ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਏ ਫੈਸਲਿਆਂ ਦਾ ਜ਼ੋਰਦਾਰ ਸਵਾਗਤ..ਫੈਸਲਿਆਂ ਨੂੰ ਇੰਨ-ਬਿੰਨ ਲਾਗੂ ਕਰਨ ਲਈ ਸਿੱਖ ਤਾਲਮੇਲ ਕਮੇਟੀ ਵਚਨਬੰਦ
टाकिंग पंजाब
ਜਲੰਧਰ । ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੋਣਵੀਆਂ ਸਿੱਖ ਜਥੇਬੰਦੀਆਂ ਨੂੰ ਬੁਲਾਕੇ ਕੌਮੀ ਮਸਲਿਆਂ ਬਾਰੇ ਜੋ ਮੀਟਿੰਗ ਹੋਈ, ਉਸ ਵਿੱਚ ਸਿੱਖ ਤਾਲਮੇਲ ਕਮੇਟੀ ਨੂੰ ਜਲੰਧਰ ਤੋਂ ਬੁਲਾਇਆ ਗਿਆ ਸੀ। ਇਹ ਮੀਟਿੰਗ ਵਿਚ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਵਿੱਚ ਵਿੱਕੀ ਸਿੰਘ ਖਾਲਸਾ, ਪਲਵਿੰਦਰ ਸਿੰਘ ਬਾਬਾ ਤੇ ਗੁਰਦੀਪ ਸਿੰਘ ਲੱਕੀ ਸਮੇਤ ਚਾਰ ਮੈਂਬਰੀ ਪ੍ਰਤੀਨਿਧੀ ਮੰਡਲ ਸ਼ਾਮਲ ਹੋਇਆ। ਮੀਟਿੰਗ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਪ੍ਰਤੀਨਿਧੀ ਨੇ ਆਪਣੇ ਵਿਚਾਰ ਰੱਖੇ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਭਾਈ ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ, ਪਲਵਿੰਦਰ ਸਿੰਘ ਬਾਬਾ ਤੇ ਗੁਰਦੀਪ ਸਿੰਘ ਲੱਕੀ ਨੇ ਕਿਹਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਸਾਰੇ ਫੈਸਲੇ ਚੜਦੀਕਲਾ ਵਾਲੇ ਹਨ। ਅਸੀਂ ਇਸ ਦਾ ਭਰਪੂਰ ਸਵਾਗਤ ਕਰਦੇ ਹਾਂ।