸਮਾਰੋਹ ਬਹੁਤ ਹੀ ਖੁਸ਼ੀਭਰੇ ਮਾਹੌਲ ਵਿੱਚ ਸੰਪੰਨ ਹੋਇਆ। ਅੰਤ ਵਿੱਚ ਕਸ਼ਮੀਰ ਕੁਮਾਰ ਨੇ ਇਸ ਕਾਲਜ ਨਾਲ ਜੁੜੀਆਂ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ।

Leave a Reply

Your email address will not be published. Required fields are marked *