ਮੇਹਰ ਚੰਦ ਪੋਲੀਟੈਕਨਿਕ ਵਿਖੇ ਨਵੇਂ ਸ਼ੈਸਨ ਦਾ ਸ਼ੁਭ ਆਰੰਭ

शिक्षा

ਮੇਹਨਤ, ਲਗਨ ਅਤੇ ਦ੍ਰਿੜਤਾ ਨਾਲ ਵਿਦਿਆਰਥੀ ਸਭ ਕੁਝ ਹਾਸਿਲ ਕਰ ਸਕਦੇ ਹਨ- ਪ੍ਰਿੰਸੀਪਲ ਜਗਰੂਪ ਸਿੰਘ

टाकिंग पंजाब

ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੇਂ ਸ਼ੈਸਨ ਦਾ ਸ਼ੁਭ ਆਰੰਭ ਹਵਨ ਕੁੰਡ ਵਿੱਚ ਆਹੁਤੀਆਂ ਪਾ ਕੇ ਮੰਤਰ ਉਚਾਰਣ ਦੇ ਨਾਲ ਕੀਤਾ ਗਿਆ। ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਜਸਟਿਸ ਐਨ.ਕੇ.ਸੂਦ ਉਪ ਪ੍ਰਧਾਨ ਡੀਏਵੀ ਮੈਨੇਜਿੰਗ ਕਮੇਟੀ ਤੇ ਵਿਸ਼ੇਸ਼ ਮਹਿਮਾਨ ਸ. ਸੁਰਿੰਦਰ ਸਿੰਘ ਅਲੁਮਨੀ ਸਨ।ਇਸ ਵਿੱਚ ਸ੍ਰੀ ਅਜੀਤ ਗੋਸਵਾਮੀ, ਸੇਠ ਕੁੰਦਨ ਲਾਲ, ਸੁਧੀਰ ਸ਼ਰਮਾ, ਪ੍ਰਿੰਸੀਪਲ ਰਵਿੰਦਰ ਸ਼ਰਮਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਪ੍ਰਿੰਸੀਪਲ ਵਿਜੇ ਕੁਮਾਰ, ਪ੍ਰਿੰਸੀਪਲ ਐਸਕੇ ਗੋਤਮ, ਰਾਜ ਕੁਮਾਰ ਚੋਧਰੀ, ਵੀਕੇ ਕਪੂਰ, ਕੁਲਵਿੰਦਰ ਸਿੰਘ ਵੀ ਸ਼ਾਮਿਲ ਹੋਏ।
     ਇਸ ਮੌਕੇ ਭਾਰੀ ਗਿਣਤੀ ਵਿੱਚ ਵਿਦਿਆਰਥੀ, ਮਾਪੇ ਅਤੇ ਕਾਲਜ ਦਾ ਸਟਾਫ ਹਾਜ਼ਿਰ ਸੀਇਹ ਸਮਾਗਮ ਕਾਲਜ ਦੇ ਆਡੀਟੋਰੀਅਮ ਦੀ ਬਿਲਡਿੰਗ ਵਿੱਚ ਕੀਤਾ ਗਿਆ। ਆਰੰਭ ਵਿੱਚ ਬੋਲਦਿਆ ਪ੍ਰਿੰਸੀਪਲ ਜਗਰੂਪ ਸਿੰਘ ਨੇ ਕਿਹਾ ਕਿ ਮੇਹਨਤ, ਲਗਨ ਅਤੇ ਦ੍ਰਿੜਤਾ ਨਾਲ ਵਿਦਿਆਰਥੀ ਸਭ ਕੁਝ ਹਾਸਿਲ ਕਰ ਸਕਦੇ ਹਨ। ਉਹਨਾਂ ਕਾਲਜ ਦੀਆਂ ਪ੍ਰਾਪਤੀਆਂ ਦਾ ਵੀ ਜਿਕਰ ਕੀਤਾ। ਸੇਠ ਕੁੰਦਨ ਲਾਲ ਨੇ ਸਵਾਮੀ ਦਆਨੰਦ ਦੇ ਜੀਵਨ ਤੇ ਚਾਨਣਾ ਪਾਇਆ।
      ਸੁਰਿੰਦਰ ਸਿੰਘ ਨੇ ਗੀਤ ਗਾ ਕੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ। ਉਹਨਾਂ ਨੇ ਪੇਂਟ ਦੀ 70 ਬਾਲਟੀਆਂ ਕਾਲਜ ਦੀ ਬਿਲਡਿੰਗ ਲਈ ਦਾਨ ਕੀਤੀਆਂ। ਸੁਧੀਰ ਸ਼ਰਮਾ ਨੇ ਕਿਹਾ ਕਿ ਉਹ 11 ਲੋੜਵੰਦ ਵਿਦਿਆਰਥੀਆਂ ਦੀ ਟਿਉਸ਼ਨ ਫੀਸ ਦੇਣਗੇ ਤੇ ਨਾਲ ਹੀ ਆਡੀਟੋਰੀਅਮ ਹਾਲ ਵਿੱਚ ਏ.ਸੀ. ਲਗਵਾਉਣਗੇ। ਇਸ ਤੇ ਵਿਦਿਆਰਥੀਆਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਸੁਆਗਤ ਕੀਤਾ। ਮੁੱਖ ਮਹਿਮਾਨ ਜਸਟਿਸ ਐਨਕੇ ਸੂਦ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇੱਕ ਬੇਹਤਰੀਨ ਕਾਲਜ ਵਿੱਚ ਦਾਖਲ ਹੋਏ ਹਨ ਤੇ ਇਥੇ ਆਪਣੀ ਮੇਹਨਤ ਅਤੇ ਲਗਨ ਨਾਲ ਆਪਣੇ ਭਵਿੱਖ ਨੂੰ ਸੰਵਾਰ ਸਕਦੇ ਹਨ।
     ਇਸ ਮੌਕੇ ਲਾਲਾ ਮੇਹਰ ਚੰਦ ਐਵਾਰਡ ਜੇਤੂ ਵਿਭਾਗਾਂ ਨੂੰ ਦਿੱਤੇ ਗਏ। ਸਿਵਲ ਵਿਭਾਗ ਤੇ ਫਾਰਮੇਸੀ ਵਿਭਾਗ ਨੂੰ ਪਹਿਲਾ ਤੇ ਕੰਪਿਊਟਰ ਤੇ ਆਟੋਮੋਬਾਇਲ ਵਿਭਾਗ ਨੂੰ ਦੂਜਾ ਸਥਾਨ ਹਾਸਿਲ ਹੋਇਆ। ਇਹਨਾਂ ਵਿਭਾਗਾਂ ਨੂੰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਨਗਦ ਇਨਾਮ ਵੀ ਦਿੱਤੇ ਗਏ। ਸਿਵਲ ਵਿਭਾਗ ਵਲੋਂ ਬੋਲੀਨਾ ਦੁਆਬਾ ਦੇ ਸਰਪੰਚ ਕੁਲਵਿੰਦਰ ਸਿੰਘ ਨੂੰ ਵਿਦਿਆਰਥੀਆਂ ਵਲੋਂ ਸਰਵੇ ਕੀਤਾ ਹੋਇਆ ਟੋਪੋਗ੍ਰਫਿਕ ਮੈਪ ਭੇਂਟ ਕੀਤਾ। ਮੰਚ ਸੰਚਾਲਨ ਪ੍ਰਭਦਿਆਲ ਨੇ ਕੀਤਾ।

Leave a Reply

Your email address will not be published. Required fields are marked *