ਮੇਹਰ ਚੰਦ ਪੋਲੀਟੈਕਿਨਕ ਕਾਲਜ ਦੇ ਵਿੱਦਿਆਰਥੀਆਂ ਨੂੰ ਕੋਨਸੋਰਟ ਬਿੱਲਡਰਸ ਪ੍ਰਾਈਵੇਟ ਲਿੰਮੀਟੇਡ ਨੇ ਕੀਤਾ ਭਰਤੀ

शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਚੁਣੇ ਹੋਏ ਵਿੱਦਿਆਰਥੀਆਂ ਰਾਹੁਲ ਸ਼ਰਮਾ, ਬ੍ਰੀਜੇਸ਼ ਸ਼ਰਮਾ ਅਤੇ ਭਰਤ ਸ਼ਰਮਾ ਨੂੰ ਦਿੱਤੀ ਵਧਾਈ

टाकिंग पंजाब
ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿੱਖੇ ਕੈਂਪਸ ਪਲੇਸਮੈਂਟ ਦੌਰਾਨ ਇਲੈਕਟ੍ਰੀਕਲ ਵਿਭਾਗ ਦੇ 3 ਵਿੱਦਿਆਰਥੀਆਂ ਨੂੰ 2 ਲੱਖ 16 ਹਜਾਰ ਦੇ ਸਲਾਨਾ ਪੈਕੇਜ ਵਿੱਚ ਡਿਪਲੋਮਾ ਇੰਨਜੀਨਅਰ ਟ੍ਰੇਨਸ ਦੇ ਤੌਰ ਤੇ ਭਰਤੀ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਚੁਣੇ ਹੋਏ ਵਿੱਦਿਆਰਥੀਆਂ ਰਾਹੁਲ ਸ਼ਰਮਾ, ਬ੍ਰੀਜੇਸ਼ ਸ਼ਰਮਾ ਅਤੇ ਭਰਤ ਸ਼ਰਮਾ ਨੂੰ ਵਧਾਈ ਦਿੱਤੀ। ਇਲੈਕਟ੍ਰੀਕਲ ਵਿਭਾਗ ਦੇ ਮੁੱਖੀ ਦਿਲਦਾਰ ਸਿੰਘ ਰਾਣਾ ਅਤੇ ਪੋ. ਕਸ਼ਮੀਰ ਕੁਮਾਰ ਵਲੋਂ ਕੰਪਨੀ ਦਾ ਧੰਨਵਾਦ ਕੀਤਾ ਗਿਆ।
    ਪ੍ਰਿਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ 15 ਮਾਰਚ ਤੋਂ 15 ਅਪੈ੍ਰਲ 2023 ਤੱਕ ਕਾਲਜ ਵਿੱਚ ਪਲੇਸਮੈਂਟ ਡਰਾਈਵ ਕਰਵਾਈ ਗਈ ਸੀ ਅਤੇ ਚਾਹਵਾਨ ਵਿੱਦਿਆਰਥੀਆਂ ਨੂੰ ਨਾਮੀ ਕੰਪਨੀਆਂ ਵਿੱਚ ਇੰਟ੍ਰਰਵੀਊ ਕਰਵਾ ਕੇ ਚੰਗੇ ਪੈਕੇਜ ਨਾਲ ਅਡਜੈਸਟ ਕੀਤਾ ਜਾ ਰਿਹਾ ਸੀ। ਇੱਥੇ ਵਿਸ਼ੇਸ਼ ਤੌਰ ਤੇ ਦੱਸਣ ਯੋਗ ਹੈ ਕਿ ਭਰਤ ਸ਼ਰਮਾ ਜੋ ਕਿ ਇੱਕ ਯਤੀਮ ਵਿੱਦਿਆਰਥੀ ਸੀ, ਉਸ ਦੀ ਇਲੈਕਟ੍ਰੀਕਲ ਵਿਭਾਗ ਅਤੇ ਕਾਲਜ ਦੀ ਤਰਫੋਂ ਕਾਫੀ ਮੱਦਦ ਕੀਤੀ ਗਈ। ਉਹ ਆਪਣੀ ਕਰੜੀ ਮਿਹਨਤ ਸਦਕਾ ਇਸ ਕੰਪਨੀ ਵਿੱਚ ਭਵਿੱਖ ਉਜੱਵਲ ਕਰ ਸਕਿਆ ਜੋ ਕਿ ਬਹੁਤ ਜੀ ਹੋਣ-ਹਾਰ ਵਿੱਦਿਅਤਰਥੀ ਰਿਹਾ ਹੈ। ਇਹ ਬਾਕੀ ਵਿੱਦਿਆਰਥੀਆ ਲਈ ਵੀ ਪ੍ਰੇਰਨਾ ਹੈ ਕਿ ਉਹ ਵੀ ਡਿਪਲੋਮੇ ਰਾਹੀਂ ਆਪਣਾ ਭੱਵਿਖ ਉੇੱਜਵਲ ਕਰ ਸਕਦੇ ਹਨ।
   ਉਨ੍ਹਾਂ ਪਲੇਸਮੈਂਟ ਅਫ਼ਸਰ ਰਾਜੇਸ਼ ਕੁਮਾਰ ਅਤੇ ਇਸ ਇੰਟਰਵੀਊ ਵਿੱਚ ਕੋਆਰਡੀਨੇਟ੍ਰ ਦਾ ਰੋਲ ਨਿਭਾ ਰਹੇਂ ਅਰਵਿੰਦ ਦੱਤਾ ਦੀ ਸ਼ਲਾਘਾ ਕੀਤੀ। ਪ੍ਰਿਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਖੇ 60% ਦੇ ਕਰੀਬ ਵਿੱਦਿਆਰਥੀ ਉਚੇਰੀ ਸਿੱਖਿਆ ਨੂੰ ਤਰਜੀਹ ਦਿੰਦੇ ਹਨ ਅਤੇ ਡਿਪਲੋਮਾਂ ਕਰਨ ਤੋਂ ਬਾਅਦ ਨਾਮੀ ਕਾਲਜਾਂ ਵਿੱਚ ਲੀਟ ਰਾਹੀਂ ਬੀ.ਟੈਕ ਵਿੱਚ ਦਾਖਲਾ ਲੈਂਦੇ ਹਨ। 30% ਦੇ ਕਰੀਬ ਵਿੱਦਿਆਰਥੀ ਨੋਕਰੀ ਦੇ ਚਾਹਵਾਨ ਹੁੰਦੇ ਹਨ ਤੇ ਉਹ ਮਲਟੀਨੈਸ਼ਨਲ ਅਤੇ ਨੈਸ਼ਨਲ ਕੰਮਪਨੀਆਂ ਵੱਲ ਰੁਖ ਕਰਦੇ ਹਨ। 10% ਵਿੱਦਿਆਰਥੀ ਉੱਦਮੀ ਬਣਨ ਦਾ ਰਾਹ ਚੁਣਦੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਅੱਜ-ਕੱਲ ਵੱਖ-ਵੱਖ ਡਿਪਲੋਮੇ ਕੋਰਸਾਂ ਵਿੱਚ ਦਾਖਲਾ ਸ਼ੁਰੂ ਹੈ। ਅਸੀ ਯੋਗ ਵਿੱਦਿਆਰਥੀਆਂ ਨੂੰ ਮੇਹਰ ਚੰਦ ਪੋਲੀਟੈਕਿਨਕ ਕਾਲਜ ਵਿੱਖੇ ਦਾਖਲਾ ਹੋਣ ਦਾ ਸੱਦਾ ਦਿੰਦੇ ਹਾਂ ਤਾਂਕਿ ਉਹ ਆਪਣਾ ਭਵਿੱਖ ਬਣਾ ਸਕਣ।

Leave a Reply

Your email address will not be published. Required fields are marked *