ਸਿੱਖ ਤਾਲਮੇਲ ਕਮੇਟੀ ਦਿੱਤੀ ਚੇਤਾਵਨੀ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ ਇਜਾਜ਼ਤ
टाकिंग पंजाब
ਜਲੰਧਰ। ਸ਼ਿਵ ਸੈਨਾ ਦੇ ਬੈਨਰ ਹੇਠ ਮਨੀਸ਼ ਬਾਹਰੀ ਅਤੇ ਉਸ ਦੇ ਸਾਥੀ ਬਾਲਮੀਕੀ ਚੌਂਕ ਜਲੰਧਰ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਖਾਲਿਸਤਾਨ ਦਾ ਪੁਤਲਾ ਫੂਕਣ ਲਈ ਇਕੱਠੇ ਹੋਏ ਸਨ। ਪੁਲਿਸ ਨੇ ਇਹਨਾਂ ਲੋਕਾਂ ਨੂੰ ਅਜਿਹੀ ਕਾਰਵਾਈ ਕਰਨ ਤੋਂ ਰੋਕ ਦਿੱਤਾ। ਇਸ ਦੀ ਜਾਣਕਾਰੀ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਲੱਗੀ ਤਾਂ ਤੁਰੰਤ ਤਜਿੰਦਰ ਸਿੰਘ ਪ੍ਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿੱਟੀ ਅਗਵਾਈ ਵਿੱਚ ਸਿੱਖ ਆਗੂ ਬਾਲਮੀਕੀ ਚੌਂਕ ਪਹੁੰਚੇ। ਇਹਨਾਂ ਸਿੱਖ ਆਗੂਆਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਇਸ ਮੌਕੇ ਤੇ ਤਜਿੰਦਰ ਸਿੰਘ ਪ੍ਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਅਤੇ ਪਰਮਪ੍ਰੀਤ ਸਿੰਘ ਵਿਟੀ ਨੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਮੁੱਚੇ ਭਾਈਚਾਰੇ ਅਮਨ ਸ਼ਾਂਤੀ ਨਾਲ ਰਲ ਮਿਲ ਕੇ ਰਹਿ ਰਹੇ ਹਨ ਪਰ ਅਜਿਹੇ ਲੋਕਾਂ ਨੂੰ ਇਹ ਮਾਹੌਲ ਚੰਗਾ ਨਹੀਂ ਲੱਗਦਾ। ਸਿੱਖ ਆਗੂ ਅਤੇ ਸਮੂਹ ਮੈਂਬਰ ਪੁਲਿਸ ਡਿਵੀਜ਼ਨ ਨੰ: 4 ਪਹੁੰਚੇ ਤੇ ਸ: ਨਿਰਮਲ ਸਿੰਘ ਨੂੰ ਲਿਖਤੀ ਸ਼ਿਕਾਇਤ ਦਿੱਤੀ। ਏਸੀਪੀ ਨਿਰਮਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਉਥੇ ਪਹੁੰਚੀ ਉੱਥੇ ਨਿਰਮਲ ਸਿੰਘ ਨੇ ਆਗੂਆਂ ਤੇ ਸੰਗਤਾਂ ਨੂੰ ਕਿਹਾ ਕਿ ਸ਼ਰਾਰਤੀ ਲੋਕਾਂ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਜਾਵੇ ਅਤੇ ਯਕੀਨ ਦਵਾਇਆ ਕਿ ਇਨਾ ਸ਼ਰਾਰਤੀ ਅਨਸਰਾਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਿੱਕੀ ਖਾਲਸਾ, ਤਜਿੰਦਰ ਸਿੰਘ ਸੰਤ ਨਗਰ, ਕਮਲਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪਾਲ ਸਿੰਘ ਪਾਲੀ ਚੱਡਾ, ਪਰਜਿੰਦਰ ਸਿੰਘ, ਅਮਨਦੀਪ ਸਿੰਘ ਬੱਗਾ, ਜਸਪ੍ਰੀਤ ਸਿੰਘ ਰਿੰਕੀ, ਬਘੇਲ ਸਿੰਘ ਭਾਟੀਆ, ਮਨਮਿੰਦਰ ਸਿੰਘ ਰਾਜੂ, ਹਰਪ੍ਰੀਤ ਸਿੰਘ ਰੋਬਿਨ, ਹਰਜਿੰਦਰ ਸਿੰਘ ਲਾਡੀ, ਪਰਮਿੰਦਰ ਸਿੰਘ ਟੱਕਰ, ਪਰਜਿੰਦਰ ਸਿੰਘ ਰਾਜਾ, ਹਰਵਿੰਦਰ ਸਿੰਘ ਚਿਤਕਾਰਾ, ਸੰਨੀ ਉਬਰਾਏ ਆਦਿ ਹਾਜ਼ਰ ਸਨ।