
ਗੁਰੂ ਸਾਹਿਬ ਦੇ ਨਾਮ ਤੇ ਆਬਾਦ ਕਾਲੋਨੀ ਦਾ ਬਦਲਾਅ ਵਾਲਿਆਂ ਨੇ ਕੀਤਾ ਬੁਰਾ ਹਾਲ – ਸਿੱਖ ਤਾਲਮੇਲ ਕਮੇਟੀ

news-portal domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in C:\inetpub\vhosts\cavarunsharma.in\talkingpunjab.in\wp-includes\functions.php on line 6131India No.1 News Portal

ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸਾਡਾ ਕੰਮ ਬੋਲਦਾ ਦਾ ਨਾਆਰਾ ਲੈ ਕੇ ਵਿਕਾਸ ਦੇ ਕੰਮ ਕਰਵਾਏ ਜਾਣ ਦਾ ਰੋਲਾ ਪਾਉਂਦੀ ਨਹੀਂ ਥੱਕ ਰਹੀ, ਦੂਜੇ ਪਾਸੇ ਸ਼ਹਿਰ ਦੇ ਗੁਰੂਆਂ ਦੇ ਨਾਂਅ ਤੇ ਕਲੋਨੀ ਗੁਰੂ ਤੇਗ ਬਹਾਦਰ ਨਗਰ ਅਤੇ ਗੁਰੂ ਰਵੀਦਾਸ ਚੌਕ ਦੇ ਹਾਲਾਤ ਦੇਖਣ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੇ ਕੰਮ ਕਿੰਨੇ ਕੁ ਬੋਲ ਰਹੇ ਹਨ। ਗੁਰੂ ਤੇਗ ਬਹਾਦਰ ਨਗਰ ਅਤੇ ਗੁਰੂ ਰਵਿਦਾਸ ਚੋਂਕ ਦੇ ਇਲਾਕੇ ਚ ਸਰਫੇਸ ਵਾਟਰ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਰ ਪਾਈਪ ਪੈਣ ਤੋਂ ਬਾਅਦ ਵੀ ਨਾ ਤਾਂ ਇਸ ਪਾਸੇ ਦੀਆਂ ਸੜਕਾਂ ਬਣਾਈਆਂ ਗਈਆਂ ਹਨ ਤੇ ਨਾ ਹੀ ਇਹਨਾਂ ਦਾ ਲੈਵਲ ਕੀਤਾ ਗਿਆ ਹੈ ।
ਜੇਕਰ ਸਰਕਾਰ ਸੜਕ ਨਹੀਂ ਬਣਾ ਸਕਦੀ ਸੀ ਤਾਂ ਇਹਨਾਂ ਸੜਕਾਂ ਦਾ ਘਟੋ ਘਟ ਲੈਵਲ ਹੀ ਕਰਵਾ ਦਿੰਦੇ ਤਾਂ ਕਿ ਇਲਾਕੇ ਦੇ ਲੋਕ ਆਰਾਮ ਨਾਲ ਇਸ ਪਾਸਿਓ ਆ ਜਾ ਸਕਣ ਸੜਕਾਂ ਦੀ ਹਾਲਤ ਖਰਾਬ ਹੋਣ ਕਰਕੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੰਗਤ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੋ ਹਾਲ ਗੁਰੂ ਰਵਿਦਾਸ ਚੌਕ ਦਾ ਵੀ ਹੈ। ਚੌਕ ਦੇ ਆਲੇ ਦੁਆਲੇ ਤਾਂ ਹਾਲਤ ਬਹੁਤ ਹੀ ਖਰਾਬ ਹੈ ਥਾਂ ਥਾਂ ਤੇ ਫੁੱਟ ਫੁੱਟ ਡੂੰਘੇ ਟੋਏ ਪਏ ਹੋਏ ਹਨ ਜਿਸ ਕਾਰਨ ਹਰ ਰੋਜ਼ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਅੱਜ ਗੁਰੂ ਰਵੀ ਦਾਸ ਚੌਂਕ ਵਿੱਚ ਸਿੱਖ ਤਾਲਮੇਲ ਕਮੇਟੀ ਵੱਲੋਂ ਆਪਣੇ ਪੱਧਰ ਤੇ ਮਿੱਟੀ ਪੁਆਕੇ ਹਾਲਤ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀਂ, ਹਰਪਾਲ ਸਿੰਘ ਚੱਢਾ, ਹਰਪਰੀਤ ਸਿੰਘ ਨੀਟੂ, ਅਮਰਜੀਤ ਸਿੰਘ, ਅਮਨਦੀਪ ਸਿੰਘ ਬੱਗਾ, ਪਰਮਿੰਦਰ ਸਿੰਘ ਮੰਗਾ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਪ੍ਰਸ਼ਾਸਨ ਤੁਰੰਤ ਇਸ ਪਾਸੇ ਧਿਆਨ ਦੇ ਕੇ ਸਾਰੇ ਕੰਮ ਮੁਕੰਮਲ ਕਰਵਾਵੇ ਤਾ ਜੀ ਲੋਕਾ ਨੂੰ ਮੁਸ਼ਕਲ ਤੋਂ ਨਿਜਾਤ ਮਿਲ ਸਕੇ ਅਸਾਨੀ ਨਾਲ ਸੰਗਤ ਗੁਰੁ ਘਰ ਦੇ ਦਰਸ਼ਨ ਕਰ ਸਕਣ। 

Website Design and Developed by OJSS IT Consultancy, +91 7889260252,www.ojssindia.in