ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਚ 18 ਅਗਸਤ ਤੋਂ ਸ਼ੁਰੂ ਹੋਵੇਗੀ ਡਿਪਲੋਮੇ ਵਿੱਚ ਐਡਨਿਸ਼ਨ ਦੀ ਤੀਜੀ ਕਾਉਂਸਲਿੰਗ

शिक्षा
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ.. ਫਾਰਮੇਸੀ, ਸਿਵਲ, ਇਲੈਕਟਰੀਕਲ, ਮਕੈਨੀਕਲ, ਇਲੈਕਟਰਾਨਿਕਸ, ਕੰਪਿਊਟਰ ਤੇ ਆਟੋਮੋਬਾਇਲ ਲਈ ਅਪਲਾਈ ਕਰ ਸਕਦੇ ਹਨ ਵਿਦਿਆਰਥੀ
टाकिंग पंजाब
ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਤੇ ਪੰਜਾਬ ਦੇ ਹੋਰ ਦੂਜੇ ਬਹੁਤਕਨੀਕੀ ਕਾਲਜਾਂ ਵਿੱਚ ਐਡਮਿਸ਼ਨ ਲੈਣ ਲਈ ਤੀਜੇ ਰਾਂਊਡ ਦੀ ਕਾਂਉਸਲਿੰਗ 18 ਅਗਸਤ ਤੋਂ ਸ਼ੁਰੂ ਹੋਵੇਗੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਪਹਿਲੇ ਦੋ ਗੇੜਾਂ ਦੀ ਕਾਂਉਸਲਿੰਗ 31 ਜੁਲਾਈ ਨੂੰ ਸਮਾਪਤ ਹੋ ਚੁੱਕੀ ਹੈ। 7 ਅਗਸਤ ਨੂੰ ਦੂਜੇ ਰਾਂਊਡ ਦੀ ਕਾਂਉਸਲਿੰਗ ਦਾ ਰਿਜ਼ਲਟ ਆਵੇਗਾ ਤੇ ਸਫਲ ਹੋਏ ਵਿਦਿਆਰਥੀ 8 ਅਗਸਤ ਤੋਂ 16 ਅਗਸਤ ਤੱਕ ਸਬੰਧਤ ਕਾਲਜ ਵਿੱਚ ਰਿਪੋਰਟ ਕਰਨਗੇ।
     ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜਾਂ ਵਿੱਚ ਅਜੇ ਵੀ ਬਹੁਤ ਸੀਟਾਂ ਖਾਲੀ ਹਨ। ਇਸ ਲਈ ਚਾਹਵਾਨ ਵਿਦਿਆਰਥੀ ਤੀਜੀ ਕਾਉਸਲਿੰਗ ਲਈ ਅਪਲਾਈ ਕਰ ਸਕਦੇ ਹਨ। ਇਹ ਕਾਉਸਲਿੰਗ 18 ਅਗਸਤ ਤੋਂ ਸ਼ੁਰੂ ਹੋ ਕੇ 15 ਸਤੰਬਰ ਤੱਕ ਚਲੇਗੀ। ਏਆਈਸੀਟੀਈ ਨਵੀਂ ਦਿੱਲੀ ਵਲੋਂ ਕਿਸੇ ਵੀ ਤਕਨੀਕੀ ਸੰਸਥਾਨ ਲਈ 15 ਸਤੰਬਰ ਐਡਮਿਸ਼ਨ ਦੀ ਆਖਰੀ ਡੇਟ ਐਲਾਨੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਫਾਰਮੇਸੀ ਸਮੇਤ ਸਿਵਲ , ਇਲੈਕਟਰੀਕਲ, ਮਕੈਨੀਕਲ, ਇਲੈਕਟਰਾਨਿਕਸ, ਕੰਪਿਊਟਰ ਤੇ ਆਟੋਮੋਬਾਇਲ ਦੀਆਂ ਸੀਟਾਂ ਅਜੇ ਖਾਲੀ ਹਨ।
     ਚਾਹਵਾਨ ਵਿਦਿਆਰਥੀ ਕਿਸੇ ਵੀ ਵਰਕਿੰਗ ਦਿਨ ਵਿੱਚ ਕਾਲਜਕੇ ਐਡਮਿਸ਼ਨ ਕਰਾ ਸਕਦੇ ਹਨ। ਵਿਦਿਆਰਥੀਆਂ ਦੀ ਸਹੂਲਤ ਵਾਸਤੇ ਐਡਮਿਸ਼ਨ ਹੈਲਪ ਡੈਸਕ ਤਿਆਰ ਕੀਤਾ ਗਿਆ ਹੈ। 18 ਅਗਸਤ ਵਾਲੇ ਦਿਨ ਹੀ ਨਵੇਂ ਵਿਦਿਆਰਥੀਆਂ ਦਾ ਇੱਕ ਹਫਤੇ ਦਾ ਇੰਡਕਸ਼ਨ ਪ੍ਰੋਗਰਾਮ ਪਵਿੱਤਰ ਹਵਨ ਯੱਗ ਨਾਲ ਸ਼ੁਰੂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਦੂਜੇ ਸਾਲ ਵਿੱਚ ਸਿਧੀ ਐਡਮਿਸ਼ਨ ਲੈਣ ਲਈ 10+2 ਨਾਨ ਮੈਡੀਕਲ, ਆਈਟੀਆਈ ਪਾਸ ਤੇ 10+2 ਵੋਕੇਸ਼ਨਲ ਵਿਦਿਆਰਥੀਆਂ ਵਾਸਤੇ ਸੀਟਾਂ ਖਾਲੀ ਹਨ।

Leave a Reply

Your email address will not be published. Required fields are marked *