ਮੇਹਰ ਚੰਦ ਪੌਲੀਟੈਕਨਿਕ ਵਿਖੇ ਆਯੁਰਵੇਦ ਦੇ ਮਹੱਤਵ ਬਾਰੇ ਸੈਮੀਨਾਰ

आज की ताजा खबर शिक्षा
Spread the love

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤੀ ਸੈਮੀਨਾਰ ਦੀ ਪ੍ਰਧਾਨਗੀ

टाकिंग पंजाब

जालंधर। ਮੇਹਰ ਚੰਦ ਪੌਲੀਟੈਕਨਿਕ ਦੇ ਰੈਡ ਰਿਬਨ ਕਲੱਬ ਨੇ ਰਾਸ਼ਟਰੀ ਅਯੁਰਵੇਦ ਦਿਵਸ ਮੌਕੇ “ਆਯੁਰਵੇਦ ਦੀ ਸਾਡੀ ਜ਼ਿੰਦਗੀ ਵਿੱਚ ਮਹੱਤਤਾ” ਵਿਸ਼ੇ ‘ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤੀ। ਇਸ ਮੌਕੇ ਆਯੁਰਵੇਦ ਮਾਹਿਰ ਨਿਤਿਨ ਗੁਲਾਟੀ ਨੇ ਪਾਵਰ ਪੌਇੰਟ ਪ੍ਰੇਜ਼ੇਂਟੇਸ਼ਨ ਰਾਹੀਂ ਸਟਾਫ ਅਤੇ ਵਿਦਿਆਰਥੀਆਂ ਨੂੰ ਆਯੁਰਵੇਦ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਈ ਉਦਾਹਰਣਾਂ ਅਤੇ ਵੀਡੀਓ ਫ਼ਿਲਮਾਂ ਰਾਹੀਂ ਆਯੁਰਵੇਦ ਨਾਲ ਸ਼ਰੀਰ ਨੂੰ ਮਿਲਣ ਵਾਲੇ ਲਾਭਾਂ ‘ਤੇ ਵੀ ਚਾਨਣ ਪਾਇਆ।          ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਨਿਤਿਨ ਗੁਲਾਟੀ ਦਾ ਸਵਾਗਤ ਕੀਤਾ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਵਿਨੋਦ ਕਪੂਰ ਨੇ ਵੀ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੰਗਰੇਜ਼ੀ ਦਵਾਈਆਂ ਦੇ ਮੁਕਾਬਲੇ ਆਯੁਰਵੇਦਿਕ ਦਵਾਈਆਂ ਦੇ ਨੁਕਸਾਨ ਕਾਫ਼ੀ ਘੱਟ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਸੰਭਵ ਹੋਵੇ ਸਾਨੂੰ ਆਯੁਰਵੇਦਿਕ ਦਵਾਈਆਂ ਹੀ ਇਸਤੇਮਾਲ ਕਰਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਬੀਮਾਰੀਆਂ ਨਾਲ ਲੜਨ ਲਈ ਸ਼ਕਤੀ ਪ੍ਰਦਾਨ ਕਰਦੀਆਂ ਹਨ।          ਇਸ ਮੌਕੇ ਰੈਡ ਰਿਬਨ ਕਲੱਬ ਦੇ ਪ੍ਰਧਾਨ ਪ੍ਰੋ. ਸੰਦੀਪ ਕੁਮਾਰ ਨੇ ਕਿਹਾ ਕਿ ਕੁਝ ਬੀਮਾਰੀਆਂ ਜਿਵੇਂ ਆਰਥਰਾਈਟਿਸ, ਏਡਜ਼ ਅਤੇ ਹੈਪਾਟਾਈਟਿਸ, ਜਿਨ੍ਹਾਂ ਦਾ ਅਜੇ ਤੱਕ ਕੋਈ ਪੱਕਾ ਇਲਾਜ ਨਹੀਂ ਲੱਭਿਆ, ਉਨ੍ਹਾਂ ਲਈ ਆਯੁਰਵੇਦ ਇੱਕ ਬਿਹਤਰੀਨ ਵਿਕਲਪ ਹੋ ਸਕਦਾ ਹੈ। ਪੁਰਾਣੇ ਵਿਦਿਆਰਥੀ ਵਿਨੋਦ ਕਪੂਰ ਨੇ ਆਪਣੇ ਪਿਤਾ ਦੀ ਯਾਦ ਵਿਚ ਐਚਆਰ ਕਪੂਰ ਮੈਮੋਰੀਅਲ ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਕਾਲਜ ਨੂੰ 11,000 ਰੁਪਏ ਦਾ ਚੈਕ ਵੀ ਭੇਂਟ ਕੀਤਾ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *