ਖ਼ਾਲਸਾ ਪਰੇਡ ਸਵਾਗਾਤ ਲਈ ਫੂੱਲਾ ਦੀ ਵਰਖਾ ਤੇ ਲੰਗਰ ਲਗਾਉਣ ਦੀ ਕੀਤੀ ਗਈ ਸੰਗਤਾਂ ਨੂੰ ਬੇਨਤੀ
टाकिंग पंजाब
ਜਲੰਧਰ। ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਜਲੰਧਰ ਸਹਿਰ ਨੇ ਸੰਗਤਾਂ ਨਾਲ ਮਿਲਕੇ 13 ਅਪ੍ਰੈਲ ਵੀਰਵਾਰ ਨੂੰ ਖਾਲਸਾ ਪਰੇਡ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਨੁਮਾਇੰਦਗੀ ਹੇਠ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਅਰੰਭ ਹੋ ਕੇ ਨਕੋਦਰ ਚੌਂਕ, ਜੋਤੀ ਚੌਕ, ਬਸਤੀ ਅੱਡਾ, ਫੁਟਬਾਲ ਚੌਂਕ, ਝੰਡੀਆਂ ਵਾਲੇ ਪੀਰ, ਅਸ਼ੋਕ ਨਗਰ, ਅੱਡਾ ਬਸਤੀ ਸ਼ੇਖ ਚੌਂਕ, ਮਾਡਲ ਹਾਊਸ ਚੌਂਕ, ਰਵੀਦਾਸ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਦੁਖਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਸਮਾਪਤੀ ਹੋਵੇਗੀ। ਇਸ ਖ਼ਾਲਸਾ ਪਰੇਡ ਦੇ ਸਬੰਧ ਵਿੱਚ ਪ੍ਰਬੰਧਕਾਂ ਵੱਲੋਂ ਸਾਰੇ ਰੂਟ ਤੇ ਸੰਗਤਾਂ ਨੂੰ ਰਸਤੇ ਵਿੱਚ ਖ਼ਾਲਸਾ ਪਰੇਡ ਸਵਾਗਾਤ ਲਈ ਫੂੱਲਾ ਦੀ ਵਰਖਾ ਲੰਗਰ ਲਗਾਉਣ ਦੀ ਬੇਨਤੀ ਕੀਤੀ ਗਈ। ਖ਼ਾਲਸਾ ਪਰੇਡ ਦੀਆਂ ਸਪੂਰਨ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ ਅਤੇ ਸਾਰੇ ਵੀਰਾਂ ਦੀਆ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੋਕੋ ਤੇ ਜੱਥੇਦਾਰ ਜਗਜੀਤ ਸਿੰਘ ਗਾਬਾ, ਸੰਤ ਜਸਵਿੰਦਰ ਸਿੰਘ ਬਸੀਰਪੁਰੇ ਵਾਲੇ, ਹਰਪਾਲ ਸਿੰਘ ਚੱਢਾ, ਕੰਵਲਜੀਤ ਸਿੰਘ ਟੋਨੀ, ਪਰਮਪ੍ਰੀਤ ਸਿੰਘ ਵਿਟੀ ਅਤੇ
ਰਣਜੀਤ ਸਿੰਘ ਰਾਣਾ, ਮਨਜੀਤ ਸਿੰਘ ਠੁਕਰਾਲ, ਭੁਪਿੰਦਰ ਸਿੰਘ ਖ਼ਾਲਸਾ, ਹਰਜੋਤ ਸਿੰਘ ਲੱਕੀ, ਜਸਵਿੰਦਰ ਸਿੰਘ ਸਾਹਨੀ, ਬਰਿੰਦਰਾ ਸਿੰਘ, ਕੰਵਲਜੀਤ ਸਿੰਘ ਕਾਲੜਾ, ਜਲਪ੍ਰੀਤ ਸਿੰਘ ਜੋਲੀ, ਸੰਦੀਪ ਸਿੰਘ ਫੂਲ, ਗੁਰਜੀਤ ਸਿੰਘ ਪੋਪਲੀ, ਪ੍ਰਦੀਪ ਸਿੰਘ ਪੋਪਲੀ, ਪਭਜੀਤ ਸਿੰਘ ਬੇਦੀ, ਮਨਕੀਰਤ ਸਿੰਘ ਸਾਹਨੀ, ਪਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ।