ਸਿੱਖੀ ਬਾਰੇ ਊਲ ਜਲੂਲ ਬੋਲਣ ਵਾਲੇ ਖਿਲਾਫ 295ਏ, 153ਏ ਅਧੀਨ ਪਰਚਾ ਦਰਜ ਕਰ, ਗ੍ਰਿਫਤਾਰ ਕਰਨ ਤੇ ਸਿੱਖ ਤਾਲਮੇਲ ਕਮੇਟੀ ਨੇ ਕੀਤਾ ਪੁਲਿਸ ਦਾ ਧੰਨਵਾਦ
टाकिंग पंजाब
ਜਲੰਧਰ। ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਸਿੱਖ ਕੌਮ ਬਾਰੇ ਗਲਤ ਭਾਸ਼ਾ ਲਿਖੀ ਗਈ। 84 ਦੁਬਾਰਾ ਯਾਦ ਕਰਾਉਣ ਬਾਰੇ ਤੇ ਗਲਾਂ ਵਿੱਚ ਟਾਇਰ ਪਾਉਣ ਦੀਆਂ ਗੱਲਾਂ ਕਰਨ ਵਾਲੇ ਜਤਿੰਦਰ ਕੁਮਾਰ ਨਾਮੀ ਵਿਅਕਤੀ ਜੋ ਕਿ ਹੁਸ਼ਿਆਰਪੁਰ ਜਿਲੇ ਦਾ ਵਾਸੀ ਹੈ ਦਾ ਪਤਾ ਲੱਗਣ ਤੇ ਹਰਪਾਲ ਸਿੰਘ ਚੱਡਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਤੁਰੰਤ ਜਿਲਾ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ।
ਉੱਚ ਪੁਲਿਸ ਅਧਿਕਾਰੀਆਂ ਵੱਲੋਂ ਹੁਸ਼ਿਆਰਪੁਰ ਪੁਲਿਸ ਨਾਲ ਸੰਪਰਕ ਕਰਕੇ ਸਾਰੀ ਗੱਲ ਦੱਸੀ ਅਤੇ ਉਹਨਾਂ ਦੇ ਜਵਾਬ ਵਜੋਂ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈ ਕੇ ਉਕਤ ਵਿਅਕਤੀ ਖਿਲਾਫ 295ਏ, 153ਏ ਅਧੀਨ ਪਰਚਾ ਦਰਜ ਕਰਕੇ ਤੁਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਡਾ, ਸਤਪਾਲ ਸਿੰਘ ਸਿਦਕੀ ਤੇ ਹਰਪ੍ਰੀਤ ਸਿੰਘ ਨੀਟੂ ਨੇ ਜਿਲਾ ਪੁਲਿਸ ਪ੍ਰਸ਼ਾਸਨ ਦਾ ਅਤੇ ਹੁਸ਼ਿਆਰਪੁਰ ਦੀ ਪੁਲਿਸ ਦਾ ਧੰਨਵਾਦ ਕਰਦਿਆਂ ਹੋਇਆ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
ਇਹਨਾਂ ਆਗੂਆਂ ਨੇ ਸਿੱਖ ਵਿਰੋਧੀ ਤਾਕਤਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਸਿੱਖ ਗੁਰੂ ਸਾਹਿਬਾਨ, ਮਹਾਂਪੁਰਖਾਂ, ਸਿੱਖ ਕੌਮ ਦੀ ਸ਼ਾਨ ਤੇ ਸਿੱਖੀ ਕਕਾਰਾਂ ਬਾਰੇ ਊਲ ਜਲੂਲ ਬੋਲਣ ਵਾਲਾ ਭਾਵੇਂ ਪੰਜਾਬ ਦੀ ਕਿਸੇ ਵੀ ਨੁਕਰ ਵਿੱਚ ਬੈਠਾ ਹੋਵੇ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਵੱਲੋਂ ਕੀਤੇ ਗੁਨਾਹ ਦੀ ਸਜ਼ਾ ਉਸ ਨੂੰ ਦਵਾਈ ਜਾਵੇਗੀ ਅਸੀਂ ਗੁਰੂ ਸਾਹਿਬਾਨ ਵੱਲੋਂ ਦਿੱਤੇ ਉਪਦੇਸ਼ ਅਨੁਸਾਰ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਪਰ ਕਿਸੇ ਨੂੰ ਵੀ ਸਿੱਖੀ ਆਨ ਬਾਨ ਅਤੇ ਸ਼ਾਨ ਬਾਰੇ ਗਲਤ ਨਹੀਂ ਬੋਲਣ ਦਿੱਤਾ ਜਾਵੇਗਾ ਚਾਹੇ ਉਹ ਸੋਸ਼ਲ ਮੀਡੀਆ ਉੱਤੇ ਹੀ ਕਿਉਂ ਨਾ ਹੋਵੇ।